ਜੰਮੂ : ਜ਼ਿਲ੍ਹਾ ਰਾਜੌਰੀ ਦੀ ਨੌਸ਼ਹਿਰਾ ਵਿਧਾਨ ਸਭਾ ਸੀਟ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਰੈਨਾ ਨੈਸ਼ਨਲ ਕਾਨਫਰੰਸ ਦੇ ਸੁਰਿੰਦਰ ਚੌਧਰੀ ਨਾਲ 10 ਸਾਲਾਂ ਬਾਅਦ ਇੱਕ ਵਾਰ ਫਿਰ ਚੋਣ ਮੈਦਾਨ ਵਿੱਚ ਹਨ। ਇਸ ਵਾਰ ਵੀ ਦੋਵਾਂ ਵਿਚਾਲੇ ਸਖ਼ਤ ਮੁਕਾਬਲਾ ਹੋਣ ਵਾਲਾ ਹੈ। ਕੁਝ ਦਿਨ ਭਾਜਪਾ ਵਿੱਚ ਰਹਿਣ ਤੋਂ ਬਾਅਦ ਐੱਨਸੀ ਵਿੱਚ ਸ਼ਾਮਲ ਹੋਏ ਸੁਰਿੰਦਰ ਚੌਧਰੀ ਹਮਲਾਵਰ ਰੁਖ਼ ਅਪਣਾ ਰਹੇ ਹਨ।
ਇਹ ਵੀ ਪੜ੍ਹੋ - Online ਗੇਮ 'ਚ ਗਵਾ 'ਤੇ 96 ਲੱਖ, ਹੁਣ ਪਰਿਵਾਰ ਨੇ ਵੀ ਮੋੜ ਲਿਆ ਮੂੰਹ, ਨੌਜਵਾਨ ਨੇ ਰੋ-ਰੋ ਦੱਸੀ ਹੱਡੀ ਬੀਤੀ
ਸੁੰਦਰਬਨੀ ਖੇਤਰ ਦਾ ਕਾਲਾਕੋਟ ਨਾਲ ਰਲੇਵਾਂ ਹੋਣ ਕਾਰਨ ਇੱਥੇ ਵੋਟਰਾਂ ਦੀ ਗਿਣਤੀ 7000 ਦੇ ਕਰੀਬ ਘਟ ਗਈ ਅਤੇ ਮੌਜੂਦਾ ਸਮੇਂ ਵਿੱਚ 85,268 ਵੋਟਰ ਹਨ, ਜਦੋਂ ਕਿ ਸਾਲ 2014 ਵਿੱਚ 92,719 ਵੋਟਰ ਸਨ ਅਤੇ ਰਵਿੰਦਰ ਰੈਣਾ ਨੂੰ 37,374 ਵੋਟਾਂ ਮਿਲੀਆਂ ਸਨ। ਸੁਰਿੰਦਰ ਚੌਧਰੀ ਨੂੰ 27,871 ਵੋਟਾਂ ਮਿਲੀਆਂ। ਹਾਲਾਂਕਿ ਕਾਂਗਰਸ ਦੇ ਰਵਿੰਦਰ ਸ਼ਰਮਾ ਤੀਜੇ ਨੰਬਰ 'ਤੇ ਰਹੇ। ਜਿੱਤ ਹਾਸਲ ਕਰਨ ਲਈ ਐੱਨਸੀ ਦੇ ਉਮੀਦਵਾਰ ਸੁਰਿੰਦਰ ਚੌਧਰੀ ਦਿਨ-ਰਾਤ ਮਿਹਨਤ ਕਰ ਰਹੇ ਹਨ, ਜਦਕਿ ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਰੈਨਾ ਦੂਜੀ ਵਾਰ ਚੋਣ ਜਿੱਤਣ ਲਈ ਪੂਰੀ ਤਰ੍ਹਾਂ ਨਾਲ ਮੈਦਾਨ ਵਿੱਚ ਜੁਟੇ ਹੋਏ ਹਨ। ਨੌਸ਼ਹਿਰਾ ਵਿੱਚ ਸਭ ਤੋਂ ਪ੍ਰਮੁੱਖ ਮੰਗਲਾ ਮਾਤਾ ਦਾ ਮੰਦਰ ਹੈ, ਜੋ LOC 'ਤੇ ਸਥਿਤ ਹੈ।
ਇਹ ਵੀ ਪੜ੍ਹੋ - ਘਰ 'ਚੋਂ ਇਕੋ ਪਰਿਵਾਰ ਦੇ 4 ਲੋਕਾਂ ਦੀਆਂ ਲਾਸ਼ਾਂ ਬਰਾਮਦ, ਦੇਖ ਕੰਬੇ ਲੋਕ
