ਦੇਹਰਾਦੂਨ— ਦੇਸ਼ ਦੇ 70ਵੇਂ ਗਣਤੰਤਰ ਦਿਵਸ ਮੌਕੇ 'ਤੇ ਬਾਬਾ ਰਾਮਦੇਵ ਨੇ ਸਾਰੇ ਦੇਸ਼ ਵਾਸੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਭਵਿੱਖ 'ਚ ਕਿਸੇ ਸੰਨਿਆਸੀ ਨੂੰ ਵੀ 'ਭਾਰਤ ਰਤਨ' ਦਿੱਤਾ ਜਾਵੇ। ਰਾਮਦੇਵ ਨੇ ਕਿਹਾ,''2019 ਦੀਆਂ ਚੋਣਾਂ ਮਹਾਸੰਗ੍ਰਾਮ ਹੈ। ਕੋਈ ਵੀ ਸਿਆਸੀ ਪਾਰਟੀ ਭਾਰਤ ਨੂੰ ਜਾਤੀਆਂ 'ਚ ਨਾ ਵੰਡ ਸਕੇ। ਅੱਜ ਦੇਸ਼ ਨੂੰ ਸਿੱਖਿਅਕ, ਆਰਥਿਕ, ਡਾਕਟਰ ਅਤੇ ਹੋਰ ਗੁਲਾਮੀ ਤੋਂ ਆਜ਼ਾਦੀ ਦਿਵਾਉਣ ਲਈ ਵੀ ਸਾਰੇ ਅੱਜ ਦੇ ਦਿਨ ਸੰਕਲਪ ਲੈਣ।'' ਬਾਬਾ ਰਾਮਦੇਵ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ 'ਭਾਰਤ ਰਤਨ' ਮਿਲਣ 'ਤੇ ਵਧਾਈ ਦਿੱਤੀ। ਸਾਬਕਾ ਰਾਸ਼ਟਰਪਤੀ ਡਾ. ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਦਿੱਤੇ ਜਾਣ 'ਤੇ ਯੋਗ ਗੁਰੂ ਬਾਬਾ ਰਾਮਦੇਵ ਦਾ ਕਹਿਣਾ ਹੈ ਕਿ ਮੁਖਰਜੀ ਨੂੰ 'ਭਾਰਤ ਰਤਨ' ਮਿਲਣ ਨਾਲ ਭਾਰਤ ਰਤਨ ਵੀ ਸਨਮਾਨਤ ਹੋਇਆ ਹੈ। ਸਰਕਾਰ ਨੇ ਸਾਬਕਾ ਰਾਸ਼ਟਰਪਤੀ ਨੂੰ 'ਭਾਰਤ ਰਤਨ' ਦੇ ਕੇ ਸਹੀ ਕੰਮ ਕੀਤਾ ਹੈ।''
ਰਾਮਦੇਵ ਨੇ ਕਿਹਾ,''ਪਿਛਲੇ 70 ਸਾਲਾਂ 'ਚ ਕਿਸੇ ਵੀ ਸੰਨਿਆਸੀ ਨੂੰ 'ਭਾਰਤ ਰਤਨ' ਨਹੀਂ ਮਿਲਿਆ ਹੈ। ਕਈ ਸੰਨਿਆਸੀ ਅਜਿਹੇ ਹਨ, ਜਿਨ੍ਹਾਂ ਨੇ 'ਭਾਰਤ ਰਤਨ' ਪਾਉਣ ਲਈ ਬੇਮਿਸਾਲ ਕੰਮ ਕੀਤੇ ਹਨ। ਇਹ ਮੰਦਭਾਗੀ ਹੈ ਕਿ ਕਿਸੇ ਵੀ ਸੰਨਿਆਸੀ ਨੂੰ ਅੱਜ ਤੱਕ 'ਭਾਰਤ ਰਤਨ' ਨਾਲ ਸਨਮਾਨਤ ਨਹੀਂ ਕੀਤਾ ਗਿਆ ਹੈ।'' ਯੋਗ ਗੁਰੂ ਰਾਮਦੇਵ ਨੇ ਸ਼ਨੀਵਾਰ ਨੂੰ ਭਾਰਤ ਦੇ 70ਵੇਂ ਗਣਤੰਤਰ ਦਿਵਸ 'ਤੇ ਹਰਿਦੁਆਰ ਸਥਿਤ ਪਤੰਜਲੀ ਫੇਜ-1 'ਚ 108 ਫੁੱਟ ਉੱਚੇ ਵਿਸ਼ਾਲ ਤਿਰੰਗਾ ਲਹਿਰਾਇਆ। ਇਸ ਮੌਕੇ ਆਚਾਰੀਆ ਬਾਲਕ੍ਰਿਸ਼ਨ ਅਤੇ ਪਤੰਜਲੀ ਪਰਿਵਾਰ ਦੇ ਕਰੀਬ 8 ਹਜ਼ਾਰ ਕਰਮਚਾਰੀ ਅਤੇ ਵਿਦਿਆਰਥੀ ਹਾਜ਼ਰ ਹੋਏ। ਇਸ ਦੌਰਾਨ ਰਾਮਦੇਵ ਨੇ ਕਿਹਾ ਕਿ ਅਜੇ ਸਿਆਸੀ ਅਤੇ ਆਰਥਿਕ ਆਜ਼ਾਦੀ ਮਿਲਣੀ ਬਾਕੀ ਹੈ।
ਬਾਬਾ ਰਾਮਦੇਵ ਨੇ ਲੋਕਾਂ ਦੀ ਆਸਥਾ ਨੂੰ ਦੇਖਦੇ ਹੋਏ ਜਲਦ ਤੋਂ ਜਲਦ ਭਗਵਾਨ ਰਾਮ ਦੇ ਮੰਦਰ ਨਿਰਮਾਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ 2019 ਚੋਣਾਂ ਤੋਂ ਪਹਿਲਾਂ ਭਾਰਤੀ ਸਿੱਖਿਆ ਬੋਰਡ ਦੱਸੇ ਜਾਣ ਦੀ ਗੱਲ ਵੀ ਕਹੀ। ਰਾਮ ਮੰਦਰ ਨਿਰਮਾਣ ਹੋ ਰਹੀ ਦੇਰੀ 'ਤੇ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ,''ਭਗਵਾਨ ਸ੍ਰੀ ਰਾਮ ਸਿਆਸੀ ਮੁੱਦਾ ਨਹੀਂ ਹੈ। ਨਾ ਹੀ ਇਹ ਕਿਸੇ ਪਾਰਟੀ ਲਈ ਵੋਟ ਬੈਂਕ ਹੈ ਅਤੇ ਨਾ ਹੀ ਭਗਵਾਨ ਰਾਮ ਮਜਹਬੀ ਮਸਲਾ ਹੈ। ਭਗਵਾਨ ਸ਼੍ਰੀਰਾਮ ਨੂੰ ਇਸ ਰਾਸ਼ਟਰ 'ਚ ਸਨਮਾਨ ਮਿਲਣਾ ਚਾਹੀਦਾ ਅਤੇ ਜੋ ਵੀ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ, ਉਸ ਨੂੰ ਜਲਦ ਪੂਰਾ ਕਰ ਕੇ ਇਕ ਰਾਮ ਮੰਦਰ ਦਾ ਨਿਰਮਾਣ ਹੋਣਾ ਚਾਹੀਦਾ।
ਅਜੀਬੋ-ਗਰੀਬ! ਜ਼ਿੰਦਾ ਹੋ ਜਾਵੇ ਪੁੱਤਰ, ਕਬਰ ਕੋਲ 38 ਦਿਨਾਂ ਤਕ ਪਹਿਰਾ
NEXT STORY