ਚੰਡੀਗੜ੍ਹ–ਹਰਿਅਾਣਾ ਵਿਧਾਨ ਸਭਾ ’ਚ ਮੰਗਲਵਾਰ ਬੇਹੱਦ ਮੰਦਭਾਗੇ ਹਾਲਾਤ ਬਣ ਗਏ। ਹਾਊਸ ’ਚ ਕਾਂਗਰਸ ਦੇ ਇਕ ਸੀਨੀਅਰ ਵਿਧਾਇਕ ਕਰਨ ਸਿੰਘ ਦਲਾਲ ਅਤੇ ਇਨੈਲੋ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਅਾਗੂ ਅਭੈ ਚੌਟਾਲਾ ਦਰਮਿਅਾਨ ਝੜਪ ਹੋ ਗਈ।
ਸੰਸਦੀ ਭਾਸ਼ਾ ਦੀਅਾਂ ਹੱਦਾਂ ਪਾਰ ਕਰਨ ਦੇ ਨਾਲ-ਨਾਲ ਹਾਊਸ ਦੀ ਮਰਿਅਾਦਾ ਵੀ ਛਿੱਕੇ ’ਤੇ ਟੰਗ ਦਿੱਤੀ ਗਈ। ਅਾਪੇ ਤੋਂ ਬਾਹਰ ਹੋਏ ਦਲਾਲ ਅਤੇ ਚੌਟਾਲਾ ਨੇ ਇਕ-ਦੂਜੇ ਨੂੰ ਮਾਰਨ ਲਈ ਅਾਪਣੀਅਾਂ ਜੁੱਤੀਅਾਂ ਤੱਕ ਲਾਹ ਲਈਅਾਂ। ਪਲਵਲ ਤੋਂ ਕਾਂਗਰਸੀ ਵਿਧਾਇਕ ਕਰਨ ਦਲਾਲ ਨੂੰ ਇਸ ਅਤਿਅੰਤ ਅਸ਼ੋਭਨੀਕ ਰਵੱਈਏ ਕਾਰਨ ਹਾਊਸ ’ਚੋਂ ਇਕ ਸਾਲ ਲਈ ਮੁਅੱਤਲ ਕਰ ਦਿੱਤਾ ਗਿਅਾ। ਨਾਲ ਹੀ ਹਾਊਸ ’ਚ ਦਲਾਲ ਅਤੇ ਚੌਟਾਲਾ ਵਿਰੁੱਧ ਵਿੱਤ ਮੰਤਰੀ ਕੈਪਟਨ ਅਭਿਮਨਯੂ ਨੇ ਨਿੰਦਾ ਪ੍ਰਸਤਾਵ ਵੀ ਰੱਖਿਅਾ। ਮਿਲੀਅਾਂ ਖਬਰਾਂ ਮੁਤਾਬਕ ਮਾਨਸੂਨ ਸੈਸ਼ਨ ਦੇ ਅਾਖਰੀ ਦਿਨ ਬਾਅਦ ਦੁਪਹਿਰ ਕਰਨ ਸਿੰਘ ਦਲਾਲ ਅਤੇ ਅਭੈ ਸਿੰਘ ਚੌਟਾਲਾ ਦਰਮਿਅਾਨ ਉਕਤ ਝੜਪਾਂ ਹੋਈਅਾਂ। ਦੋਹਾਂ ਦਾ ਬੋਲ-ਬੁਲਾਰਾ ਵਧਦਾ ਗਿਅਾ ਅਤੇ ਫਿਰ ਸੰਸਦੀ ਭਾਸ਼ਾ ਦੀ ਮਰਿਅਾਦਾ ਵੀ ਟੁੱਟ ਗਈ। ਦੋਵੇਂ ਅਾਹਮੋ-ਸਾਹਮਣੇ ਹੋ ਗਏ ਅਤੇ ਨੌਬਤ ਤਿੱਖੀ ਝੜਪ ਤਕ ਅਾ ਗਈ। ਦਲਾਲ ਅਤੇ ਅਭੈ ਨੇ ਅਾਪਣੀਅਾਂ ਜੁੱਤੀਅਾਂ ਲਾਹ ਲਈਅਾਂ।
