ਨਵੀਂ ਦਿੱਲੀ- ਭਾਰਤੀ ਪੁਲਾੜ ਏਜੰਸੀ ਇਸਰੋ ਨੇ ਅਮਰੀਕਾ ਦੇ ਧਾਕੜ ਉਦਯੋਗਪਤੀ ਐਲੇਨ ਮਸਕ ਦੀ ਕੰਪਨੀ ਸਪੇਸਐਕਸ ਨਾਲ ਹੱਥ ਮਿਲਾਇਆ ਹੈ। ਇਸਰੋ ਦੇ ਸਭ ਤੋਂ ਆਧੁਨਿਕ ਸੰਚਾਰ ਉਪਗ੍ਰਹਿ ਜੀਸੈੱਟ-20 ਜਿਸ ਨੂੰ ਜੀਸੈੱਟ ਐੱਨ.-2 ਵੀ ਕਿਹਾ ਜਾ ਰਿਹਾ ਹੈ, ਨੂੰ ਪੁਲਾੜ ਵਿਚ ਸਪੇਸਐਕਸ ਲਾਂਚ ਕਰੇਗੀ। ਅਗਲੇ ਹਫਤੇ ਦੇ ਸ਼ੁਰੂ ਵਿਚ ਇਹ ਲਾਂਚਿੰਗ ਕੀਤੀ ਜਾਵੇਗੀ।
ਜੀਸੈੱਟ ਐੱਨ.-2 ਨੂੰ ਅਮਰੀਕਾ ਤੋਂ ਲਾਂਚ ਕੀਤਾ ਜਾਵੇਗਾ। 4700 ਕਿੱਲੋ ਦਾ ਇਹ ਸੈਟੇਲਾਈਟ ਕਿਸੇ ਭਾਰਤੀ ਰਾਕੇਟ ਵੱਲੋਂ ਲਿਜਾਏ ਜਾਣ ਦੇ ਹਿਸਾਬ ਨਾਲ ਬਹੁਤ ਭਾਰਾ ਹੈ। ਇਹੀ ਕਾਰਨ ਹੈ ਕਿ ਇਸਰੋ ਨੇ ਇਸ ਦੀ ਲਾਂਚਿੰਗ ਲਈ ਐਲੇਨ ਮਸਕ ਦੀ ਕੰਪਨੀ ਸਪੇਸਐਕਸ ਦੀ ਮਦਦ ਲੈਣ ਦਾ ਫੈਸਲਾ ਕੀਤਾ ਹੈ। ਭਾਰਤੀ ਪੁਲਾੜ ਏਜੰਸੀ ਦਾ ਸਭ ਤੋਂ ਤਾਕਤਵਰ ਰਾਕੇਟ ਮਾਰਕ-3 ਹੈ, ਜੋ ਧਰਤੀ ਦੇ ਭੂ-ਸਥੈਤਿਕ ਪੰਧ ਵਿਚ 4000-4100 ਕਿੱਲੋ ਭਾਰ ਹੀ ਲਿਜਾ ਸਕਦਾ ਹੈ। ਭਾਰਤ ਹੁਣ ਤਕ ਆਪਣੇ ਭਾਰੇ ਉਪਗ੍ਰਹਿਆਂ ਨੂੰ ਲਾਂਚ ਕਰਨ ਲਈ ਏਰੀਅਨ ਸਪੇਸ ਕੰਪਨੀ ’ਤੇ ਨਿਰਭਰ ਸੀ ਪਰ ਮੌਜੂਦਾ ਸਮੇਂ ’ਚ ਕੰਪਨੀ ਦਾ ਕੋਈ ਵੀ ਰਾਕੇਟ ਸੰਚਾਲਨ ਵਿਚ ਨਹੀਂ ਹੈ।
ਮਾਲ ਗੱਡੀ ਨੂੰ ਪਲਟਾਉਣ ਦੀ ਸਾਜ਼ਿਸ਼, ਰੇਲਵੇ ਟ੍ਰੈਕ 'ਤੇ ਰੱਖੇ ਕੰਕਰੀਟ ਦੇ ਖੰਭੇ
NEXT STORY