ਨਵੀਂ ਦਿੱਲੀ-ਮਹਿਲਾ ਟੀਚਰ 'ਤੇ ਗੁੱਸਾ ਕਰਨ ਦੀ ਗੱਲ ਹੋਵੇ, ਨਿਗਮ ਦੁਆਰਾ ਲਗਾਈ ਗਈ ਸੀਲਿੰਗ ਤੋੜਨ ਦਾ ਮਾਮਲਾ ਹੋਵੇ ਜਾਂ ਫਿਰ ਸਿਗਨੇਚਰ ਬ੍ਰਿਜ ਦੇ ਉਦਘਾਟਨ 'ਚ ਹੋਇਆ ਵਿਵਾਦ, ਇਨ੍ਹਾਂ ਸਾਰਿਆਂ ਦੇ ਕਾਰਨ ਸੰਸਦ ਮੈਂਬਰ ਮਨੋਜ ਤਿਵਾੜੀ ਦੀ ਤਸਵੀਰ 'ਐਗਰੀ ਯੰਗ ਮੈਨ' ਵਰਗੀ ਬਣ ਗਈ ਹੈ।
-ਚਰਚਾ ਹੈ ਕਿ ਅਮਿਤ ਸ਼ਾਹ 2019 ਦੇ ਲੋਕ ਸਭਾ ਚੋਣਾਂ 'ਚ ਦਿੱਲੀ ਦੀ ਸਾਰੀਆਂ ਸੀਟਾਂ 'ਤੇ ਨਵੇਂ ਉਮੀਦਵਾਰਾਂ ਨੂੰ ਉਤਾਰਨਗੇ?
ਇੱਕਲੇ ਅਮਿਤ ਸ਼ਾਹ ਜੀ ਸੋਚ ਕੇ ਅਜਿਹਾ ਨਹੀਂ ਕਰ ਸਕਦੇ, ਜੇਕਰ ਭਾਜਪਾ ਦੀ ਸੰਸਦੀ ਕਮੇਟੀ ਇੰਝ ਚਾਹੁੰਦੀ ਹੈ ਤਾਂ ਉਹ ਕਰ ਸਕਦੀ ਹੈ। ਸਾਡੇ ਇੱਥੇ ਸੰਸਦੀ ਕਮੇਟੀ ਅਜਿਹਾ ਫੈਸਲਾ ਨਹੀਂ ਲੈ ਸਕਦੀ ਹੈ ਅਤੇ ਉਨ੍ਹਾਂ ਦਾ ਫੈਸਲਾ ਸਹੀ ਸਮੇਂ ਦੇ ਅਨੁਸਾਰ ਸਹੀਂ ਹੁੰਦਾ ਹੈ।
-ਲੋਕ ਕਹਿੰਦੇ ਹਨ ਕਿ ਪੈਟਰੋਲ ਮਹਿੰਗਾ, ਸਬਜ਼ੀ ਮਹਿੰਗੀ, ਚੰਗੇ ਦਿਨ ਕਿੱਥੇ ਹਨ? 2019 'ਚ ਭਾਜਪਾ ਨੂੰ ਵੋਟ ਕਰੋ ਤਾਂ ਕਿਉ ਕਰੀਏ?
