ਨਵੀਂ ਦਿੱਲੀ—ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਵਾਲ ਹੁਣ ਦੇਸ਼ ਦੇ ਸਭ ਤੋਂ ਤਾਕਤਵਰ ਨੌਕਰਸ਼ਾਹਾਂ 'ਚੋਂ ਇਕ ਬਣ ਗਏ ਹਨ। ਐੱਨ.ਐੱਸ. ਏ. ਦੇ ਇਲਾਵਾ ਹੁਣ ਡੋਵਾਲ ਨੂੰ ਰਣਨੀਤਿਕ ਨੀਤੀ ਸਮੂਹ (ਐੱਸ.ਪੀ.ਜੀ.) ਦਾ ਸਕੱਤਰ ਬਣਾ ਦਿੱਤਾ ਗਿਆ ਹੈ।
ਇਸ ਗਰੁੱਪ ਦਾ ਗਠਨ 1999 'ਚ ਕੀਤਾ ਗਿਆ ਸੀ। ਜਿਸਦਾ ਉਦੇਸ਼ ਬਾਹਰੀ, ਅੰਦਰੂਨੀ ਤੇ ਆਰਥਿਕ ਸੁਰੱਖਿਆ ਦੇ ਮਾਮਲਿਆਂ 'ਚ ਨੈਸ਼ਨਲ ਸਕਿਓਰਿਟੀ ਕੌਂਸਲ (ਐੱਨ. ਐੱਸ. ਸੀ.) ਦੀ ਮਦਦ ਕਰਨਾ ਹੈ। ਜਿਸ ਦੌਰਾਨ ਇਸ ਗਰੁੱਪ ਦਾ ਗਠਨ ਕੀਤਾ ਗਿਆ ਸੀ, ਓਦੋਂ ਕਿਹਾ ਗਿਆ ਸੀ ਕਿ ਇਸਦਾ ਕੈਬਨਿਟ ਸਕੱਤਰ ਹੀ ਇਸਦੇ ਮੁਖੀ ਦੀ ਭੂਮਿਕਾ 'ਚ ਹੋਵੇਗਾ।
ਕੇਂਦਰ ਸਰਕਾਰ ਵਲੋਂ 11 ਸਤੰਬਰ ਨੂੰ ਇਸਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਦਕਿ 8 ਅਕਤੂਬਰ ਨੂੰ ਸਰਕਾਰੀ ਘੋਸ਼ਣਾ ਕੀਤੀ ਗਈ। ਇਸਦੇ ਨਾਲ ਹੀ ਐੱਸ.ਪੀ.ਜੀ. 'ਚ ਕੁਝ ਬਦਲਾਅ ਕੀਤੇ ਗਏ ਹਨ, ਜਿਸ 'ਚ ਪਹਿਲੇ 16 ਮੈਂਬਰਾਂ ਦੀ ਟੀਮ ਨੂੰ ਵਧਾ ਕੇ 18 ਮੈਂਬਰ ਕਰ ਦਿੱਤੇ ਗਏ ਹਨ। ਨਵੇਂ ਦੋ ਮੈਂਬਰ ਪਾਲਸੀ ਕਮਿਸ਼ਨ ਦੇ ਚੇਅਰਮੈਨ ਚੇ ਕੈਬਨਿਟ ਸਕੱਤਰ ਹੋਣਗੇ।
ਮੋਦੀ ਸਰਕਾਰ ਵਲੋਂ ਇਕ ਪੈਨਲ ਦਾ ਗਠਨ ਕੀਤਾ ਗਿਆ ਹੈ, ਜਿਸਦੀ ਪ੍ਰਧਾਨਗੀ ਅਜੀਤ ਡੋਵਾਲ ਹੀ ਕਰਨਗੇ। ਇਹ ਪੈਨਲ ਹੀ ਹੁਣ ਪ੍ਰਧਾਨ ਮੰਤਰੀ ਦੀ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ 'ਤੇ ਸਲਾਹ ਦੇਣਗੇ। ਇਸ ਪੈਨਲ ਦਾ ਕੰਮ ਸਾਰੇ ਮੰਤਰਾਲਿਆਂ 'ਚ ਤਾਲਮੇਲ ਕਰਕੇ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। ਇਸ ਪੈਨਲ 'ਚ ਐੱਨ.ਐੱਸ.ਏ. ਅਜਿਤ ਡੋਭਾਲ ਦੇ ਇਲਾਵਾ ਐੱਨ.ਆਈ.ਟੀ.ਆਈ. ਕਮਿਸ਼ਨ ਦੇ ਵਾਈਸ ਚੇਅਰਮੈਨ, ਕੈਬਨਿਟ ਸਕੱਤਰ, ਤਿੰਨੋਂ ਸੈਨਾ ਪਮੁੱਖ, ਆਰ.ਬੀ.ਆਈ. ਗਵਰਨਰ, ਵਿਦੇਸ਼ ਸਕੱਤਰ , ਗ੍ਰਹਿ ਸਕੱਤਰ ਤੇ ਰੱਖਿਆ ਸਕੱਤਰ ਸ਼ਾਮਿਲ ਹੋਣਗੇ।
ਐਸ.ਸੀ. ਨੇ ਆਮਰਪਾਲੀ ਦੇ 3 ਡਾਇਰੈਕਟਰਾਂ ਨੂੰ ਹਿਰਾਸਤ ਵਿਚ ਲੈਣ ਦਾ ਦਿੱਤਾ ਹੁਕਮ
NEXT STORY