ਦੁਮਕਾ— ਇੱਥੋਂ ਦੇ ਸ਼ਿਕਾਰੀਪਾੜਾ ਥਾਣਾ ਖੇਤਰ ਸਥਿਤ ਪੱਤਾਬਰੀ ਚੌਕ ਨੇੜੇ ਹੋਏ ਇਕ ਦਰਦਨਾਕ ਸੜਕ ਹਾਦਸੇ 'ਚ ਬਾਈਕ ਸਵਾਰ ਅਧਿਆਪਕ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਬਾਈਕ 'ਤੇ ਸਵਾਰ ਹੋ ਕੇ ਕਮਲੇਸ਼ ਕੁਮਾਰ ਨਾਮਕ ਸਰਕਾਰੀ ਟੀਚਰ ਬਰਮਸੀਆ ਵੱਲ ਜਾ ਰਹੇ ਸੀ। ਇਸ ਵਿਚਕਾਰ ਰੋਡ ਕਿਨਾਰੇ ਇਕ ਡੰਪਰ ਉਨ੍ਹਾਂ 'ਤੇ ਪਲਟ ਗਿਆ।

ਇਸ ਕਾਰਨ ਉਨ੍ਹਾਂ ਦਾ ਸਰੀਰ ਕੱਟ ਗਿਆ। ਡੰਪਰ ਅੰਦਰ ਦੱਬ ਜਾਣ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਤ ਆਉਣ ਤੋ ਪਹਿਲਾਂ ਬਹੁਤ ਦੇਰ ਤੱਕ ਤੜਪਦੇ ਰਹੇ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਡੰਪਰ 'ਚ ਰੋੜੀ ਲੱਦੀ ਹੋਈ ਸੀ। ਇਸ ਘਟਨਾ 'ਚ ਡੰਪਰ ਦਾ ਖਲਾਸੀ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਮ੍ਰਿਤਕ ਦੁਮਕਾ ਸ਼ਹਿਰ ਦੇ ਨੈਸ਼ਨਲ ਸਕੂਲ ਦੇ ਪਿੱਛੇ ਰਹਿੰਦਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਆਸਪਾਸ ਦੇ ਲੋਕ ਮੌਕੇ 'ਤੇ ਇੱਕਠੇ ਹੋ ਗਏ ਪਰ ਉਹ ਟੀਚਰ ਨੂੰ ਬਚਾਉਣ 'ਚ ਅਸਫਲ ਰਹੇ। ਇਸ ਦੇ ਬਾਅਦ ਹਾਦਸੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪੁਲਸ ਪੁੱਜੀ। ਇਸ ਦੇ ਬਾਅਦ ਕਰੇਨ ਮਸ਼ੀਨ ਮੰਗਵਾਈ ਗਈ। ਕਰੇਨ ਦੀ ਮਦਦ ਨਾਲ ਡੰਪਰ ਨੂੰ ਸੜਕ ਤੋਂ ਹਟਾਇਆ ਗਿਆ ਅਤੇ ਟੀਚਰ ਦੀ ਲਾਸ਼ ਕੱਢੀ ਗਈ। ਟੀਚਰ ਦੀ ਲਾਸ਼ ਦੇ ਦੋ ਟੁਕੜੇ ਹੋ ਚੁੱਕੇ ਸੀ।

ਪੀ.ਐੱਮ. ਮੋਦੀ 'ਤੇ ਮੋਹਨ ਭਾਗਵਤ ਦਾ ਵੱਡਾ ਬਿਆਨ
NEXT STORY