ਸ਼੍ਰੀਨਗਰ— ਸ਼੍ਰੀਨਗਰ ਦੇ ਬਟਮਾਲੂ ਇਲਾਕੇ 'ਚ ਵਾਲ ਕੱਟਣ ਦੀਆਂ ਝੂਠੀਆਂ ਅਫਵਾਹਾਂ ਫੈਲਉਣ ਵਾਲੇ 6 ਲੋਕਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਬੁਲਾਰੇ ਨੇ ਕਿਹਾ ਹੈ ਕਿ ਜਨਤਾ ਨੂੰ ਪ੍ਰਦਰਸ਼ਨ ਲਈ ਭੜਕਾਉਣ ਅਤੇ ਇਲਾਕੇ ਦੇ ਨੌਜਵਾਨਾਂ ਨੂੰ ਸੁਰੱਖਿਆ ਫੋਰਸ 'ਤੇ ਪਥਰਾਅ ਕਰਨ ਲਈ ਉਕਸਾਉਣ ਦੇ ਇਰਾਦੇ ਨਾਲ ਵਾਲ ਕੱਟਣ ਦੀ ਘਟਨਾਵਾਂ ਦਾ ਇਹ ਲੋਕ ਫਾਇਦਾ ਚੁੱਕਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਹਿਰਾਸਤ 'ਚ ਲਏ ਗਏ, ਇਨ੍ਹਾਂ ਅਫਵਾਹਬਾਜਾਂ ਦੇ ਬੁਨਿਆਦੀ ਇਰਾਦੇ ਘਾਟੀ 'ਚ ਸ਼ਾਤੀ ਨੂੰ ਭੰਗ ਕਰਨਾ ਹੈ ਤਾਂ ਕਿ ਇਲਾਕੇ ਦੇ ਲੋਕ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਅਤੇ ਰੈਲੀਆਂ ਕੱਢਣ।
ਅਧਿਕਾਰੀ ਨੇ ਕਿਹਾ ਹੈ ਕਿ ਵਾਲ ਕੱਟਣ ਦੀਆਂ ਅਫਵਾਹਾਂ ਦੀ ਗੰਭੀਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਇਨ੍ਹਾਂ 6 ਅਫਵਾਹਬਾਜਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੇ ਖਿਲਾਫ ਐੈੱਫ. ਆਈ. ਆਰ. ਨੰਬਰ 163, 2014 ਵੀ ਦਰਜ ਹੈ।
ਅਰਵਿੰਦ ਕੇਜਰੀਵਾਲ 'ਤੇ ਫਿਲਮ ਲਾਂਚ ਕਰੇਗੀ ਅਮਰੀਕੀ ਕੰਪਨੀ
NEXT STORY