ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਤਿੰਨ ਕੌਂਸਲਰ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ, ਜਿਸ ਨਾਲ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੀਆਂ ਮੇਅਰ ਚੋਣਾਂ 'ਚ ਪਾਰਟੀ ਦੀ ਜਿੱਤ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਕੌਂਸਲਰਾਂ ਦਾ ਸਵਾਗਤ ਕਰਦੇ ਹੋਏ, ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਸਮੇਂ ਦੇ ਨਾਲ, ਦਿੱਲੀ 'ਚ ਕੇਂਦਰ, ਵਿਧਾਨ ਸਭਾ ਅਤੇ ਨਗਰ ਨਿਗਮ ਪੱਧਰ 'ਤੇ ਇਕ 'ਟ੍ਰਿਪਲ ਇੰਜਣ' ਸਰਕਾਰ ਹੋਵੇਗੀ, ਜੋ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਵਿਕਸਿਤ ਭਾਰਤ' ਦੇ ਸੁਪਨੇ ਦੀ ਰਾਜਧਾਨੀ ਵਜੋਂ ਵਿਕਸਿਤ ਕਰੇਗੀ। ਇਨ੍ਹਾਂ ਤਿੰਨ ਕੌਂਸਲਰਾਂ 'ਚ ਅਨੀਤਾ ਬਸੋਆ (ਐਂਡਰਿਊਜ਼ ਗੰਜ), ਨਿਖਿਲ ਚਪਰਾਨਾ (ਹਰੀ ਨਗਰ) ਅਤੇ ਧਰਮਵੀਰ (ਆਰ ਕੇ ਪੁਰਮ) ਸ਼ਾਮਲ ਹਨ। ਸਚਦੇਵਾ ਨੇ ਕਿਹਾ ਕਿ ਇਹ ਕੌਂਸਲਰ ਦਿੱਲੀ ਨੂੰ ਇਕ ਸਾਫ਼ ਅਤੇ ਸੁੰਦਰ ਸ਼ਹਿਰ ਬਣਾਉਣ ਲਈ ਭਾਜਪਾ 'ਚ ਸ਼ਾਮਲ ਹੋਏ ਹਨ। ਵਿਧਾਨ ਸਭਾ ਚੋਣਾਂ 'ਚ ਹਾਲ ਹੀ 'ਚ ਮਿਲੀ ਭਾਰੀ ਜਿੱਤ ਤੋਂ ਬਾਅਦ ਭਾਜਪਾ ਮੇਅਰ ਦਾ ਅਹੁਦਾ ਜਿੱਤ ਕੇ ਦਿੱਲੀ 'ਚ 'ਟ੍ਰਿਪਲ ਇੰਜਣ ਸਰਕਾਰ' ਬਣਾਉਣ ਦੀ ਉਮੀਦ ਕਰ ਰਹੀ ਹੈ। ਭਾਜਪਾ ਨੇ ਦਿੱਲੀ ਵਿਧਾਨ ਸਭਾ ਦੀਆਂ 70 'ਚੋਂ 48 ਸੀਟਾਂ ਜਿੱਤ ਕੇ 'ਆਪ' ਨੂੰ ਸੱਤਾ ਤੋਂ ਬਾਹਰ ਕਰ ਦਿੱਤਾ।
![PunjabKesari](https://static.jagbani.com/multimedia/16_52_15605754315022-20250215082l-ll.jpg)
ਮੇਅਰ ਦੀ ਚੋਣ ਅਪ੍ਰੈਲ 'ਚ ਹੋਣੀ ਹੈ। ਨਵੰਬਰ 2024 'ਚ ਹੋਈਆਂ ਪਿਛਲੀਆਂ ਮੇਅਰ ਚੋਣਾਂ 'ਚ, 'ਆਪ' ਨੇ ਤਿੰਨ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਕੌਂਸਲਰਾਂ ਤੋਂ ਇਲਾਵਾ, ਦਿੱਲੀ ਦੇ 7 ਲੋਕ ਸਭਾ ਮੈਂਬਰ (ਸਾਰੇ ਭਾਜਪਾ ਦੇ), ਤਿੰਨ ਰਾਜ ਸਭਾ ਮੈਂਬਰ (ਸਾਰੇ ਆਪ ਦੇ) ਅਤੇ 14 ਨਾਮਜ਼ਦ ਵਿਧਾਇਕ ਦਿੱਲੀ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 'ਚ ਵੋਟਰ ਹਨ। ਤਿੰਨ ਕੌਂਸਲਰਾਂ ਦੇ ਸ਼ਾਮਲ ਹੋਣ ਨਾਲ ਭਾਜਪਾ ਕੌਂਸਲਰਾਂ ਦੀ ਗਿਣਤੀ ਹੁਣ 'ਆਪ' ਕੌਂਸਲਰਾਂ ਨਾਲੋਂ ਵੱਧ ਹੋ ਗਈ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਭਾਜਪਾ ਆਪਣੇ 10 ਵਿਧਾਇਕਾਂ ਨੂੰ ਐੱਮਸੀਡੀ ਲਈ ਨਾਮਜ਼ਦ ਕਰਨ ਜਾ ਰਹੀ ਹੈ, ਜਦੋਂ ਕਿ 'ਆਪ' ਦੇ ਚਾਰ ਵਿਧਾਇਕ ਨਿਗਮ ਲਈ ਨਾਮਜ਼ਦ ਕੀਤੇ ਜਾਣਗੇ। 5 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ 'ਚ ਅੱਠ ਭਾਜਪਾ ਅਤੇ ਤਿੰਨ 'ਆਪ' ਕੌਂਸਲਰ ਜਿੱਤੇ ਅਤੇ ਵਿਧਾਨ ਸਭਾ 'ਚ ਪਹੁੰਚੇ। 2022 ਦੀਆਂ ਐੱਮਸੀਡੀ ਚੋਣਾਂ 'ਚ, 'ਆਪ' ਨੇ 134 ਵਾਰਡ, ਭਾਜਪਾ ਨੇ 104, ਕਾਂਗਰਸ ਨੇ 9 ਅਤੇ ਆਜ਼ਾਦ ਉਮੀਦਵਾਰਾਂ ਨੇ ਤਿੰਨ ਵਾਰਡ ਜਿੱਤੇ ਸਨ।
ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਰੋਨ ਅਤੇ ਵਿਕਾਸ : ਵਿਸ਼ਵ ਪੱਧਰੀ ਮਹਾਸ਼ਕਤੀ ਬਣਨ ਦੀ ਰਾਹ 'ਤੇ ਭਾਰਤ
NEXT STORY