ਸਬਜ਼ੀਆਂ ਪਹਿਲਾਂ ਦੇ ਮੁਕਾਬਲੇ ਸਸਤੀਆਂ ਹਨ। ਅਨਾਜ ਸਸਤਾ ਹੈ। ਡੀਜ਼ਲ-ਪੈਟਰੋਲ ਨੂੰ ਛੱਡ ਕੇ ਸਾਰੀਆਂ ਚੀਜ਼ਾਂ ਸਾਲ 2013 ਦੇ ਮੁਕਾਬਲੇ ਸਸਤੀਆਂ ਹਨ। ਸਰਕਾਰ ਡੀਜ਼ਲ-ਪੈਟਰੋਲ ਤੋਂ ਫਿਕਸ ਪੈਸਾ ਲੈਂਦੀ ਹੈ, ਰੇਟ ਕੁਝ ਵੀ ਹੋਵੇ 19 ਰੁਪਏ ਤੈਅ ਹੈ।ਇਸ ਰਾਸ਼ੀ ਨਾਲ ਵਿਕਾਸ ਅਤੇ ਕਲਿਆਣਕਾਰੀ ਕੰਮ ਹੁੰਦੇ ਹਨ ਪਰ ਸੂਬਾ ਕੀਮਤਾਂ 'ਤੇ 27% ਹਿੱਸਾ ਲੈਂਦਾ ਹੈ। ਇਸ ਦੇ ਬਾਵਜੂਦ ਕੇਂਦਰ ਨੇ ਡੀਜ਼ਲ-ਪੈਟਰੋਲ 'ਤੇ ਢਾਈ ਰੁਪਏ ਘੱਟ ਕੀਤਾ। ਮਹਿੰਗਾਈ 'ਤੇ ਕਿਸੇ ਨੇ ਲਗਾਮ ਕੱਸੀ ਹੈ ਤਾਂ ਉਹ ਮੋਦੀ ਸਰਕਾਰ ਹੈ ਪਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਧਣ ਨਾਲ ਸੂਬਾ ਸਰਕਾਰ ਦੀ ਆਮਦਨੀ ਵੱਧਦੀ ਹੈ, ਅਜਿਹੇ 'ਚ ਈਂਧਣ ਸਸਤਾ ਮਿਲੇ, ਇਸ ਦੇ ਲਈ ਦਿੱਲੀ ਸਰਕਾਰ ਨੂੰ ਵੈਟ ਘੱਟ ਕਰਨਾ ਚਾਹੀਦਾ ਹੈ।
-ਦੋਸ਼ ਹੈ ਕਿ ਸਿਗਨੇਚਰ ਬ੍ਰਿਜ ਵਿਵਾਦ ਦੇ ਦੌਰਾਨ ਤੁਸੀਂ ਪੁਲਸ ਅਧਿਕਾਰੀ ਨਾਲ ਹੱਥੋਪਾਈ ਕੀਤੀ?
ਵੀਡੀਓ ਦੇਖਣ 'ਤੇ ਸਾਫ ਪਤਾ ਲੱਗਦਾ ਹੈ ਕਿ ਜੋ ਦੋਸ਼ ਹੈ ਉਹ ਗਲਤ ਹੈ। ਦਰਅਸਲ ਮੈ ਸਟੇਜ ਤੋਂ ਦੂਰ ਡਿਵਾਈਡਰ 'ਤੇ ਚੁੱਪਚਾਰ ਖੜ੍ਹਾ ਸੀ ਪਰ ਆਪ ਵਿਧਾਇਕ ਅਮਾਨਤੁੱਲਾ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਅਤੇ ਫਿਰ ਉਸ ਦੇ ਸਾਥੀ ਮੈਨੂੰ ਧੱਕਾ ਦੇਣ ਲੱਗੇ। ਉਸ ਦੌਰਾਨ ਪੁਲਸ ਵਾਲੇ ਮੇਰੀ ਸੁਰੱਖਿਆ ਕਰਦੇ ਹੋਏ ਉੱਥੋ ਪਿੱਛੇ ਕਰ ਰਹੇ ਸੀ। ਇਸ 'ਤੇ ਮੈਨੂੰ ਗੁੱਸਾ ਜ਼ਰੂਰ ਆਇਆ ਸੀ ਕਿ ਜਨਤਕ ਪ੍ਰਤੀਨਿਧ ਅਤੇ ਖੇਤਰ ਦਾ ਸੰਸਦ ਮੈਂਬਰ ਹੋਣ ਦੇ ਕਾਰਨ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾ ਬੁਲਾਉਣ 'ਤੇ ਮੈ ਇੱਥੇ ਆਇਆ ਹਾਂ ਅਤੇ ਜੋ ਲੋਕ ਮੈਨੂੰ ਧੱਕਾ ਦੇ ਰਹੇ ਹਨ, ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ ਹੈ ਉਲਟਾ ਮੈਨੂੰ ਹੀ ਹਟਾਇਆ ਜਾ ਰਿਹਾ ਹੈ।
-ਕਹਿੰਦੇ ਹਨ ਕਿ ਸਿਗਨੇਚਰ ਬ੍ਰਿਜ ਵਿਵਾਦ ਇਸ ਲਈ ਕੀਤਾ ਗਿਆ ਤਾਂ ਕਿ ' ਆਪ' ਸਰਕਾਰ ਨੂੰ ਕ੍ਰੈਡਿਟ ਨਾ ਮਿਲੇ?
