ਨਵੀਂ ਦਿੱਲੀ- ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ਭਰ ਵਿਚ ਮਾਹੌਲ ਭੱਖਦਾ ਜਾ ਰਿਹਾ ਹੈ। ਇਸੇ ਦਰਮਿਆਨ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਦੇ ਢੇਰ ਵੀ ਚੋਣ ਕਮਿਸ਼ਨ ਵਿਚ ਲੱਗਣੇ ਸ਼ੁਰੂ ਹੋ ਗਏ ਹਨ। ਕਮਿਸ਼ਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸਿਆਸੀ ਪਾਰਟੀਆਂ ਦੀਆਂ ਸ਼ਿਕਾਇਤਾਂ ਲਈ ਤਿਆਰ ਕੀਤੀ ਗਈ ‘ਸੀ-ਵਿਜਿਲ’ ਮੋਬਾਈਲ ਐਪਲੀਕੇਸ਼ਨ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲਿਆਂ ਦੀ ਸੂਚਨਾ ਦੇਣ ਲਈ ਇਕ ਪ੍ਰਭਾਵੀ ਉਪਕਰਣ ਬਣ ਗਿਆ ਹੈ ਅਤੇ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਤੋਂ ਲੋਕਾਂ ਨੇ ਅਜਿਹੀਆਂ 79,000 ਤੋਂ ਵੱਧ ਸ਼ਿਕਾਇਤਾਂ ਇਸੇ ਐਪ ਰਾਹੀਂ ਕੀਤੀਆਂ ਹਨ।
99 ਫੀਸਦੀ ਤੋਂ ਜ਼ਿਆਦਾ ਸ਼ਿਕਾਇਤਾਂ ਦਾ ਹੱਲ
ਕਮਿਸ਼ਨ ਨੇ ਕਿਹਾ ਕਿ ਇਨ੍ਹਾਂ ਵਿਚੋਂ 99 ਫੀਸਦੀ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕਰ ਲਿਆ ਗਿਆ ਹੈ। ਲੱਗਭਗ 89 ਫੀਸਦੀ ਸ਼ਿਕਾਇਤਾਂ ਦਾ ਹੱਲ ਤਾਂ 100 ਮਿੰਟਾਂ ਦੇ ਅੰਦਰ ਕਰ ਲਿਆ ਗਿਆ। ਕਮਿਸ਼ਨ ਨੇ ਕਿਹਾ ਕਿ 58,000 ਤੋਂ ਵੱਧ ਸ਼ਿਕਾਇਤਾਂ (ਕੁਲ ਸ਼ਿਕਾਇਤਾਂ ਦੀ 73 ਫੀਸਦੀ) ਗੈਰ-ਕਾਨੂੰਨੀ ਹੋਰਡਿੰਗ ਅਤੇ ਬੈਨਰਾਂ ਦੇ ਖਿਲਾਫ ਸੀ, ਜਦਕਿ 1400 ਤੋਂ ਵੱਧ ਸ਼ਿਕਾਇਤਾਂ ਧਨ, ਤੋਹਫੇ ਅਤੇ ਸ਼ਰਾਬ ਵੰਡ ਨਾਲ ਸਬੰਧਤ ਸਨ। ਚੋਣ ਕਮਿਸ਼ਨ ਨੇ ਦੱਸਿਆ ਕਿ ਲੱਗਭਗ ਤਿੰਨ ਫੀਸਦੀ ਸ਼ਿਕਾਇਤਾਂ (2454) ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਉਨ੍ਹਾਂ ਦੇ ਵਿਗਾੜ ਨਾਲ ਸਬੰਧਤ ਸਨ। ਕਮਿਸ਼ਨ ਮੁਤਾਬਕ ਹਥਿਆਰ ਦਿਖਾਉਣ ਅਤੇ ਡਰਾਉਣ-ਧਮਕਾਉਣ ਦੇ ਮਾਮਲਿਆਂ ਦੀ 535 ਸ਼ਿਕਾਇਤਾਂ ਵਿਚੋਂ 529 ਦਾ ਹੱਲ ਕਰ ਲਿਆ ਗਿਆ ਹੈ।
ਸ਼੍ਰੀਨਗਰ-ਲੇਹ ਰਾਜਮਾਰਗ ’ਤੇ ਡਿੱਗੇ ਬਰਫ ਦੇ ਤੋਦੇ, ਪੁਲਸ ਨੇ ਬਰਫ ’ਚ ਫਸੇ 2 ਵਾਹਨਾਂ ਨੂੰ ਸੁਰੱਖਿਅਤ ਕੱਢਿਆ
NEXT STORY