ਨਵੀਂ ਦਿੱਲੀ— ਸ਼ਿਵਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਰਾਮ ਮੰਦਰ 'ਤੇ ਬਿਆਨ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਤਿੰਨ ਤਲਾਕ ਖਿਲਾਫ ਕਾਨੂੰਨ ਅਤੇ ਐੱਸ.ਸੀ/ਐੱਸ.ਟੀ. ਐਕਟ ਦੇ ਕਾਨੂੰਨ 'ਚ ਸੋਧ ਲੈ ਕੇ ਆਈ, ਉਸ ਤਰ੍ਹਾਂ ਹੀ ਉਨ੍ਹਾਂ ਨੂੰ ਅਯੁੱਧਿਆ ਦੇ ਰਾਮ ਮੰਦਰ 'ਤੇ ਵੀ ਆਰਡੀਨੈਂਸ ਲੈ ਕੇ ਆਉਣਾ ਚਾਹੀਦਾ ਹੈ।
ਰਾਊਤ ਨੇ ਕਿਹਾ ਕਿ ਲੋਕਸਭਾ ਤੋਂ ਲੈ ਕੇ ਰਾਜ ਵਿਧਾਨਸਭਾ 'ਚ ਸਾਡੀ ਬਹੁਮਤ ਹੈ। ਇੱਥੋਂ ਤੱਕ ਕਿ ਸਾਡੇ ਕੋਲ ਆਰਡੀਨੈਂਸ 'ਤੇ ਦਸਤਖ਼ਤ ਕਰਨ ਲਈ ਸਾਡੇ ਰਾਸ਼ਟਰਪਤੀ ਵੀ ਹਨ। ਪਰ ਸਰਕਾਰ ਗੱਲ ਕਰਨ ਦੀ ਜਗ੍ਹਾ ਆਰਡੀਨੈਂਸ ਲਿਆਉਣਾ ਚਾਹੀਦਾ ਹੈ। ਸ਼ਿਵਸੈਨਾ ਦੇ ਰਾਜਸਭਾ ਮੈਂਬਰ ਸੰਜੈ ਰਾਊਤ ਨੇ ਪਾਰਟੀ ਦੇ ਮੁਖ ਪੱਤਰ 'ਸਾਮਨਾ' 'ਚ ਇਕ ਆਦੇਸ਼ ਦੇ ਜ਼ਰੀਏ ਕਿਹਾ ਕਿ ਜੇਕਰ ਮੁਸਲਮਾਨ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਦੀ ਮਨਜ਼ੂਰੀ ਦਿੰਦੇ ਹਨ ਤਾਂ ਇਹ ਵੋਟ ਬੈਂਕ ਦੀ ਰਾਜਨੀਤੀ ਨੂੰ ਖਤਮ ਕਰ ਦੇਵੇਗਾ।
#MeToo 'ਤੇ ਬੋਲੇ ਸ਼ਸ਼ੀ ਥਰੂਰ-ਦੋਸ਼ ਲੱਗਣ ਦੇ ਬਾਅਦ ਸੰਭਲ ਗਏ ਹਨ ਮਰਦ
NEXT STORY