ਨੈਸ਼ਨਲ ਡੈਸਕ-ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ 7 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹਫੜਾ-ਦਫੜਾ ਮਚ ਗਈ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਮੁੰਬਈ 'ਚ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਦੇਸ਼ 'ਚ ਹੁਣ ਤੱਕ ਓਮੀਕ੍ਰੋਨ ਦੇ 12 ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ : ਐਂਜੇਲਾ ਮਰਕੇਲ ਨੇ ਜਰਮਨੀ ਦੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ
ਇਨ੍ਹਾਂ 'ਚੋਂ ਦੋ ਕਰਨਾਟਕ ਦੇ ਬੈਂਗਲੁਰੂ ਤੋਂ, ਇਕ ਗੁਜਰਾਤ ਦੇ ਜਾਮਨਗਰ, ਇਕ ਮਾਮਲਾ ਰਾਜਧਾਨੀ ਦਿੱਲ਼ੀ 'ਚ ਐਤਵਾਰ ਨੂੰ ਸਾਹਮਣੇ ਆਇਆ ਹੈ ਅਤੇ ਐਤਵਾਰ ਦੇ ਹੀ ਦਿਨ ਮਹਾਰਾਸ਼ਟਰ 'ਚ 7 ਓਮੀਕ੍ਰੋਨ ਦੇ ਮਾਮਲੇ ਮਿਲਣ ਨਾਲ ਊਧਵ ਸਰਕਾਰ ਦੀਆਂ ਮੁਸੀਬਤਾਂ ਵਧ ਗਈਆਂ ਹਨ। ਮਹਾਰਾਸ਼ਟਰ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਮਹਾਰਾਸ਼ਟਰ 'ਚ ਓਮੀਕ੍ਰੋਨ ਦੇ ਸੱਤ ਅਤੇ ਮਾਮਲੇ ਪਾਏ ਗਏ ਹਨ। ਮਹਾਰਾਸ਼ਟਰ 'ਚ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਕੁੱਲ 8 ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ 'ਚ ਕੋਰੋਨਾ ਦੇ ਰਿਕਾਰਡ 5,352 ਨਵੇਂ ਮਾਮਲੇ ਆਏ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬੈਂਕਾਂ ਦੇ ਨਿੱਜੀਕਰਨ ਖ਼ਿਲਾਫ ਦੇਸ਼ ਪੱਧਰੀ ਸਾਂਝੇ ਅੰਦੋਲਨ ਦੀ ਹੈ ਜ਼ਰੂਰਤ : ਰਾਕੇਸ਼ ਟਿਕੈਤ
NEXT STORY