ਵਿਵਾਦ ਉਦੋਂ ਸ਼ੁਰੂ ਹੋਇਅਾ, ਜਦੋਂ ਅਭੈ ਸਿੰਘ ਨੇ ਹਰਿਅਾਣਾ ਸੂਬੇ ਨੂੰ ਕਲੰਕਿਤ ਕਹੇ ਜਾਣ ਦੇ ਮੁੱਦੇ ’ਤੇ ਕਰਨ ਸਿੰਘ ਦਲਾਲ ਵਿਰੁੱਧ ਭਾਜਪਾ ਵਿਧਾਇਕਾਂ ਵਲੋਂ ਪ੍ਰਸਤਾਵ ਲਿਅਾਂਦੇ ਜਾਣ ’ਤੇ ਹਮਾਇਤ ਕਰਨ ਦੀ ਗੱਲ ਕਹੀ। ਕਰਨ ਸਿੰਘ ਦਲਾਲ ਨੇ ਕਿਹਾ ਸੀ ਕਿ ਆਧਾਰ ਕਾਰਡ ਕਾਰਨ 25 ਲੱਖ ਲੋਕਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਅਤੇ ਸੂਬਾ ਕਲੰਕਿਤ ਹੋ ਗਿਆ ਹੈ।
ਇਸ ’ਤੇ ਦਲਾਲ ਨੂੰ ਗੁੱਸਾ ਅਾ ਗਿਅਾ ਅਤੇ ਉਹ ਚੌਟਾਲਾ ਵਿਰੁੱਧ ਬੋਲਣ ਲੱਗ ਪਏ। ਦੋਹਾਂ ਦਰਮਿਅਾਨ ਗਾਲ੍ਹਾਂ ਦਾ ਵਟਾਂਦਰਾ ਵੀ ਹੋਇਅਾ।
ਇਸ ਪਿੱਛੋਂ ਮਾਹੌਲ ਬੇਹੱਦ ਖਿਅਾਚ ਭਰਪੂਰ ਹੋ ਗਿਅਾ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਹੋਰਨਾਂ ਮੈਂਬਰਾਂ ਨੇ ਦਖਲ ਦੇ ਕੇ ਦੋਹਾਂ ਮੈਂਬਰਾਂ ਨੂੰ ਵੱਖ ਕੀਤਾ। ਮਾਰਸ਼ਲਾਂ ਨੂੰ ਵੀ ਦਖਲ ਦੇਣਾ ਪਿਅਾ। ਹਾਊਸ ਦੀ ਕਾਰਵਾਈ ਕੁਝ ਸਮੇਂ ਲਈ ਮੁਲਤਵੀ ਕਰਨੀ ਪਈ।
ਹਾਊਸ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਣ ’ਤੇ ਵਿੱਤ ਮੰਤਰੀ ਕੈਪਟਨ ਅਭਿਮਨਯੂ ਨੇ ਕਰਨ ਸਿੰਘ ਦਲਾਲ ਨੂੰ ਇਕ ਸਾਲ ਲਈ ਹਾਊਸ ’ਚੋਂ ਮੁਅੱਤਲ ਕਰਨ ਦਾ ਪ੍ਰਸਤਾਵ ਰੱਖਿਅਾ, ਜਿਸ ਨੂੰ ਪ੍ਰਵਾਨ ਕਰ ਲਿਅਾ ਗਿਅਾ।
ਬੱਸ ਤੇ ਕਾਰ ਦੀ ਟੱਕਰ ਦੌਰਾਨ 6 ਲੋਕਾਂ ਦੀ ਮੌਤ
NEXT STORY