ਅਲਾਪੁਝਾ- ਕੇਰਲ ਦੇ ਅਲਾਪੁਝਾ ਜ਼ਿਲ੍ਹੇ ਵਿਚ ਸੋਮਵਾਰ ਤੜਕੇ ਇਕ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਅਲਾਪੁਝਾ ਨੇੜੇ ਅੰਬਾਲਾਪੁਝਾ ਵਿਖੇ ਵਾਪਰਿਆ, ਜਦੋਂ ਇਕ ਕਾਰ ਉਲਟ ਦਿਸ਼ਾ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ। ਅਧਿਕਾਰੀ ਮੁਤਾਬਕ ਹਾਦਸੇ 'ਚ ਕਾਰ 'ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਬੀਅਰ ਪੀਂਦੇ ਹੋਏ ਚਲਾ ਰਿਹਾ ਸੀ ਬੁਲੇਟ, ਵੀਡੀਓ ਵਾਇਰਲ ਹੁੰਦੇ ਹੀ ਹੋਇਆ 31 ਹਜ਼ਾਰ ਰੁਪਏ ਦਾ ਚਲਾਨ
ਅਧਿਕਾਰੀਆਂ ਮੁਤਾਬਕ ਇਹ 5 ਲੋਕ ਤਿਰੂਵਨੰਤਪੁਰਮ 'ਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੈੱਸ 'ਚ ਠੇਕੇ ਦੇ ਕਾਮੇ ਸਨ ਅਤੇ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਅਲਾਪੁਝਾ ਜਾ ਰਹੇ ਸਨ। ਪੁਲਸ ਨੇ ਦੱਸਿਆ ਕਿ ਹਾਦਸਾ ਕਰੀਬ 1.30 ਵਜੇ ਵਾਪਰਿਆ। ਕਾਰ 'ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ। ਟਰੱਕ ਦਾ ਡਰਾਈਵਰ ਅਤੇ ਸਹਾਇਕ ਹਿਰਾਸਤ ਵਿਚ ਹਨ।
ਇਹ ਵੀ ਪੜ੍ਹੋ- ਨਵ-ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ, ਪੇਕਾ ਪਰਿਵਾਰ ਬੋਲਿਆ- ਦਾਜ 'ਚ ਨਹੀਂ ਦਿੱਤੀ ਸੀ ਗੱਡੀ
ਪੁਲਸ ਸੂਤਰਾਂ ਨੇ ਦੱਸਿਆ ਕਿ ਕਾਰ 'ਚ ਸਵਾਰ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਸੂਤਰਾਂ ਮੁਤਾਬਕ ਲਾਸ਼ਾਂ ਨੂੰ ਅਲਾਪੁਝਾ ਮੈਡੀਕਲ ਕਾਲਜ ਲਿਜਾਇਆ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਰਾਮ ਰਹੀਮ ਨੂੰ ਮੁੜ ਮਿਲੀ 40 ਦਿਨ ਦੀ ਪੈਰੋਲ, ਸਵਾਤੀ ਮਾਲੀਵਾਲ ਬੋਲੀ- 'ਬੇਸ਼ਰਮੀ ਦੀ ਹੱਦ ਪਾਰ ਹੋ ਗਈ'
ਟੋਇਆ ਕਾਰਨ ਦਾਦੇ ਨੂੰ ਲੱਗੀ ਸੱਟ, ਸਕੂਲੀ ਵਿਦਿਆਰਥੀ ਨੇ ਸੜਕ ਦੇ ਟੋਏ ਭਰਨੇ ਕੀਤੇ ਸ਼ੁਰੂ
NEXT STORY