ਬੀਕਾਨੇਰ (ਯੂ. ਐੱਨ.ਆਈ.) : ਹਿਸਾਰ 'ਚ ਐਤਵਾਰ ਨੂੰ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਇੱਕੋ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਘਰਾਂ 'ਚ ਹਾਹਾਕਾਰ ਮਚੀ ਹੋਈ ਹੈ। ਜਾਣਕਾਰੀ ਮੁਤਾਬਕ ਰਾਜਸਥਾਨ ਦੇ ਚੁਰੂ ਜ਼ਿਲੇ ਦੇ ਰਤਨਗੜ੍ਹ ਥਾਣੇ ਅਧੀਨ ਪੈਂਦੇ ਪਿੰਡ ਜਾਂਡਵਾ ਨਿਵਾਸੀ ਇਕ ਪਰਿਵਾਰ ਬਜ਼ੁਰਗ ਔਰਤਾਂ ਦੀਆਂ ਅਸਥੀਆਂ ਪ੍ਰਵਾਹ ਕਰਕੇ ਹਰਿਦੁਆਰ ਤੋਂ ਵਾਪਸ ਪਰਤ ਰਿਹਾ ਸੀ।
ਵਾਪਸ ਆਉਂਦੇ ਸਮੇਂ ਹਰਿਆਣਾ ਦੇ ਹਿਸਾਰ ਜ਼ਿਲੇ 'ਚ ਉਨ੍ਹਾਂ ਦੀ ਕਾਰ ਇਕ ਕੈਂਟਰ ਨਾਲ ਟਕਰਾ ਗਈ। ਇਸ ਭਿਆਨਕ ਹਾਦਸੇ ਦੌਰਾਨ 4 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 6 ਜ਼ਖਮੀਂ ਹੋ ਗਏ। ਸੂਤਰਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਿਸਾਰ ਦੇ ਸਰਕਾਰੀ ਹਸਪਤਾਲ 'ਚ ਭੇਜਿਆ ਗਿਆ, ਜਿਥੇ ਦੋ ਨੇ ਦਮ ਤੋੜ ਦਿੱਤਾ, ਇੱਕ ਨੂੰ ਰੋਹਤਕ ਦੇ ਪੀ. ਜੀ.ਆਈ. ਹਸਪਤਾਲ 'ਚ ਭੇਜਿਆ ਗਿਆ, ਜਿਥੇ ਉਸ ਨੇ ਵੀ ਦਮ ਤੋੜ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਫਿਲਹਾਲ ਇਸ ਹਾਦਸੇ ਤੋਂ ਬਾਅਦ ਕੈਂਟਰ ਚਾਲਕ ਫਰਾਰ ਹੋ ਗਿਆ।
ਚੇਨਈ 'ਚ ਜਹਾਜ਼, ਬਿਜਲੀ ਤੇ ਰੇਲ ਸਹੂਲਤਾਂ ਬਹਾਲ
NEXT STORY