ਵੈੱਬ ਡੈਸਕ- ਆਧਾਰ ਬਣਾਉਣ ਵਾਲੀ ਕੰਪਨੀ ਯੂਨਿਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ਼ ਇੰਡੀਆ (UIDAI) ਨੇ ਸੈਕਸ਼ਨ ਅਫ਼ਸਰ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਹ ਪੋਸਟ ਬੈਂਗਲੁਰੂ ਸਥਿਤ ਤਕਨਾਲੋਜੀ ਸੈਂਟਰ ਲਈ ਕੱਢੀ ਗਈ ਹੈ। ਜਿਸ ਲਈ ਯੋਗ ਉਮੀਦਵਾਰ 12 ਜਨਵਰੀ 2026 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਸੈਕਸ਼ਨ ਅਫ਼ਸਰ ਦੇ 2 ਅਹੁਦੇ ਭਰੇ ਜਾਣਗੇ।
ਸੈਕਸ਼ਨ ਅਫ਼ਸਰ ਲਈ ਯੋਗਤਾ
ਸੈਕਸ਼ਨ ਅਫ਼ਸਰ ਦੀ ਇਹ ਭਰਤੀ ਪਹਿਲਾਂ ਤੋਂ ਸਰਕਾਰੀ ਸੇਵਾ 'ਚ ਤਾਇਨਾਤ ਅਧਿਕਾਰੀਆਂ ਲਈ ਹਨ। ਕੇਂਦਰ ਸਰਕਾਰ ਦੇ ਅਧਿਕਾਰੀ ਜੋ ਮੂਲ ਕੈਡਰ/ਵਿਭਾਗ 'ਚ ਸਮਾਨ ਅਹੁਦੇ 'ਤੇ ਨਿਯਮਿਤ ਤੌਰ 'ਤੇ ਤਾਇਨਾਤ ਹਨ ਜਾਂ ਜਿਨ੍ਹਾਂ ਕੋਲ ਲੇਵਲ-07 ਦੀ ਪੋਸਟ 'ਤੇ ਘੱਟੋ-ਘੱਟ 3 ਸਾਲ ਜਾਂ ਲੇਵਲ06 'ਚ ਘੱਟੋ-ਘੱਟ 5 ਸਾਲ ਦੀ ਨਿਯਮਿਤ ਸੇਵਾ ਦਾ ਅਨੁਭਵ ਹੋਵੇ, ਉਹ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 56 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
ਤਨਖਾਹ
ਉਮੀਦਵਾਰ ਨੂੰ ਲੇਵਲ-08 ਦੇ ਅਧੀਨ 47,600-1,51,100/- ਤੱਕ ਤਨਖਾਹ ਮਿਲੇਗੀ।
ਇੰਝ ਕਰੋ ਅਪਲਾਈ
- ਇਸ ਭਰਤੀ 'ਚ ਉਮੀਦਵਾਰਾਂ ਨੂੰ ਆਫਲਾਈਨ ਅਪਲਾਈ ਪੱਤਰ ਭੇਜਣਾ ਹੋਵੇਗਾ। ਫਾਰਮ ਦਾ ਫਾਰਮੇਟ Annex I 'ਚ ਦਿੱਤਾ ਗਿਆ ਹੈ। ਆਧਾਰ ਦੀ ਅਧਿਕਾਰਤ ਵੈੱਬਸਾਈਟ ਇਹ ਹੈ।
- ਇੱਥੋਂ ਡਾਊਨਲੋਡ ਕਰਨ ਤੋਂ ਬਾਅਦ ਇਸ 'ਚ ਆਪਣਾ ਨਾਂ, ਜੈਂਡਰ, ਜਨਮ ਤਰੀਕ, ਕਾਨਟੈਕਟ ਡਿਟੇਲਸ, ਐਜ਼ੂਕੇਸ਼ਨਲ ਕੁਆਲੀਫਿਕੇਸ਼ਨ, ਅਨੁਭਵ ਸੰਬੰਧਤ ਸਾਰੀਆਂ ਜਾਣਕਾਰੀਆਂ ਭਰ ਦਿਓ।
- ਐਪਲੀਕੇਸ਼ਨ ਪੱਤਰ ਨਾਲ ਜ਼ਰੂਰੀ ਦਸਤਾਵੇਜ਼ ਨੂੰ ਲਗਾ ਕੇ ਫਾਰਮ ਨੂੰ ਉੱਚਿਤ ਮਾਧਿਅਮ ਨਾਲ ਭਾਰਤਚੀ ਵਿਸ਼ੇਸ਼ ਪਛਾਣ ਅਥਾਰਟੀ, ਆਧਾਰ ਕੰਪਲੈਕਸ, ਐੱਨਟੀਆਈ ਲੇ ਆਊਟ, ਟਾਟਾ ਨਗਰ, ਕੋਡਿਗਹੇਲੀ, ਤਕਨਾਲੋਜੀ ਸੈਂਟਰ ਬੈਂਗਲੁਰੂ 560092 ਨੂੰ ਭੇਜਣਾ ਹੋਵੇਗਾ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ
ਜੇਲ੍ਹ ਤੋਂ ਬਾਹਰ ਆ ਰਿਹਾ ਡੇਰਾ ਮੁਖੀ ਰਾਮ ਰਹੀਮ! ਮਿਲੀ 40 ਦਿਨ ਦੀ ਪੈਰੋਲ
NEXT STORY