ਜਿੱਥੋ ਤੱਕ ਗੱਲ ਹੈ ਕ੍ਰੈਡਿਟ ਦੀ ਤਾਂ ਇਹ ਗੱਲ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹੈ। ਇਸ ਪੁਲ 'ਚ 1133 ਕਰੋੜ ਰੁਪਏ ਕੇਂਦਰ ਸਰਕਾਰ ਨੇ ਲਗਾਏ ਹਨ। 33 ਕਰੋੜ ਮੇਰੇ ਮਾਧਿਅਮ ਰਾਹੀਂ ਦਿੱਤੇ ਗਏ ਹਨ। ਸਾਰਿਆਂ ਨੂੰ ਪਤਾ ਹੈ ਕਿ ਇਸ 'ਚ ਕ੍ਰੈਡਿਟ ਲੈਣ ਦਾ ਮਾਮਲਾ ਹੀ ਕਿੱਥੇ ਹੈ। ਹਾਂ, ਇਸ ਤੋਂ ਬਾਅਦ ਦਿੱਲੀ ਸਰਕਾਰ ਨੇ ਜੋ 350 ਕਰੋੜ ਰੁਪਏ ਲਗਾਏ, ਉਸ ਦੀ ਜਾਂਚ ਹੋਣੀ ਚਾਹੀਦੀ ਹੈ।
-'ਆਪ' ਸਰਕਾਰ ਦੇ ਲੋਕ ਕਹਿੰਦੇ ਹਨ ਕਿ ਉਹ ਤਾਂ ਆਪਣੇ ਪ੍ਰੋਗਰਾਮਾਂ 'ਚ ਤੁਹਾਨੂੰ ਬੁਲਾਉਂਦੇ ਹਨ, ਪਰ ਤੁਸੀਂ ਨਹੀਂ ਬੁਲਾਉਂਦੇ ਹੋ?
ਇਹ ਦੋਸ਼ ਗਲਤ ਹੈ। ਮੈ ਆਪਣੇ ਸੰਸਦੀ ਖੇਤਰ 'ਚ ਜਿੰਨੇ ਵੀ ਪ੍ਰੋਗਰਾਮ ਕੀਤੇ, ਉਨ੍ਹਾਂ ਸਾਰਿਆਂ 'ਚ ਸਥਾਨਿਕ ਵਿਧਾਇਕਾਂ ਨੂੰ ਬਕਾਇਦਾ ਬੁਲਾਇਆ ਗਿਆ ਹੈ। ਇੱਥੋ ਤੱਕ ਕਿ ਗੱਲ ਹੈ ਸਕਾਈ ਵਾਕ ਦੀ ਤਾਂ ਉਸ 'ਚ ਦਿੱਲੀ ਸਰਕਾਰ ਵੱਲੋਂ ਇਕ ਵੀ ਪੈਸਾ ਨਹੀਂ ਦਿੱਤਾ ਗਿਆ, ਜੋ ਨਿਯਮਬੱਧ ਤਰੀਕੇ ਦੀ ਤਰ੍ਹਾਂ ਮਹਿਮਾਨਾਂ ਲਈ ਕੀਤਾ ਜਾਂਦਾ ਹੈ, ਉਸਦਾ ਉਲੰਘਣ ਕਦੀ ਵੀ ਨਹੀਂ ਕੀਤਾ ਗਿਆ।
-'ਆਪ' ਸਰਕਾਰ ਦੀ ਰਫਤਾਰ ਤੋਂ ਸੜਦੀ ਹੈ ਭਾਜਪਾ,ਅਜਿਹਾ ਦੋਸ਼ ਲਗਾਇਆ ਜਾਂਦਾ ਹੈ?
