ਨਵੀਂ ਦਿੱਲੀ— ਚੋਣ ਕਮਿਸ਼ਨ ਵਲੋਂ ਨਿਯੁਕਤ ਨਿਗਰਾਨੀ ਟੀਮ ਨੇ ਗੁਜਰਾਤ 'ਚੋਂ ਕਰੀਬ 7.08 ਲੱਖ ਲੀਟਰ ਸ਼ਰਾਬ, 1.38 ਕਰੋੜ ਰੁਪਏ ਦੀ ਨਕਦੀ ਅਤੇ 8 ਕਰੋੜ ਰੁਪਏ ਤੋਂ ਜ਼ਿਆਦਾ ਦੇ ਗਹਿਣੇ ਬਰਾਮਦ ਕੀਤੇ ਹਨ। ਸੂਬੇ 'ਚ ਅਗਲੇ ਮਹੀਨੇ ਚੋਣਾਂ ਹੋਣੀਆਂ ਹਨ ।
ਅਧਿਕਾਰਕ ਆਂਕੜਿਆਂ ਮੁਤਾਬਕ ਚੋਣ ਕਮਿਸ਼ਨ ਦੀਆਂ ਟੀਮਾਂ ਨੇ ਹੁਣ ਤੱਕ 1.38 ਕਰੋੜ ਰੁਪਏ ਦੀ ਸ਼ੱਕੀ ਨਕਦੀ, 14.93 ਕਰੋੜ ਰੁਪਏ ਦੀ 7.08 ਲੱਖ ਲੀਟਰ ਸ਼ਰਾਬ, 27.02 ਕਿਲੋਗ੍ਰਾਮ ਸੋਨਾ ਅਤੇ 8.13 ਕਰੋੜ ਰੁਪਏ ਮੁੱਲ ਦੀ ਕੀਮਤੀ ਧਾਤੂ ਬਰਾਮਦ ਕੀਤੀ ਹੈ।
2 ਨੌਜਵਾਨਾਂ ਤੋਂ ਲੱਖਾਂ ਦੀ ਹੈਰੋਇਨ ਬਰਾਮਦ, ਪੁਲਸ ਨੇ ਕੀਤਾ ਗ੍ਰਿਫਤਾਰ
NEXT STORY