ਨਵੀਂ ਦਿੱਲੀ—ਉੱਤਰ ਪ੍ਰਦੇਸ਼ ਵਿਧਾਨਸਭਾ ਚੋਣਾਂ ’ਚ ਆਪਣੇ ਪ੍ਰੋਗਰਾਮ ਨੂੰ ਖ਼ਤਮ ਕਰਕੇ ਦਿੱਲੀ ਰਵਾਨਾ ਹੋਏ AIMIM ਮੁਖੀ ਅਸੁਦਦੀਨ ਓਵੈਸੀ ਦੀ ਗੱਡੀ ’ਤੇ 3-4 ਰਾਊਂਡ ਫਾਇਰਿੰਗ ਕੀਤੀ ਗਈ। ਅਸੁਦਦੀਨ ਓਵੈਸੀ ਨੇ ਖੁਦ ਟਵੀਟ ਕਰਕੇ ਗੱਡੀ ’ਤੇ ਗੋਲੀਬਾਰੀ ਦਾ ਦਾਅਵਾ ਕੀਤਾ ਹੈ।
ਓਵੈਸੀ ਨੇ ਟਵੀਟ ਕੀਤਾ ਕਿ ਕੁਝ ਦੇਰ ਪਹਿਲਾਂ ਛਿਜਾਰਸੀ ਟੋਲ ਗੇਟ ’ਤੇ ਮੇਰੀ ਗੱਡੀ ’ਤੇ ਗੋਲੀਆਂ ਚਲਾਈਆਂ ਗਈ। ਚਾਰ ਰਾਊਂਡ ਫਾਇਰ ਹੋਏ, 3-4 ਲੋਕ ਸਨ। ਸਭ ਦੇ ਸਭ ਉਥੋਂ ਭੱਜ ਗਏ ਅਤੇ ਹਥਿਆਰ ਉੱਥੇ ਹੀ ਛੱਡ ਗਏ। ਮੇਰੀ ਗੱਡੀ ਪੰਚਰ ਹੋ ਗਈ ਪਰ ਮੈਂ ਦੂਜੀ ਗੱਡੀ ’ਚ ਬੈਠ ਕੇ ਉਥੋਂ ਨਿਕਲ ਗਿਆ। ਅਸੀਂ ਸਭ ਸੁਰੱਖਿਅਤ ਹਾਂ।
ਓਵੈਸੀ ਦੀ ਗੱਡੀ ’ਤੇ ਗੋਲੀ ਚੱਲਣ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪੁਲਸ ਅਤੇ ਹੋਰ ਅਧਿਕਾਰੀ ਪੁੱਜ ਗਏ। ਇਸ ਮਾਮਲੇ ’ਚ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਗਿਆ ਹੈ। ਐੱਸ.ਪੀ. ਹਾਪੁੜ ਮੁਤਾਬਕ ਨੋਇਡਾ ਦੇ ਰਹਿਣ ਵਾਲੇ ਸਚਿਨ ਨੇ ਸਾਥੀ ਨਾਲ ਮਿਲ ਕੇ ਫਾਇਰਿੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਸਚਿਨ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ 9 ਐੱਮ.ਐੱਸ. ਦੀ ਬੰਦੂਕ ਬਰਾਮਦ ਹੋਈ ਹੈ।
UP Election 2022: ਨਾਮਜ਼ਦਗੀ ਪੱਤਰ ਰੱਦ ਹੋਣ ਤੋਂ ਬਾਅਦ ਕਾਂਗਰਸ ਉਮੀਦਵਾਰ ਹੋਈ ਬੇਹੋਸ਼
NEXT STORY