ਜਿਸ ਰਫਤਾਰ ਨਾਲ ਦਿੱਲੀ ਗੈਸ ਚੈਂਬਰ 'ਚ ਤਬਦੀਲ ਹੋ ਰਹੀ ਹੈ, ਪ੍ਰਦੂਸ਼ਣ ਦੇ ਕਾਰਨ ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਹੈ, ਉਸ ਤੋਂ ਮੈ ਸੜਾਗਾ, ਪੀਣ ਵਾਲੇ ਪਾਣੀ ਦੇ ਲਈ ਲੋਕ ਤਰਸ ਰਹੇ ਹਨ ਅਤੇ ਪਾਣੀ ਦੀ ਲੜਾਈ 'ਚ ਗੋਲੀ ਮਾਰ ਦਿੱਤੀ ਜਾਂਦੀ ਹੈ, ਉਸ ਤੋਂ ਸੜਾਗਾ, ਜਿਸ ਤਰ੍ਹਾਂ ਟਰਾਂਸਪੋਰਟ ਵਿਵਸਥਾ ਚੌਪਟ ਹੋ ਰਹੀ ਹੈ ਅਤੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਉਸ ਤੋਂ ਮੈਂ ਸੜਾਗਾ। ਕੁੱਲ ਮਿਲਾ ਕੇ ਇਨ੍ਹਾਂ ਦੀ ਭਾਸ਼ਾ ਅਤੇ ਹਾਵ-ਭਾਵ ਇੰਨਾ ਖਰਾਬ ਹੈ ਕਿ ਉਨ੍ਹਾਂ ਦੇ ਵਿਧਾਇਕ ਮਹਿਲਾ ਪੱਤਰਕਾਰ ਨੂੰ ਗਲਤ ਭਾਸ਼ਾ ਚੈਨਲ 'ਤੇ ਚਰਚਾ ਦੇ ਦੌਰਾਨ ਬੋਲ ਦਿੰਦੇ ਹਨ। ਭਾਜਪਾ ਨੂੰ 'ਆਪ' ਦੀ ਅਜਿਹੀ ਰਫਤਾਰ ਤੋਂ ਦੁੱਖ ਹੈ।
-ਰਮੇਸ਼ ਬਿਧੂੜੀ ਕਾਂਡ ਤੋਂ ਬਾਅਦ ਵਿਰੋਧ ਕਰ ਰਿਹਾ ਹੈ ਕਿ ਭਾਜਪਾ ਪੂਰਬੀ ਵਾਸੀਆਂ ਦਾ ਬਹੁਤ ਪਹਿਲਾਂ ਤੋਂ ਅਪਮਾਨ ਕਰਦੀ ਰਹੀ ਹੈ?
ਦਰਅਸਲ ਦੱਖਣੀ ਦਿੱਲੀ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਦੇ ਮਾਮਲੇ ਨੂੰ ਆਮ ਆਦਮੀ ਪਾਰਟੀ ਨੇ ਗਲਤ ਤਰ੍ਹਾਂ ਨਾਲ ਪੇਸ਼ ਕੀਤਾ ਹੈ। ਇਹ ਝਗੜਾ ਦੋ ਲੋਕਾਂ ਦੇ ਵਿਚਾਲੇ ਹੈ, ਪੂਰਬ ਵਾਸੀਆਂ ਬਨਾਮ ਦਿੱਲੀ ਵਾਲਿਆਂ ਦਾ ਨਹੀਂ ਹੈ। ਆਪਸੀ ਝਗੜੇ ਤਾਂ ਕਦੀ ਵੀ ਹੋ ਸਕਦੇ ਹਨ। ਮੈ ਪੂਰਬ ਵਾਸੀਆਂ ਦਾ ਹਾਂ ਅਤੇ ਭਾਜਪਾ ਦਾ ਪ੍ਰਦੇਸ਼ ਪ੍ਰਧਾਨ ਹਾਂ ਤਾਂ ਕਿਉ ਜੋ ਮਨੁੱਖੀ ਵਿਵਹਾਰ ਦੇ ਕਾਰਨ ਹੋਣ ਵਾਲੇ ਝਗੜੇ ਹਨ ਉਹ ਬੰਦ ਹੋ ਜਾਣਗੇ।
-ਆਪਣੇ ਸੰਸਦ ਮੈਂਬਰ ਰਮੇਸ਼ ਬਿਧੂੜੀ ਨੂੰ ਨੋਟਿਸ ਕਿਉ ਜਾਰੀ ਕੀਤਾ?
ਨੋਟਿਸ ਜਾਰੀ ਕਰਨ ਤਾਂ ਲੋਕਤੰਤਰਿਕ ਪ੍ਰਕਿਰਿਆ ਹੈ। ਮੀਡੀਆ 'ਚ ਆਈਆ ਖਬਰਾਂ ਤੋਂ ਬਾਅਦ ਪ੍ਰਦੇਸ਼ ਪ੍ਰਧਾਨ ਹੋਣ ਦੇ ਨਾਤੇ ਮੈ ਰਮੇਸ਼ ਬਿਧੂੜੀ ਨੂੰ ਆਪਣਾ ਪੱਖ ਰੱਖਣ ਦੇ ਲਈ ਕਿਹਾ। ਇਸ 'ਚ ਕੁਝ ਗਲਤ ਤਾਂ ਨਹੀਂ।
-ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਮਹਾਬਲ ਮਿਸ਼ਰਾ ਦਾ ਦੋਸ਼ ਹੈ ਭਾਜਪਾ ਪੂਰਬਵਾਸੀਆਂ ਨੂੰ 'ਯੂਸ ਐਂਡ ਥ੍ਰੋ' ਦੀ ਤਰ੍ਹਾਂ ਦੇਖਦੀ ਹੈ?
ਉਹ ਉਨ੍ਹਾਂ ਦੀ ਨਿਰਾਸ਼ਾ ਹੈ, ਅਸਲ 'ਚ ਇਹ ਗੱਲ ਉਨ੍ਹਾਂ ਨੂੰ ਕਾਂਗਰਸੀ ਨੇਤਾਵਾਂ ਨਾਲ ਬੋਲਣੀ ਚਾਹੀਦੀ ਹੈ। ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਕਿ ਪੂਰਬਵਾਸੀਆਂ ਨੂੰ ਸਨਮਾਨ ਦੇਣ ਦੇ ਲਈ ਉਨ੍ਹਾਂ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ।
-ਜਿਸ ਤਰ੍ਹਾਂ ਨਾਲ ਦਿੱਲੀ ਦੀ ਡੈਮੋਗ੍ਰਾਫੀ ਬਦਲੀ ਹੈ ਤਾਂ ਕੀ ਹੁਣ ਦਿੱਲੀ ਦਾ ਸੀ.ਐੱਮ ਪੂਰਬ ਵਾਸੀਆਂ ਦਾ ਹੋਣਾ ਚਾਹੀਦਾ ਹੈ?
ਸਮਾਜ ਦੇ ਹਰ ਹਿੱਸੇ ਨੂੰ ਇਕ-ਇਕ ਵਾਰ ਮੌਕਾ ਦੇਣਾ ਮਿਲਣਾ ਚਾਹੀਦਾ ਹੈ। ਭਾਜਪਾ ਨੇ ਸਮਾਜ ਦੇ ਹਰ ਹਿੱਸੇ ਨੂੰ ਮੌਕਾ ਦਿੱਤਾ ਹੈ। ਪਹਿਲੀ ਵਾਰ ਭਾਜਪਾ ਨੇ ਕਿਸੇ ਪੂਰਬ ਵਾਸੀਆਂ ਨੂੰ ਇੰਨਾ ਵੱਡਾ ਮੌਕਾ ਦਿੱਤਾ। ਭਾਜਪਾ ਪੂਰਬ ਵਾਸੀਆਂ ਪਾਰਟੀਆਂ 'ਚ ਪਰੇਸ਼ਾਨੀ ਹੈ। ਕਾਂਗਰਸ ਅਤੇ 'ਆਪ' ਇਸ ਗੱਲ ਤੋਂ ਪਰੇਸ਼ਾਨ ਹੈ ਕਿ ਭਾਜਪਾ ਨੇ ਪ੍ਰਦੇਸ਼ ਪ੍ਰਧਾਨ ਦਾ ਅਹੁਦਾ ਪੂਰਬ ਮੂਲ ਦੇ ਲੋਕਾਂ ਨੂੰ ਦਿੱਤਾ ਹੈ। ਆਪਣੇ ਆਪ 'ਤੇ ਸਵਾਲ ਨਹੀਂ ਚੁੱਕਿਆ, ਇਸ ਲਈ ਦੋਵੇਂ ਪਾਰਟੀਆਂ ਸਾਜਿਸ਼ ਰਚਦੀਆਂ ਰਹਿੰਦੀਆਂ ਹਨ।
-ਕੀ ਆਯੁਸ਼ਮਾਨ ਯੋਜਨਾ ਦਿੱਲੀ 'ਚ ਲਾਂਚ ਹੋਵੇਗੀ?
