ਕਟਿਹਾਰ (ਰਜਨੀਸ਼ ਕੁਮਾਰ): ਬਿਹਾਰ ਦੇ ਕਟਿਹਾਰ 'ਚ ਇੱਕ ਚੱਲਦੀ ਬੱਸ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਬੱਸ ਪੂਰਨੀਆ ਤੋਂ ਭਾਗਲਪੁਰ ਜਾ ਰਹੀ ਸੀ ਕਿ ਐਨਐਚ 31 'ਤੇ ਅੱਗ ਲੱਗ ਗਈ। ਇਸ ਹਾਦਸੇ ਵਿੱਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਲਗਭਗ 82 ਯਾਤਰੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਯਾਤਰੀ ਅਰਰੀਆ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਉਹ ਭਾਗਲਪੁਰ ਦੇ ਕੁੱਪਾਘਾਟ ਗੰਗਾ ਘਾਟ 'ਤੇ ਕਲਸ਼ ਵਿਸਰਜਨ ਕਰਨ ਜਾ ਰਹੇ ਸਨ। ਮੌਕੇ 'ਤੇ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ ਤੇ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ...ਅੱਤਵਾਦੀ ਸਾਜ਼ਿਸ਼ ਮਾਮਲਾ : NIA ਨੇ ਪੰਜ ਸੂਬਿਆਂ ਤੇ ਜੰਮੂ-ਕਸ਼ਮੀਰ 'ਚ 22 ਥਾਵਾਂ 'ਤੇ ਕੀਤੀ ਛਾਪੇਮਾਰੀ
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਹਾਦਸਾ ਕੋਡਾ ਥਾਣਾ ਖੇਤਰ ਦੇ ਫੁਲਵਾੜੀਆ ਨੇੜੇ ਰਾਸ਼ਟਰੀ ਰਾਜਮਾਰਗ-31 'ਤੇ ਵਾਪਰਿਆ। ਹਾਦਸੇ ਕਾਰਨ ਐਨਐਚ 31 ਦੇ ਦੋਵੇਂ ਪਾਸੇ ਵਾਹਨਾਂ ਦੀ ਲੰਬੀ ਕਤਾਰ ਲੱਗ ਗਈ ਹੈ। ਕੋਡਾ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਬੱਸ ਵਿੱਚ ਅੱਗ ਕਿਵੇਂ ਫੈਲੀ, ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Dog ਰੱਖਣ ਵਾਲੇ ਲੋਕ ਸਾਵਧਾਨ! ਜਾਰੀ ਹੋਈਆਂ ਨਵੀਆਂ ਗਾਈਡਲਾਈਨ
NEXT STORY