ਨੈਸ਼ਨਲ ਡੈਸਕ— ਭਾਰਤ ਦੌਰੇ 'ਤੇ ਆਏ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਿਚਕਾਰ ਅੱਜ ਹੈਦਰਾਬਾਦ ਹਾਊਸ 'ਚ ਦੋ-ਪੱਖੀ ਗੱਲਬਾਤ ਹੋਈ। ਜਿਸ ਦੌਰਾਨ ਦੋਵਾਂ ਦੇ ਵਿਚਕਾਰ 7 ਸਮਝੌਤਿਆਂ 'ਤੇ ਕਰਾਰ ਹੋਇਆ। ਦੋਵਾਂ ਨੇਤਾਵਾਂ ਨੇ ਕਈ ਖਾਸ ਮੁੱਦਿਆਂ 'ਤੇ ਖਾਸ ਚਰਚਾ ਕੀਤੀ, ਜਿਸ 'ਚ ਕੋਰੀਆਈ 'ਚ ਹਾਲਾਤਾਂ 'ਤੇ ਗੱਲਬਾਤ ਹੋਈ। ਇਸ ਤੋਂ ਇਲਾਵਾ ਦੋਵੇਂ ਭਾਰਤ ਅਤੇ ਕੋਰੀਆ ਦੇ ਸੀ.ਈ.ਓਜ ਦੀ ਰਾਊਂਡ ਟੇਬਲ ਨੂੰ ਵੀ ਸੰਬੋਧਿਤ ਕਰਨਗੇ।

ਇਸ ਤੋਂ ਪਹਿਲਾਂ ਮੂਨ ਅਤੇ ਉਨ੍ਹਾਂ ਦੀ ਪਤਨੀ ਕਿਮ ਜੁੰਗ ਸੂਕ ਦਾ ਅੱਜ ਦਿੱਲੀ 'ਚ ਰਸਮੀ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਭਵਨ 'ਚ ਮੂਨ ਨੂੰ ਗਾਰਡ ਆਫ ਆਨਰ ਨਾਲ ਨਵਾਜਿਆ ਗਿਆ। ਜਿਸ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀ ਮੌਜ਼ੂਦ ਸਨ। ਕੋਵਿੰਦ ਨੇ ਸਾਊਥ ਕੋਰੀਅਨ ਰਾਸ਼ਟਰਪਤੀ ਦੇ ਸਨਮਾਨ 'ਚ ਇਕ ਡਿਨਰ ਦਾ ਆਯੋਜਨ ਵੀ ਕੀਤਾ ਹੈ। ਮੂਨ ਦੀ ਇਸ ਭਾਰਤ ਯਾਤਰਾ ਦਾ ਮਕਸਦ ਵਪਾਰ ਅਤੇ ਰੱਖਿਆ ਸਹਿਯੋਗ ਨੂੰ ਵਧਾਉਣਾ ਹੈ।

ਮਾਨਸੂਨ ਸੈਸ਼ਨ ਤੋਂ ਪਹਿਲਾਂ ਸਰਕਾਰ ਨੇ 17 ਜੁਲਾਈ ਨੂੰ ਬੁਲਾਈ ਆਲ ਪਾਰਟੀ ਬੈਠਕ
NEXT STORY