ਆਯੁਸ਼ਮਾਨ ਯੋਜਨਾ ਨੂੰ ਰੋਕਣ ਲਈ ਕੇਜਰੀਵਾਲ ਨੇ ਪੁਰੀ ਤਾਕਤ ਲਗਾ ਦਿੱਤੀ। 5 ਲੱਖ ਰੁਪਏ ਪ੍ਰਤੀ ਪਰਿਵਾਰ ਦੀ ਯੋਜਨਾ ਜੇਕਰ ਇਥੇ ਲਾਗੂ ਕਰ ਦਿੱਤੀ ਜਾਂਦੀ ਹੈ ਤਾਂ ਹਰੇਕ ਮਨੁੱਖ ਦੇ ਘਰ ਇਕ ਤਰ੍ਹਾਂ ਮੁਹੱਲਾ ਕਲੀਨਿਕ ਖੁੱਲ੍ਹਣ ਵਰਗੀ ਗੱਲ ਹੋ ਜਾਂਦੀ। ਇਸੇ ਡਰ ਤੋਂ ਸੀ.ਐੱਮ. ਇਸ ਯੋਜਨਾ ਨੂੰ ਰੋਕਣ 'ਚ ਲੱਗੇ ਰਹੇ। ਸਾਲ ਭਰ ਚੋਣ ਹੋਵੇਗਾ ਤਾਂ ਪਬਲਿਕ ਇਨ੍ਹਾਂ ਨੂੰ ਰੋਕ ਦੇਵੇਗੀ।
-ਲੋਕ ਕਹਿੰਦੇ ਹਨ ਕਿ ਟੈਕਸ ਫਰਾਡ ਕਰਨ ਵਾਲਿਆਂ ਨੂੰ ਭਜਾ ਦਿੱਤਾ ਗਿਆ ਤੇ ਸਰਕਾਰ ਲਿਆ ਵੀ ਨਹੀਂ ਰਹੀ?
ਮੇਰਾ ਸਵਾਲ ਹੈ ਕਿ ਜਿੰਨੇ ਵੀ ਦੇਸ਼ ਛੱਡ ਕੇ ਭੱਜੇ ਹਨ ਉਨ੍ਹਾਂ ਦੇ ਮਾਮਲੇ ਮੋਦੀ ਸਰਕਾਰ ਦੇ ਆਉਣ ਬਾਅਦ ਹੀ ਕਿਉਂ ਖੁੱਲ੍ਹੇ। ਅਜਿਹਾ ਤਾਂ ਨਹੀਂ ਕਿ ਇਹ ਸਾਰੇ ਸਾਲ 2014 'ਚ ਹੀ ਬਿਜਨੈੱਸਮੈਨ ਬਣੇ। ਹਾਂ, ਕੁਝ ਨਿਯਮ ਕਾਨੂੰਨ ਹਨ, ਜਿਨ੍ਹਾਂ ਦੀ ਓਟ 'ਚ ਧੋਖਾਧੜੀ ਕਰਨ ਵਾਲੇ ਦੇਸ਼ ਛੱਡ ਕੇ ਭੱਜ ਗਏ। ਪਰ ਅਸੀਂ ਇਕ ਸਖਤ ਬਿੱਲ ਪਾਸ ਕੀਤਾ ਹੈ, ਹੁਣ ਕੋਈ ਹਿੱਸਾ ਨਹੀਂ ਲੈ ਸਕੇਗਾ। ਜੋ ਭੱਜੇ ਹਨ, ਉਹ ਸਾਰੇ ਕਾਂਗਰਸ ਸਰਕਾਰ ਦੇ ਸਮੇਂ ਤੋਂ ਹੀ ਗੋਰਖਧੰਧਾ ਕਰਨ 'ਚ ਲੱਗੇ ਹੋਏ ਸਨ। ਭਾਜਪਾ ਦਾ ਦਿੱਲੀ ਪ੍ਰਧਾਨ ਹੋਣ ਦੇ ਨਾਤੇ ਮੈਂ ਇਹ ਜ਼ਰੂਰ ਕਹਾਂਗਾਂ ਕਿ ਜੋ ਭੱਜੇ ਹਨ ਉਹ ਥੋੜ੍ਹੀ ਦੇਰ ਭੱਜ ਤਾਂ ਸਕਦੇ ਹਨ ਪਰ ਭਾਰਤ ਦੇ ਕਾਨੂੰਨ ਤੋਂ ਬੱਚ ਨਹੀਂ ਸਕਦੇ।
-ਜਨਹਿੱਤ ਲਈ ਸਖਤ ਬਣਨਾ ਹੋਵੇਗਾ ਤਾਂ ਬਣਾਂਗਾ
ਮਨੋਜ ਤਿਵਾੜੀ ਕੌਣ ਹੈ, ਉਹ ਜੋ ਕਾਫੀ ਸ਼ਾਂਤ, ਮਿੱਠਾ ਬੋਲਣ ਵਾਲਾ ਤੇ ਨਰਮ ਸੁਭਾਅ ਵਾਲ ਜਾਂ ਫਿਰ ਗੁੱਸੇ ਤੇ ਗੱਲ-ਗੱਲ 'ਤੇ ਭੜਕਣ ਵਾਲਾ?
