ਮੰਡੀ- ਚੀਨ ਸਰਹੱਦ ਨਾਲ ਲੱਗਦੇ ਲਾਹੌਲ-ਸਪੀਤੀ ਜ਼ਿਲ੍ਹੇ ਦਾ ਕੌਰਿਕ ਪਿੰਡ 48 ਸਾਲ ਫਿਰ ਤੋਂ ਵੱਸੇਗਾ। ਚੀਨ ਸਰਹੱਦ ਤੋਂ ਸਿਰਫ਼ 3 ਕਿਲੋਮੀਟਰ ਦੂਰ ਵੀਰਾਨ ਪਿਆ ਕੌਰਿਕ ਪਿੰਡ ਫਿਰ ਤੋਂ ਚਹਿਕਣ ਲੱਗੇਗਾ। ਇਸ ਪਿੰਡ ਵਿਚ ਲੋਕਾਂ ਲਈ ਬੁਨਿਆਦੀ ਸਹੂਲਤਾਂ ਜੁਟਾਈਆਂ ਜਾਣਗੀਆਂ। ਕੇਂਦਰ ਸਰਕਾਰ ਦੀ ਵਾਈਬ੍ਰੈਂਟ ਵਿਲੇਜ ਯੋਜਨਾ ਤਹਿਤ ਇਸ ਪਿੰਡ ਵਿਚ ਸਹੂਲਤਾਂ ਜੁਟਾਈਆਂ ਜਾਣਗੀਆਂ।
ਦਰਅਸਲ ਸਾਲ 1975 ਵਿਚ ਭੂਚਾਲ ਕਾਰਨ ਜ਼ਮੀਨ ਖਿਸਕਣ ਕਾਰਨ ਪਿੰਡ ਦਾ ਨਾਮੋ-ਨਿਸ਼ਾਨ ਮਿਟ ਗਿਆ ਸੀ। ਉਸ ਸਮੇਂ ਉੱਥੇ 33 ਪਰਿਵਾਰ ਰਹਿੰਦੇ ਸਨ। ਆਫ਼ਤ ਵਿਚ ਆਪਣਾ ਸਭ ਕੁਝ ਗੁਆ ਦੇਣ ਵਾਲਿਆਂ ਨੂੰ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਸੈਕਟਰ-13 'ਚ ਵਸਾਉਣ ਦਾ ਮਤਾ ਦਿੱਤਾ ਸੀ ਪਰ ਕੌਰਿਕ ਦੇ ਪਿੰਡ ਵਾਸੀਆਂ ਨੇ ਜਨਮ ਭੂਮੀ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ।
ਦਰਅਸਲ ਸਹੂਲਤਾਂ ਦੀ ਘਾਟ ਕਾਰਨ ਸਰਹੱਦੀ ਖੇਤਰਾਂ ਦੇ ਲੋਕ ਤੇਜ਼ੀ ਨਾਲ ਪਲਾਇਨ ਕਰ ਰਹੇ ਹਨ। ਪਲਾਇਨ ਰੋਕਣ ਲਈ ਕੇਂਦਰ ਸਰਕਾਰ ਨੇ ਵਾਈਬ੍ਰੈਂਟ ਵਿਲੇਜ ਯੋਜਨਾ ਸ਼ੁਰੂ ਕੀਤੀ ਹੈ। ਪਹਿਲੇ ਪੜਾਅ ਵਿਚ ਕੇਂਦਰ ਸਰਕਾਰ ਨੇ ਯੋਜਨਾ ਵਿਚ ਚੀਨ ਸਰਹੱਦ ਨਾਲ ਲੱਗਦੇ ਲਾਹੌਲ ਸਪੀਤੀ ਜ਼ਿਲ੍ਹੇ ਦੇ ਲਾਲੁੰਗ ਅਤੇ ਗਯੂ ਤੇ ਕਿੰਨੌਰ ਦੇ ਚਾਰੰਗ ਪਿੰਡ ਨੂੰ ਸ਼ਾਮਲ ਕੀਤਾ ਸੀ। ਹੁਣ ਕੌਰਿਕ ਸਮੇਤ ਸਪੀਤੀ ਸਬ-ਡਿਵੀਜ਼ਨ ਦੇ 20 ਪਿੰਡ ਨਿਸ਼ਾਨਬੱਧ ਕੀਤੇ ਹਨ।
ਭਾਰਤ ਸੰਚਾਰ ਨਿਗਮ ਲਿਮਟਿਡ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਬਿਹਤਰ ਮੋਬਾਈਲ ਨੈੱਟਵਰਕ ਸਹੂਲਤਾਂ ਪ੍ਰਦਾਨ ਕਰਨ ਲਈ 4ਜੀ ਟਾਵਰ ਲਗਾ ਰਿਹਾ ਹੈ। ਸੜਕ, ਸਿੱਖਿਆ ਅਤੇ ਸਿਹਤ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ। ਖੇਤੀਬਾੜੀ, ਬਾਗਬਾਨੀ ਅਤੇ ਸੈਰ ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਫੌਜ ਅਤੇ ਇੰਡੋ-ਤਿੱਬਤ ਬਾਰਡਰ ਪੁਲਿਸ (ਆਈ. ਟੀ. ਬੀ. ਪੀ) ਇਸ 'ਚ ਸਹਿਯੋਗ ਕਰਨਗੇ।
ਮਣੀਪੁਰ ਹਿੰਸਾ : ਸੁਪਰੀਮ ਕੋਰਟ ਨੇ 3 ਸਾਬਕਾ ਮਹਿਲਾ ਜੱਜਾਂ ਦੀ ਬਣਾਈ ਕਮੇਟੀ
NEXT STORY