ਸਾਲ 2014 ਦੀਆਂ ਚੋਣਾਂ ਵਿੱਚ ਭਾਜਪਾ ਵਲੋਂ ਰਵਿੰਦਰ ਰੈਨਾ ਅਤੇ ਸੁਰਿੰਦਰ ਚੌਧਰੀ ਪੀ.ਡੀ.ਪੀ. ਤੋਂ ਉਮੀਦਵਾਰ ਸੀ। ਸੁਰਿੰਦਰ ਚੌਧਰੀ ਨੇ ਸਾਲ 2022 ਵਿੱਚ ਪੀਡੀਪੀ ਛੱਡ ਦਿੱਤੀ ਅਤੇ ਉਸ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋ ਗਏ ਪਰ ਜ਼ਿਆਦਾ ਦੇਰ ਤੱਕ ਉੱਥੇ ਵੀ ਨਹੀਂ ਰਹੇ ਅਤੇ ਸਾਲ 2023 ਵਿੱਚ ਐੱਨਸੀ ਵਿੱਚ ਸ਼ਾਮਲ ਹੋ ਗਏ। ਹੁਣ ਐੱਨਸੀ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾ ਕੇ ਨੌਸ਼ਹਿਰਾ ਵਿਧਾਨ ਸਭਾ ਸੀਟ ਤੋਂ ਮੈਦਾਨ ਵਿੱਚ ਉਤਾਰਿਆ ਹੈ। 2014 ਦੀ ਤਰ੍ਹਾਂ ਇਸ ਵਾਰ ਵੀ ਦੋਵਾਂ ਉਮੀਦਵਾਰਾਂ ਵਿਚਾਲੇ ਡੂੰਘਾ ਮੁਕਾਬਲਾ ਹੈ।
ਇਹ ਵੀ ਪੜ੍ਹੋ - 20 ਸਤੰਬਰ ਨੂੰ ਸਿਰਫ਼ 99 ਰੁਪਏ 'ਚ ਦੇਖੋ Movie, ਇੰਝ ਬੁੱਕ ਕਰੋ ਟਿਕਟ
ਭਾਜਪਾ ਦੇ ਉਮੀਦਵਾਰ ਰਵਿੰਦਰ ਰੈਨਾ, ਜੋ ਭਾਜਪਾ ਦੇ ਸੂਬਾ ਪ੍ਰਧਾਨ ਵੀ ਹਨ, ਦੂਜੀ ਵਾਰ ਇਸ ਸੀਟ ਤੋਂ ਜਿੱਤਣ ਲਈ ਮੈਦਾਨ ਵਿੱਚ ਹਨ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਜਨਤਾ ਪਿਛਲੀ ਵਾਰ ਦੀ ਤਰ੍ਹਾਂ ਉਨ੍ਹਾਂ ਨੂੰ ਪਿਆਰ ਦੇਵੇਗੀ ਅਤੇ ਇਸ ਸੀਟ 'ਤੇ ਭਾਜਪਾ ਦੀ ਜਿੱਤ ਹੋਵੇਗੀ। ਐੱਨਸੀ ਉਮੀਦਵਾਰ ਸੁਰਿੰਦਰ ਚੌਧਰੀ ਵੀ ਦਿਨ-ਰਾਤ ਕੋਸ਼ਿਸ਼ ਕਰ ਰਹੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਸੀਟ ਜਿੱਤ ਕੇ ਇਤਿਹਾਸ ਰਚਿਆ ਜਾਵੇ ਅਤੇ 2014 ਦੀ ਹਾਰ ਦਾ ਬਦਲਾ ਲਿਆ ਜਾਵੇ। ਸੁਰਿੰਦਰ ਚੌਧਰੀ ਵਿਧਾਨ ਸਭਾ ਦੇ ਹਰ ਇਲਾਕੇ ਅਤੇ ਹਰ ਘਰ ਵਿੱਚ ਜਾ ਕੇ ਵੋਟਾਂ ਮੰਗ ਰਹੇ ਹਨ। ਇਸੇ ਤਰ੍ਹਾਂ ਭਾਜਪਾ ਆਗੂ ਤੇ ਵਰਕਰ ਵੀ ਦਿਨ-ਰਾਤ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਵੱਡਾ ਐਲਾਨ, ਵੋਟ ਪਾਉਣ ਲਈ ਮਿਲੇਗੀ ਵਿਸ਼ੇਸ਼ ਛੁੱਟੀ