ਅਸਲੀ ਮਨੋਜ ਤਿਵਾੜੀ ਤਾਂ ਮਿੱਠਾ ਬੋਲਣ ਵਾਲਾ ਹੈ ਪਰ ਕਈ ਵਾਰ ਹਾਲਾਤ ਇੰਨੇ ਖਰਾਬ ਹੋ ਜਾਂਦੇ ਹਨ ਕਿ ਵਿਅਕਤੀ ਨੂੰ ਆਪਣੇ ਸੁਭਾਅ ਦੇ ਉਲਟ ਜਾਣਾ ਪੈਂਦਾ ਹੈ। ਜੇਕਰ ਮਹਿਲਾ ਅਧਿਆਪਕ ਨਾਲ ਹੋਈ ਘਟਨਾ ਬਾਰੇ ਗੱਲ ਕਰੀਏ ਤਾਂ ਉਸ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਪਛਤਾਵਾ ਹੋਇਆ ਸੀ। ਮੈਂ ਮਨ ਹੀ ਮਨ 'ਚ ਸਵਾਲ ਕੀਤਾ ਕਿ ਆਖਿਰ ਮਨੋਜ ਤਿਵਾੜੀ ਕਿਸੇ ਔਰਤ 'ਤੇ ਗੁੱਸਾ ਹੋ ਸਕਦਾ ਹੈ। ਨਿਊਜ਼ ਚੈਨਲ ਦੇ ਸ਼ੋਅ ਦੌਰਾਨ ਉੱਠਣ ਦੀ ਘਟਨਾ ਨੂੰ ਮੈਂ ਗੁੱਸਾ ਨਹੀਂ ਮੰਨਦਾ। ਆਪਣੇ ਵਿਰੋਧ ਨੂੰ ਸ਼ਾਂਤੀਪੂਰਣ ਤਰੀਕੇ ਨਾਲ ਰੱਖਣ ਲਈ ਮੈਂ ਸ਼ੋਅ ਵਿਚਾਲੇ ਉੱਠ ਕੇ ਗਿਆ ਸੀ। ਇਕ ਗੱਲ ਹੋਰ ਜੇਕਰ ਜਨਤਾ ਦੇ ਹਿੱਤ ਲਈ ਮੈਨੂੰ ਸਖਤ ਬਣਨਾ ਹੋਵੇਗਾ ਤਾਂ ਬਣਾਂਗਾ। ਪਾਣੀ ਲਈ ਹਿੰਸਾ ਹੋ ਰਹੀ ਹੈ, ਪ੍ਰਦੂਸ਼ਣ ਤੋਂ ਲੋਕ ਬਿਮਾਰ ਹੋ ਰਹੇ ਹਨ ਤਾਂ ਮੈਂ ਇਹ ਸਭ ਦੇਖ ਨਹੀਂ ਪਾਉਂਦਾ।
ਰਾਮ ਮੰਦਰ ਅਗਲੇ 3-4 ਮਹੀਨਿਆਂ 'ਚ ਨਿਰਮਾਣ ਹੋਵੇਗਾ-
-ਰਾਮ ਮੰਦਰ ਕਦੋਂ ਤੱਕ ਬਣੇਗਾ, ਸੰਘ ਦਬਾਅ ਬਣਾ ਰਿਹਾ ਹੈ। ਕਾਂਗਰਸ ਕਹਿੰਦੀ ਹੈ, ਭਾਜਪਾ ਕਹਿੰਦੀ ਹੈ ਪਰ ਬਣਾਉਂਦੀ ਨਹੀਂ ਹੈ?
