ਨੋਇਡਾ- ਗੌਤਮਬੁੱਧ ਨਗਰ ਜ਼ਿਲ੍ਹੇ ਦੇ ਨੋਇਡਾ ਸੈਕਟਰ-63 ਥਾਣਾ ਖੇਤਰ ਦੇ ਬਹਲੋਲਪੁਰ ਪਿੰਡ 'ਚ ਈ-ਰਿਕਸ਼ਾ ਦੀ ਬੈਟਰੀ ਚਾਰਜ ਕਰਨ ਦੌਰਾਨ ਇਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਥਾਣਾ ਇੰਚਾਰਜ ਇੰਸਪੈਕਟਰ ਅਵਧੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਆਬਿਦ ਸੈਫੀ (24) ਬਹਲੋਲਪੁਰ ਪਿੰਡ ਵਿਚ ਆਪਣੇ ਈ-ਰਿਕਸ਼ਾ ਦੀ ਬੈਟਰੀ ਚਾਰਜ ਕਰਨ ਲਈ ਬੀਤੀ ਰਾਤ ਪਲੱਗ ਲਾ ਰਿਹਾ ਸੀ, ਤਾਂ ਉਸ ਨੂੰ ਬਿਜਲੀ ਦਾ ਕਰੰਟ ਲੱਗਾ।
ਇੰਸਪੈਕਟਰ ਮੁਤਾਬਕ ਗੰਭੀਰ ਹਾਲਤ ਵਿਚ ਉਸ ਨੂੰ ਇਲਾਜ ਲਈ ਨੋਇਡਾ ਦੇ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਸ਼ਨੀਵਾਰ ਸਵੇਰੇ ਉਸ ਦੀ ਮੌਤ ਹੋ ਗਈ। ਪ੍ਰਤਾਪ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
'ਅਗਲੇ ਸਾਲ ਤੋਂ 'ਗਰੀਨ ਬਜਟ' ਪੇਸ਼ ਕਰੇਗੀ ਸਰਕਾਰ', ਜਾਣੋ ਕਿਉਂ
NEXT STORY