ਗਵਾਲੀਅਰ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਮਵਾਰ ਤੋਂ ਦੋ-ਦਿਨਾ ਮੱਧ ਪ੍ਰਦੇਸ਼ ਦੌਰੇ ਤੇ ਹਨ। ਦੌਰੇ ਦੀ ਸ਼ੁਰੂਆਤ ਉਹ ਬੁੰਦੇਲਖੰਡ ਖੇਤਰ ਦੇ ਦਤੀਆ 'ਚ ਪਿਤਾਂਬਰਾ ਪੀਠ ਦੇ ਦਰਸ਼ਨ ਕਰਨਗੇ। ਇਸਦੇ ਬਾਅਦ ਉਹ ਦਤੀਆ ਸਟੇਡੀਅਮ ਤੋਂ ਹੀ ਜਨ ਸਭਾ ਨੂੰ ਸੰਬੋਧਨ ਕਰਨਗੇ।
ਅਮਿਤ ਸ਼ਾਹ ਵੀ ਸੋਮਵਾਰ ਨੂੰ ਮੱਧ ਪ੍ਰਦੇਸ਼ ਦੌਰੇ 'ਤੇ ਪਹੁੰਚ ਰਹੇ ਹਨ। ਉਹ 15 ਅਕਤੂਬਰ ਨੂੰ ਜਬਲਪੁਰ ਦੌਰੇ 'ਤੇ ਰਹਿਣਗੇ। ਇਥੇ ਉਹ ਚੋਣਾਵੀ ਰਣਨੀਤੀ 'ਤੇ ਚਰਚਾ ਕਰਨਗੇ। ਇਸਦੇ ਇਲਾਵਾ ਸ਼ਾਹ ਸਤਨਾ. ਰੀਵਾ ਡਿੰਡੋਰੀ 'ਚ ਵੀ ਸੰਮੇਲਨ ਨੂੰ ਸੰਬੋਧਨ ਕਰਨਗੇ।
ਚਾਰ ਰਾਜਾਂ 'ਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਇਥੇ ਨੇਤਾਵਾਂ ਦੇ ਦੌਰੇ ਸ਼ੁਰੂ ਹੋ ਗਏ ਹਨ। ਰਾਹੁਲ ਦੋ ਦਿਨ ਦੇ ਦੌਰੇ 'ਚ 6 ਜਨਸਭਾ ਨੂੰ ਸੰਬੋਧਨ ਕਰਨਗੇ, ਉਥੇ ਰੋਡ ਸ਼ੋਅ ਕਰਨਗੇ। ਉਹ ਸੋਮਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਗਵਾਲੀਅਰ ਪਹੁੰਚਣਗੇ। ਇਸਦੇ ਬਾਅਦ ਉਹ ਦਤੀਆ ਜਾਣਗੇ ਤੇ ਉਥੇ ਮਾਂ ਪੀਤਾਮਬਰਾ ਪੀਠ ਦੇ ਦਰਸ਼ਨ ਕਰਨਗੇ। ਇਸਦੇ ਬਾਅਦ ਦਤੀਆ 'ਚ ਹੀ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਜਯੋਤਰਾਦਿੱਤਿਆ ਸਿੰਧੀਆ ਤੇ ਕਮਲ ਨਾਥ ਵੀ ਉਨ੍ਹਾਂ ਦੇ ਨਾਲ ਹੋਣਗੇ। ਇਸਦੇ ਬਾਅਦ ਉਹ ਡਬਰਾ ਪਹੁਚਣਗੇ ਤੇ ਜਨ ਸਭਾ ਨੂੰ ਸੰਬੋਧਨ ਕਰਨਗੇ। ਸੋਮਵਾਰ ਨੂੰ ਗਵਾਲੀਅਰ 'ਚ ਅਚਲੇਸ਼ਵਰ ਮੰਦਰ ਵੀ ਜਾਣਗੇ। ਇਸਦੇ ਇਲਾਵਾ ਮਾਧਵ ਰਾਓ ਸਿੰਧੀਆ ਦੀ ਸਮਾਧੀ ਸਥਲ ਤੇ ਸ਼ਰਧਾਂਜਲੀ ਭੇਟ ਕਰਨਗੇ। ਆਪਣੇ ਦੌਰੇ ਦੇ ਦੂਜੇ ਦਿਨ ਰਾਹੁਲ ਗਾਂਧੀ ਗਵਾਲੀਅਰ ਸਥਿਤ ਗੁਰਦੁਆਰਾ ਦਾਤਾ ਬੰਦ ਛੋੜ ਸਾਹਿਬ ਦੇ ਦਰਸ਼ਨ ਕਰਨਗੇ। ਇਸਦੇ ਬਾਅਦ ਮੇਲਾ ਗ੍ਰਾਊਂਡ 'ਚ ਜਨ ਸਭਾ ਨੂੰ ਸੰਬੋਧਨ ਕਰਨਗੇ। ਸ਼ਾਨ ਨੂੰ ਜੌਰਾ 'ਚ ਬਸ 'ਤੇ ਸਵਾਰ ਹੋ ਕੇ 26 ਕਿਲੋਮੀਟਰ ਤਕ ਰੋਡ ਸ਼ੋਅ ਕਰਨਗੇ।
ਰਾਮ ਮੰਦਰ ਲਈ ਆਰਡੀਨੈਂਸ ਲੈ ਕੇ ਆਵੇ ਕੇਂਦਰ ਸਰਕਾਰ-ਸੰਜੈ ਰਾਊਤ
NEXT STORY