ਇਕ ਗੱਲ ਤਾਂ ਹੈ ਕਿ ਭਾਜਪਾ ਮੰਦਰ ਬਣਾਉਣ ਦੇ ਲਈ ਲੜ ਰਹੀ ਹੈ ਅਤੇ ਕਾਂਗਰਸ ਮੰਦਰ ਨਾ ਬਣੇ ਇਸ ਲਈ ਲੜ ਰਹੀ ਹੈ। 67 ਸਾਲਾਂ ਤੋਂ ਬਾਅਦ ਭਾਰਤ ਦੇ ਲੋਕਾਂ ਦੇ ਸਬਰ ਦਾ ਬੰਨ ਟੁੱਟ ਰਿਹਾ ਹੈ। ਭਗਵਾਨ ਰਾਮ ਨੂੰ ਹੁਣ ਟੈਂਟ 'ਚ ਨਹੀਂ ਰਹਿਣਾ ਚਾਹੀਦਾ। ਭਗਵਾਨ ਸ਼੍ਰੀਰਾਮ ਦਾ ਮੰਦਰ ਹੁਣ ਬਣਨਾ ਚਾਹੀਦਾ। ਸਰਕਾਰ ਦੇ ਰਹਿਣ ਨਾ ਰਹਿਣ ਨਾਲ ਮੰਦਰ ਮੁੱਦੇ 'ਤੇ ਪ੍ਰਭਾਵ ਨਹੀਂ ਪੈਂਦਾ। ਜਦੋਂ ਅਸੀਂ ਸਰਕਾਰ 'ਚ ਨਹੀਂ ਸੀ, ਤਾਂ ਉਦੋਂ ਤੋਂ ਲੜ ਰਹੇ ਹਾਂ। ਮੰਦਰ ਬਣਾਉਣ ਦੇ ਲਈ ਜਿੱਥੋ ਤੱਕ ਮੈ ਸਮਝ ਰਿਹਾ ਹਾਂ। ਆਉਣ ਵਾਲੇ 3-4 ਮਹੀਨਿਆਂ 'ਚ ਨਿਰਮਾਣ ਹੋਵੇਗਾ ਪਰ ਇਕ ਗੱਲ ਹੋਰ ਸੱਚ ਹੈ ਕਿ ਇਨ੍ਹਾਂ ਦਿਨਾਂ ਜੈ ਸ਼੍ਰੀਰਾਮ ਬੋਲਣ ਦਾ ਗਜ਼ਬ ਜੋਸ਼ ਅਤੇ ਉਤਸ਼ਾਹ ਹੈ। ਕੋਰਟ 'ਚ ਵੀ ਨਿਆਮੂਰਤੀ ਇਨਸਾਨ ਹੈ, ਜਦੋਂ ਸੰਵਿਧਾਨ ਲੋਕਾਂ ਦੇ ਲਈ ਹੈ ਤਾਂ ਜਨਤਾ ਦੇ ਇੱਕਠੇ ਖੜੇ ਹੋਣ 'ਤੇ ਫੈਸਲਾ ਆਵੇਗਾ ਹੀ। ਜਦੋਂ ਪਾਣੀ ਭਰੇਗਾ ਅਤੇ ਦਰਵਾਜ਼ਾ ਬੰਦ ਰਹੇਗਾ ਤਾਂ ਖਿੜਕੀ ਤਾਂ ਟੁੱਟੇਗੀ ਅਤੇ ਪਾਣੀ ਅੰਦਰ ਵੜ ਜਾਵੇਗਾ।
ਸਲਮਾਨ ਨੇ CM ਅਤੇ ਇਸ ਹਸਤੀ ਨਾਲ ਲਾਈ ‘ਸਾਈਕਲ ਰੇਸ’, ਵੀਡੀਓ ਵਾਇਰਲ
NEXT STORY