ਨੈਸ਼ਨਲ ਡੈਸਕ- ਸਿਆਸਤ ’ਚ ਅਜੀਬ ਸਾਥੀ ਬਣਾਏ ਜਾਂਦੇ ਹਨ ਪਰ ਇਨ੍ਹੀਂ ਦਿਨੀਂ ਅਜਿਹਾ ਲੱਗਦਾ ਹੈ ਕਿ ਜੇ ਸ਼ਰਦ ਪਵਾਰ ਨੂੰ ਸੱਤਾ ਦੀ ਖੇਡ ’ਚ ਵਾਪਸ ਆਉਣ ਦਾ ਮੌਕਾ ਮਿਲਦਾ ਹੈ ਤਾਂ ਉਹ ਇਸ ਲਈ ਦਰਵਾਜ਼ੇ ’ਤੇ ਵੀ ਸੌਣ ਲਈ ਤਿਆਰ ਹਨ।
ਮਹਾਰਾਸ਼ਟਰ ’ਚ ਉਪ ਮੁੱਖ ਮੰਤਰੀ ਵਜੋਂ ਅਜੀਤ ਪਵਾਰ ਦੇ ਰਾਜਗ ’ਚ ਮਜ਼ਬੂਤੀ ਨਾਲ ਟਿਕੇ ਹੋਣ ਅਤੇ ਪਰਿਵਾਰਕ ਮੁੜ ਮਿਲਨ ਲਈ ਬਹੁਤ ਘੱਟ ਉਤਸ਼ਾਹ ਦਿਖਾਉਣ ਕਾਰਨ ਬਜ਼ੁਰਗ ਮਰਾਠਾ ਨੇਤਾ ਖੁਦ ਚੁੱਪ-ਚਾਪ ਰਾਜਗ ਦਾ ਦਰਵਾਜ਼ੇ ਖੜਕਾ ਰਹੇ ਸਨ-ਇਸ ਵਾਰ ਆਪਣੇ ਧੜੇ ਐੱਨ. ਸੀ. ਪੀ. (ਸ਼ਰਦ ਪਵਾਰ) ਅਤੇ ਇਸ ਦੇ 8 ਲੋਕ ਸਭਾ ਸੰਸਦ ਮੈਂਬਰਾਂ ਨਾਲ।
ਸਾਲਾਂ ਤੱਕ ਭਾਜਪਾ ਵਿਰੁੱਧ ਬੋਲਣ ਤੋਂ ਬਾਅਦ ਸੀਨੀਅਰ ਪਵਾਰ ਉਸੇ ਪਾਰਟੀ ਨਾਲ ਘੁੱਲ-ਮਿਲ ਰਹੇ ਸਨ ਜਿਸ ਦੀ ਉਹ ਕਦੇ ਵਿਰੋਧਤਾ ਕਰਦੇ ਹੁੰਦੇ ਸਨ। ਰਿਪੋਰਟਾਂ ਹਨ ਕਿ ਦੂਤਾਂ ਨੇ ਰਾਜਗ ’ਚ ਸਿੱਧੇ ਦਾਖਲੇ ਲਈ ਭਾਜਪਾ ਨਾਲ ਸੰਪਰਕ ਕੀਤਾ -ਅਜੀਤ ਅਧਿਆਇ ਨੂੰ ਪੂਰੀ ਤਰ੍ਹਾਂ ਭੁੱਲ ਕੇ। ਇਸ ਸਬੰਧੀ ਜਨਤਕ ਤੌਰ ’ਤੇ ਫੈਸਲਾ ਸੀਨੀਅਰ ਨੇਤਾ ਸੁਪ੍ਰੀਆ ਸੁਲੇ ’ਤੇ ਛੱਡ ਦਿੱਤਾ ਗਿਆ ਹੈ।
ਪਰਦੇ ਪਿੱਛੇ ਸੰਦੇਸ਼ ਤੋਂ ਸਪੱਸ਼ਟ ਜਾਪਦਾ ਹੈ ਕਿ ਜੇ ਅਜੀਤ ਸੱਤਾ ਦੀ ਮਿਠਾਸ ਦਾ ਆਨੰਦ ਮਾਣ ਸਕਦੇ ਹਨ ਤਾਂ ਐੱਨ. ਸੀ. ਪੀ.(ਸ਼ਰਦ) ਵਿਰੋਧੀ ਧਿਰ ਦੇ ਟੁਕੜਿਆਂ ’ਤੇ ਕਿਉਂ ਸੰਤੁਸ਼ਟ ਰਹੇ? ਸਿਆਸੀ ਹਲਕਿਆਂ ’ਚ ਅਟਕਲਾਂ ਹਨ ਕਿ ਕੀ ਇਹ ਵਿਵਹਾਰਕਤਾ ਦਾ ਮਾਸਟਰਸਟ੍ਰੋਕ ਹੈ ਜਾਂ ਖਾਦੀ ’ਚ ਲਪੇਟੀ ਹੋਈ ਨਿਰਾਸ਼ਾ? ਅਜੇ ਰਾਜਗ ਨੇ ਲਾਲ ਕਾਰਪੈੱਟ ਨਹੀਂ ਵਿਛਾਇਆ ਪਰ ਸੀਨੀਅਰ ਪਵਾਰ ਨੇ ਪਹਿਲਾਂ ਵੀ ਲੰਬੀ ਖੇਡ ਖੇਡੀ ਹੈ।
ਉਹ ਵੰਡ ਅਤੇ ਸਿਆਸੀ ਤੂਫਾਨਾਂ ਤੋਂ ਬਚ ਕੇ ਆਏ ਹਨ। ਹਾਲਾਂਕਿ ਉਹ ਪਹਿਲ ਕੰਮ ਨਹੀਂ ਆਈ ਅਤੇ ਉਨ੍ਹਾਂ ਕਾਂਗਰਸ ਦੀ ਸੁਰ ਨਾਲ ਸੁਰ ਮਿਲਾਉਣੀ ਸ਼ੁਰੂ ਕਰ ਦਿੱਤੀ ਤੇ ਕਿਹਾ ਕਿ ਉਹ ਇਕ ਮੁੱਖ ਸਹਿਯੋਗੀ ਹੈ।
ਇਹ ਵੇਖਣਾ ਬਾਕੀ ਹੈ ਕਿ ਕੀ ਉਹ ਠੰਡੇ ਬਸਤੇ ਤੋਂ ਬਾਹਰ ਆਉਂਦੇ ਹਨ ਜਾਂ ਸਿਆਸੀ ਪੱਖੋਂ ਫਿੱਕੇ ਪੈ ਜਾਂਦੇ ਹਨ। ਪਰ ਇਕ ਗੱਲ ਸਪੱਸ਼ਟ ਹੈ ਕਿ ਪਵਾਰ ਨੇ ਖੇਡਣਾ ਬੰਦ ਨਹੀਂ ਕੀਤਾ।
ਦਿੱਲੀ ’ਚ ਜਾਅਲੀ ਡਿਗਰੀ ਰੈਕੇਟ ਦਾ ਪਰਦਾਫਾਸ਼, 2 ਗ੍ਰਿਫ਼ਤਾਰ
NEXT STORY