ਨਵੀਂ ਦਿੱਲੀ (ਇੰਟ.)– ਗਰਭਪਾਤ ਦੇ ਮਾਮਲੇ ਵਿਚ ਭਾਰਤ ਦੇ ਕਾਨੂੰਨ ਬੇਹੱਦ ਸਖਤ ਹਨ। ਤਾਜ਼ਾ ਮਾਮਲੇ ਵਿਚ ਮਾਂ ਦੀ ਗਰਭ ਡੇਗਣ ਦੀ ਅਪੀਲ ’ਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ। ਰਿਪੋਰਟ ਮੁਤਾਬਕ 6 ਮਹੀਨਿਆਂ ਤੋਂ ਵਧ ਸਮੇਂ ਦੇ ਗਰਭ ਨੂੰ ਡੇਗਣ ਦੇ ਮਾਮਲੇ ਵਿਚ ਡਾਕਟਰਾਂ ਦੀ ਟੀਮ ਵੀ ਦੁਚਿੱਤੀ ਵਿਚ ਸੀ ਕਿਉਂਕਿ ਗਰਭਵਤੀ ਔਰਤ ਦਾ ਕਹਿਣਾ ਸੀ ਕਿ ਉਹ 2 ਬੱਚਿਆਂ ਦੀ ਮਾਂ ਬਣ ਚੁੱਕੀ ਹੈ ਅਤੇ ਹੁਣ ਤੀਜਾ ਬੱਚਾ ਨਹੀਂ ਚਾਹੀਦਾ। ਏਮਜ਼ ਦੇ ਡਾਕਟਰਾਂ ਦੀ ਟੀਮ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 26 ਹਫਤਿਆਂ ਦਾ ਗਰਭ ਹੋ ਚੁੱਕਾ ਹੈ ਅਤੇ ਬੱਚੇ ਨੂੰ ਬਚਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਅਦਾਲਤ ਨੇ ਗਰਭਪਾਤ ’ਤੇ ਰੋਕ ਲਾ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਭਾਣਜੇ ਦਾ ਜਨਮ ਦਿਨ ਮਨਾਉਣ ਜਲੰਧਰ ਆਏ ਮਾਮੇ 'ਤੇ ਭਾਰੀ ਪਈ 'ਕੁਦਰਤ ਦੀ ਕਰੋਪੀ', ਮਚ ਗਿਆ ਚੀਕ-ਚਿਹਾੜਾ
ਦਿੱਲੀ ਵਿਚ ਇਕ ਵਿਆਹੁਤਾ ਔਰਤ 26 ਹਫਤਿਆਂ ਦੇ ਗਰਭ ਨੂੰ ਮੈਡੀਕਲ ਤਰੀਕੇ ਨਾਲ ਖ਼ਤਮ ਕਰਨ ਦੀ ਅਪੀਲ ਦੇ ਨਾਲ ਪੁੱਜੀ। ਗਰਭ ਨੂੰ ਮੈਡੀਕਲ ਤਰੀਕੇ ਨਾਲ ਡਿਗਾਉਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੀ ਹੀ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਬੀ. ਵੀ. ਨਾਗਰਤਨਾ ਦੀ ਬੈਂਚ ਨੇ ਗਰਭ ਡੇਗਣ ਦੀ ਇਜਾਜ਼ਤ ਦਿੱਤੀ ਸੀ। ਭਰੂਣ ਦੇ ਗਰਭਪਾਤ ਦੇ ਮਾਮਲੇ ਵਿਚ ਕੇਂਦਰ ਸਰਕਾਰ ਵੱਲੋਂ ਐਡੀਸ਼ਨਲ ਸਾਲੀਸਿਟਰ ਜਨਰਲ ਐਸ਼ਵਰਿਆ ਭਾਟੀ ਨੇ ਹੁਕਮ ਨੂੰ ਵਾਪਸ ਲੈਣ ਦੀ ਮੰਗ ਕੀਤੀ। ਭਾਟੀ ਨੇ ਚੀਫ ਜਸਟਿਸ ਡੀ. ਵਾਈ. ਚੰਦਰਚੂੜ ਦੀ ਪ੍ਰਧਾਨਗੀ ਵਾਲੀ 3 ਜੱਜਾਂ ਦੀ ਬੈਂਚ ਨੂੰ ਕਿਹਾ ਕਿ ਭਰੂਣ ਵਿਕਸਿਤ ਹੋਣ ਅਤੇ ਬੱਚੇ ਦੇ ਜਨਮ ਦੀ ਪੂਰੀ ਸੰਭਾਵਨਾ ਹੈ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਰੂਣ ਹੱਤਿਆ ਕਰਨੀ ਹੋਵੇਗੀ। ਮੈਡੀਕਲ ਬੋਰਡ ਦੇ ਅਜਿਹਾ ਕਹਿਣ ਦੇ ਬਾਵਜੂਦ ਗਰਭਪਾਤ ਦੀ ਇਜਾਜ਼ਤ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖੀਆਂ ਇਹ ਗੱਲਾਂ
ਚੀਫ ਜਸਟਿਸ ਚੰਦਰਚੂੜ, ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਹੁਕਮ ਨੂੰ ਵਾਪਸ ਲੈਣ ਲਈ ਰਸਮੀ ਅਰਜ਼ੀ ਨਾਲ ਲੈ ਕੇ ਆਓ। ਅਸੀਂ ਇਸ ਨੂੰ ਉਸ ਬੈਂਚ ਦੇ ਸਾਹਮਣੇ ਰੱਖਾਂਗੇ, ਜਿਸ ਨੇ ਹੁਕਮ ਪਾਸ ਕੀਤਾ ਸੀ। ਏਮਜ਼ ਦੇ ਡਾਕਟਰ ਬਹੁਤ ਗੰਭੀਰ ਦੁਚਿੱਤੀ ਵਿਚ ਹਨ। ਕਲ ਸਵੇਰੇ ਇਕ ਬੈਂਚ ਦਾ ਗਠਨ ਕੀਤਾ ਜਾਵੇਗਾ। ਗਰਭਪਾਤ ’ਤੇ ਰੋਕ ਦੇ ਨਾਲ ਕੋਰਟ ਨੇ ਕਿਹਾ ਕਿ ਇਸ ਸਬੰਧੀ ਏਮਜ਼ ਕੋਲੋਂ ਪੁੱਛੋ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਸ਼ਵਿਨੀ ਵੈਸ਼ਨਵ ਨੇ ਏਸ਼ੀਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਰੇਲਵੇ ਦੇ ਖਿਡਾਰੀਆਂ ਨੂੰ ਦਿੱਤੀ ਵਧਾਈ
NEXT STORY