ਨਵੀਂ ਦਿੱਲੀ- ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ 'ਚ ਸਰਦੀ ਦੀ ਸ਼ੁਰੂਆਤ ਹੋ ਚੁੱਕੀ ਹੈ। ਬਦਲਦੇ ਮੌਸਮ ਦੇ ਨਾਲ ਹੀ ਹੁਣ ਪ੍ਰਦੂਸ਼ਣ ਦਾ ਪੱਧਰ ਵੀ ਡਿੱਗਣ ਲੱਗਾ ਹੈ। ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਅੱਜ ਤੋਂ ਖ਼ਰਾਬ ਸ਼੍ਰੇਣੀ 'ਚ ਪਹੁੰਚ ਸਕਦਾ ਹੈ। ਅਨੁਮਾਨ ਹੈ ਕਿ ਹਵਾਵਾਂ ਦੀਆਂ ਦਿਸ਼ਾਵਾਂ ਉੱਤਰ-ਪੱਛਮ ਅਤੇ ਦੱਖਣ-ਪੱਛਮ ਤੋਂ ਬਦਲ ਕੇ ਸਿਰਫ਼ ਉੱਤਰ-ਪੱਛਮ ਹੋ ਸਕਦੀ ਹੈ। ਗਤੀ ਵੀ ਘੱਟ ਕੇ 12 ਕਿਲੋਮੀਟਰ ਪ੍ਰਤੀ ਘੰਟੇ ਤੱਕ ਰਹਿ ਸਕਦੀ ਹੈ। ਮੌਸਮ ਦਫ਼ਤਰ ਨੇ ਕਿਹਾ ਕਿ ਦਿੱਲੀ ਦੇ ਏ.ਕਿਊ.ਆਈ. ਬੁੱਧਵਾਰ ਨੂੰ 135 ਦੀ ਰੀਡਿੰਗ ਨਾਲ 'ਮੱਧਮ' ਸ਼੍ਰੇਣੀ 'ਚ ਰਿਹਾ, ਜਦੋਂ ਕਿ ਘੱਟੋ-ਘੱਟ ਤਾਪਮਾਨ ਆਮ ਤੋਂ ਇਕ ਡਿਗਰੀ ਹੇਠਾਂ 19.4 ਸੈਲਸੀਅਸ ਤੱਕ ਡਿੱਗ ਗਿਆ।
ਇਹ ਵੀ ਪੜ੍ਹੋ : ਨਿੱਕੀ ਜਿਹੀ ਗੱਲ 'ਤੇ ਮਾਸੂਮ ਭੈਣਾਂ ਨੂੰ ਬੇਰਹਿਮ ਮੌਤ ਦੇਣ ਵਾਲੀ ਵੱਡੀ ਭੈਣ ਗ੍ਰਿਫ਼ਤਾਰ, ਕੀਤਾ ਵੱਡਾ ਖ਼ੁਲਾਸਾ
0-50 ਦਰਮਿਆਨ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਨੂੰ 'ਚੰਗਾ', 51-100 ਦਰਮਿਆਨ 'ਸੰਤੋਸ਼ਜਨਕ', 101-200 ਦਰਮਿਆਨ 'ਮੱਧਮ', 201-300 ਦਰਮਿਆਨ 'ਖ਼ਰਾਬ', 301-400 ਦਰਮਿਆਨ 'ਬਹੁਤ ਖ਼ਰਾਬ' ਅਤੇ 401-500 ਦਰਮਿਆਨ 'ਗੰਭੀਰ' ਮੰਨਿਆ ਜਾਂਦਾ ਹੈ। 500 ਤੋਂ ਉੱਪਰ ਦਾ ਏ.ਕਿਊ.ਆਈ. 'ਗੰਭੀਰ ਪਲੱਸ' ਸ਼੍ਰੇਣੀ 'ਚ ਆਉਂਦਾ ਹੈ। ਮੌਸਮ ਦਫ਼ਤਰ ਨੇ ਦਿਨ 'ਚ ਆਸਮਾਨ ਸਾਫ਼ ਰਹਿਣ ਦਾ ਅਨੁਮਾਨ ਜਤਾਇਆ ਹੈ। ਉੱਥੇ ਹੀ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਮੰਗਲਵਾਰ ਨੂੰ ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ (ਡੀ.ਪੀ.ਸੀ.ਸੀ.) ਨੂੰ ਇਕ ਪ੍ਰਾਜੈਕਟ ਸਥਾਨ 'ਤੇ ਧੂੜ ਕੰਟਰੋਲ ਮਾਪਦੰਡਾਂ ਦੇ ਉਲੰਘਣ ਲਈ ਕੇਂਦਰ ਸਰਕਾਰ ਦੀ ਹੌਂਦ ਵਾਲੀ ਨਿਰਮਾਣ ਕੰਪਨੀ ਐੱਨ.ਬੀ.ਸੀ.ਸੀ. ਇੰਡੀਆ ਨੂੰ ਨੋਟਿਸ ਜਾਰੀ ਕਰਨ ਦਾ ਨਿਰਦੇਸ਼ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁੰਦਰਬਨ ’ਚ ਡੁੱਬਣ ਨਾਲ ਮਰਨ ਵਾਲੇ ਬੱਚਿਆਂ ਦੀ ਮੌਤ ਦਰ ਦੁਨੀਆ ਭਰ ’ਚ ਸਭ ਤੋਂ ਵੱਧ : ਰਿਪੋਰਟ
NEXT STORY