ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਹੋ ਗਈ ਹੈ। ਪਾਰਟੀ ਨੇ ਨਵੀਂ ਦਿੱਲੀ ਵਿਚ 'ਆਟੋ ਰਿਕਸ਼ਾ ਕੈਂਪੇਨ' ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਵਿਚ 'ਆਪ' ਨੇ ਇਕ ਵਾਰ ਫਿਰ ਤੋਂ ਦਿੱਲੀ ਦੇ ਆਟੋ ਵਾਲਿਆਂ ਦੀ ਮਦਦ ਲਈ ਹੈ। ਮੁਹਿੰਮ ਤਹਿਤ ਆਟੋ 'ਤੇ ਬੈਨਰ ਲਗਵਾਏ ਜਾ ਰਹੇ ਹਨ, ਜਿਸ ਵਿਚ ਜਨਤਾ ਦੇ ਸਾਹਮਣੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਹੀ ਭਾਜਪਾ ਨੂੰ ਹਰਾ ਸਕਦੀ ਹੈ।
ਨਵੀਂ ਦਿੱਲੀ ਲੋਕ ਸਭਾ ਤੋਂ 'ਆਪ' ਆਗੂ ਬ੍ਰਜੇਸ਼ ਗੋਇਲ ਨੇ ਦੱਸਿਆ ਕਿ ਪਾਰਟੀ ਜਨਤਾ ਦਰਮਿਆਨ ਇਹ ਸੰਦੇਸ਼ ਵੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਾਂਗਰਸ ਨੂੰ ਵੋਟ ਦੇਣਾ ਬੇਕਾਰ ਹੈ ਅਤੇ ਦਿੱਲੀ ਵਿਚ 'ਆਪ' ਪਾਰਟੀ ਹੀ ਭਾਜਪਾ ਨੂੰ ਹਰਾਉਣ ਦੀ ਤਾਕਤ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਵਿਚ ਆਟੋ ਸਟੈਂਡ 'ਤੇ ਜਾ ਕੇ ਵੱਡੀ ਗਿਣਤੀ ਵਿਚ ਇਹ ਪੋਸਟਰ ਲਾਉਣੇ ਸ਼ੁਰੂ ਕੀਤੇ ਹਨ। ਪੋਸਟਰ ਵਿਚ ਇਕ ਪਾਸੇ ਕੇਜਰੀਵਾਲ ਦੀ ਤਸਵੀਰ ਹੈ ਤਾਂ ਦੂਜੇ ਪਾਸੇ 'ਆਪ' ਦਾ ਚੋਣ ਨਿਸ਼ਾਨ 'ਝਾੜੂ' ਬਣਿਆ ਹੋਇਆ ਹੈ।
ਆਮ ਆਦਮੀ ਪਾਰਟੀ ਦੇ ਨੇਤਾ ਬ੍ਰਜੇਸ਼ ਗੋਇਲ ਨੇ ਦੱਸਿਆ ਕਿ ਦਿੱਲੀ ਦੀਆਂ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿਚ ਆਟੋ ਵਾਲਿਆਂ ਨੇ 'ਆਪ' ਦਾ ਬਹੁਤ ਸਹਿਯੋਗ ਕੀਤਾ ਸੀ। ਇਸ ਵਾਰ ਵੀ ਲੋਕ ਪੂਰਾ ਸਹਿਯੋਗ ਕਰ ਰਹੇ ਹਨ। ਜਦੋਂ ਤੋਂ ਉਨ੍ਹਾਂ ਨੂੰ ਇਸ ਪੋਸਟਰ ਮੁਹਿੰਮ ਬਾਰੇ ਪਤਾ ਲੱਗਾ ਹੈ ਤਾਂ ਉਹ ਖੁਦ ਹੀ ਪੋਸਟਰ ਲਗਾਉਣ ਲਈ ਆਪਣੀ ਸਹਿਮਤੀ ਦੇ ਦਿੰਦੇ ਹਨ।
ਭਵਿੱਖ 'ਚ ਕਿਸੇ ਸੰਨਿਆਸੀ ਨੂੰ ਮਿਲੇ 'ਭਾਰਤ ਰਤਨ' : ਬਾਬਾ ਰਾਮਦੇਵ
NEXT STORY