ਮੁਜ਼ੱਫਰਪੁਰ- ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਮੁਜ਼ੱਫਰਪੁਰ ਵਿਚ ਵੱਡਾ ਬਿਆਨ ਦਿੱਤਾ। ਕੇਂਦਰੀ ਮੰਤਰੀ ਗਿਰੀਰਾਜ ਇੱਥੇ ਆਯੋਜਿਤ ਨਰਾਤਿਆਂ ਮੌਕੇ ਇਕ ਪ੍ਰੋਗਰਾਮ ਚ ਸ਼ਾਮਲ ਹੋਏ, ਜਿੱਥੇ ਉਨ੍ਹਾਂ ਨੇ ਖੁੱਲ੍ਹੇ ਮੰਚ 'ਤੇ ਵੱਡਾ ਬਿਆਨ ਦਿੱਤਾ। ਗਿਰੀਰਾਜ ਨੇ ਕਿਹਾ ਕਿ ਸਾਡੇ ਦੇਸ਼ ਦੀ ਵੰਡ 1947 ਵਿਚ ਹੋਈ। ਸਾਡੇ ਪੂਰਵਜਾਂ ਨੇ ਵੱਡੀ ਭੁੱਲ ਕਰ ਦਿੱਤੀ। ਆਪਣੀ ਸੱਤਾ ਲਈ ਦੇਸ਼ ਦੀ ਵੰਡ ਕੀਤੀ। ਹਿੰਦੂਆਂ ਲਈ ਹਿੰਦੁਸਤਾਨ ਬਣਾਇਆ ਅਤੇ ਮੁਸਲਮਾਨਾਂ ਲਈ ਪਾਕਿਸਤਾਨ ਬਣਾਇਆ।
ਇਹ ਵੀ ਪੜ੍ਹੋ- ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਗਾਂ ਖਰੀਦਣ ਲਈ ਮਿਲਣਗੇ 33,000 ਰੁਪਏ
ਕੇਂਦਰੀ ਮੰਤਰੀ ਗਿਰੀਰਾਜ ਨੇ ਅੱਗੇ ਕਿਹਾ ਕਿ ਅੱਜ ਜੇਕਰ ਸਾਰੇ ਮੁਸਲਮਾਨ ਪਾਕਿਸਤਾਨ ਚਲੇ ਗਏ ਹੁੰਦੇ ਤਾਂ ਅੱਜ ਸਾਡੇ ਆਪਣੇ ਦੇਸ਼ ਵਿਚ ਧੀਆਂ ਸੁਰੱਖਿਅਤ ਹੁੰਦੀਆਂ, ਲਵ ਜਿਹਾਦ ਨਾ ਹੁੰਦਾ। ਦੁਰਗਾ ਮੰਦਰ ਦੇ ਬਾਹਰ ਹੰਗਾਮਾ ਨਾ ਹੁੰਦਾ, ਰਾਮਨੌਮੀ ਸ਼ੋਭਾ ਯਾਤਰਾ 'ਤੇ ਕੋਈ ਪੱਥਰ ਨਾ ਸੁੱਟਦਾ। ਤਾਜੀਆ ਜਲੂਸ ਵਿਚ ਕਦੇ ਹਿੰਦੂ ਨੇ ਪੱਥਰ ਨਹੀਂ ਸੁੱਟੇ।
ਇਹ ਵੀ ਪੜ੍ਹੋ- ਨਰਾਤਿਆਂ 'ਚ ਮਹਾਪਾਪ! ਨਵਜਨਮੀ ਬੱਚੀ ਨੂੰ ਰੇਲਵੇ ਟਰੈੱਕ 'ਤੇ ਸੁੱਟਿਆ, CCTV 'ਚ ਖੁੱਲ੍ਹੀ ਪੋਲ
ਗਿਰੀਰਾਜ ਸਿੰਘ ਨੇ ਇਹ ਵੀ ਕਿਹਾ ਕਿ ਮੈਂ ਵੀ ਹਿੰਦੂ ਨਹੀਂ ਬਣ ਸਕਿਆ। ਮੈਂ ਵੀ ਚੋਣ ਲੜਦਾ ਹਾਂ, ਤਾਂ ਜਾਤੀ ਵਿਸ਼ੇਸ਼ ਬਹੁਲ ਇਲਾਕੇ ਤੋਂ ਲੜਦਾ ਹਾਂ ਪਰ ਮੇਰੀ ਇੱਛਾ ਸੀ ਕਿ ਮੈਂ ਕਿਸ਼ਨਗੰਜ ਤੋਂ ਲੜਾਂ। ਮੇਰੀ ਜ਼ਮਾਨਤ ਜ਼ਬਤ ਹੋ ਜਾਵੇ ਪਰ ਮੈਂ ਹਿੰਦੂ ਬਣ ਕੇ ਚੋਣ ਲੜਨਾ ਚਾਹੁੰਦਾ ਹਾਂ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਹਿੰਦੂ ਭਰਾ-ਭੈਣ ਇਕਜੁੱਟ ਰਹੀਏ, ਤਾਂ ਕਿ ਅਸੀਂ ਇਨ੍ਹਾਂ ਲੋਕਾਂ ਨਾਲ ਲੜ ਸਕੀਏ। ਜੇਕਰ ਅਸੀਂ ਵੰਡੇ ਗਏ ਤਾਂ ਇਨ੍ਹਾਂ ਲੋਕਾਂ ਨਾਲ ਲੜਨਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਅਸੀਂ ਵੱਖ ਹੋ ਜਾਂਦੇ ਹਾਂ ਤਾਂ ਕੀ ਹੁੰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਰਹਿਣਾ ਹੈ।
ਇਹ ਵੀ ਪੜ੍ਹੋ- 40 ਦਿਨਾਂ ਲਈ ਬੰਦ ਕੀਤੀ ਇਹ ਸੜਕ, ਪੈਦਲ ਚੱਲਣ 'ਤੇ ਵੀ ਪਾਬੰਦੀ, ਇਹ ਹਨ ਨਵੇਂ ਰੂਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਰਾਸ਼ਟਰ ਦੀ ਕਾਰੀਗਰੀ, ਬੰਗਾਲ ਦੀ ਨੱਕਾਸ਼ੀ... PM ਮੋਦੀ ਨੇ ਲਾਓਸ 'ਚ ਨੇਤਾਵਾਂ ਨੂੰ ਦਿੱਤੇ ਇਹ ਖ਼ਾਸ ਤੋਹਫੇ
NEXT STORY