ਦੱਸ ਦੇਈਏ ਕਿ ਇਸ ਵਿਧਾਨ ਸਭਾ ਸੀਟ 'ਤੇ 3 ਵਾਰ ਨੈਸ਼ਨਲ ਕਾਨਫਰੰਸ, 7 ਵਾਰ ਕਾਂਗਰਸ ਅਤੇ 2014 'ਚ ਭਾਜਪਾ ਜੇਤੂ ਰਹੀ ਸੀ। ਭਾਜਪਾ ਉਮੀਦਵਾਰ ਰਵਿੰਦਰ ਰੈਨਾ ਪਾਰਟੀ ਦੇ ਕੰਮਕਾਜ ਨੂੰ ਲੈ ਕੇ ਚੋਣ ਮੈਦਾਨ ਵਿਚ ਹਨ, ਜਦਕਿ ਸੁਰਿੰਦਰਾ ਚੌਧਰੀ ਅਣਗਹਿਲੀ ਦਾ ਮੁੱਦਾ ਉਠਾ ਰਹੇ ਹਨ। ਵੋਟਿੰਗ ਦੇ ਦੂਜੇ ਪੜਾਅ ਵਿੱਚ 85,268 ਵੋਟਰ ਦੋਵਾਂ ਦੇ ਭਵਿੱਖ ਦਾ ਫ਼ੈਸਲਾ ਕਰਨਗੇ, ਜਿਨ੍ਹਾਂ ਵਿੱਚ 3,432 ਨੌਜਵਾਨ ਵੋਟਰ ਸ਼ਾਮਲ ਹਨ। ਨੌਸ਼ਹਿਰਾ ਦੇ ਲਾਮ ਸੈਕਟਰ ਅਤੇ ਕਲਾਲ ਸੈਕਟਰ 'ਤੇ ਐੱਲ.ਓ.ਸੀ. ਹਮੇਸ਼ਾ ਸਰਗਰਮ ਰਹਿੰਦਾ ਹੈ। ਸੰਵੇਦਨਸ਼ੀਲ ਇਲਾਕਾ ਹੋਣ ਦੇ ਬਾਵਜੂਦ ਪਿਛਲੀਆਂ ਚੋਣਾਂ ਵਿੱਚ ਲੋਕਾਂ ਨੇ 81.20 ਫ਼ੀਸਦੀ ਵੋਟਾਂ ਪਾਈਆਂ ਸਨ। ਇਸ ਵਾਰ ਕਾਂਗਰਸ ਵੀ ਮੈਦਾਨ ਵਿੱਚ ਨਹੀਂ ਹੈ ਅਤੇ ਸਿਰਫ਼ 5 ਉਮੀਦਵਾਰ ਹੀ ਮੈਦਾਨ ਵਿੱਚ ਹਨ, ਜਦੋਂ ਕਿ 2014 ਦੀਆਂ ਚੋਣਾਂ ਵਿੱਚ 11 ਉਮੀਦਵਾਰ ਮੈਦਾਨ ਵਿੱਚ ਸਨ। ਉਮੀਦਵਾਰ ਘੱਟ ਹੋਣ ਕਾਰਨ ਵੋਟਾਂ ਦੀ ਵੰਡ ਦੀ ਸੰਭਾਵਨਾ ਘੱਟ ਹੈ ਜਿਸ ਕਰਕੇ ਦੋਵਾਂ ਵਿਚਾਲੇ ਡੂੰਘਾ ਮੁਕਾਬਲਾ ਹੋਵੇਗਾ।
ਇਹ ਵੀ ਪੜ੍ਹੋ - ਹੁਣ ਘਰ ਬੈਠੇ ਆਸਾਨੀ ਨਾਲ ਬਣੇਗਾ ਰਾਸ਼ਨ ਕਾਰਡ, ਇਸ ਐਪ ਰਾਹੀਂ ਕਰੋ ਅਪਲਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਹਨੀਟ੍ਰੈਪ' 'ਚ ਫਸਾ ਕੇ ਪੈਸੇ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼, 5 ਗ੍ਰਿਫ਼ਤਾਰ
NEXT STORY