ਵੈੱਬ ਡੈਸਕ- ਦੇਸ਼ 'ਚ ਹਰ ਰੋਜ਼ ਨਵੀਂਆਂ-ਨਵੀਂਆਂ ਖਬਰਾਂ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ 'ਚੋਂ ਇਕ ਹਨੀ ਟ੍ਰੈਪ ਦਾ ਮਾਮਲਾ ਵੀ ਆਉਂਦਾ ਹੈ। ਹਾਲ ਹੀ 'ਚ ਹਨੀ ਟ੍ਰੈਪ ਰਾਹੀਂ ਮਹਿੰਗੇ ਵਾਹਨਾਂ ਨੂੰ ਲੁੱਟਣ ਦਾ ਇਕ ਮਾਮਲਾ ਮੋਤੀਹਾਰੀ ‘ਚ ਸਾਹਮਣੇ ਆਇਆ ਹੈ। ਜਿੱਥੇ ਪੁਲਸ ਨੂੰ ਮੋਤੀਹਾਰੀ ਦੇ ਕਲਿਆਣਪੁਰ ਥਾਣਾ ਖੇਤਰ ਦੇ ਚੱਕੀਆ-ਕੇਸਰੀਆ ਰੋਡ ‘ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕਾਰ ਚੋਰੀ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਪੁਲਸ ਨੇ ਜਾਲ ਵਿਛਾ ਕਿ ਇਸ ਹਨੀ ਟ੍ਰੈਪ ਵਾਲੀ ਮਹਿਲਾ ਪ੍ਰਿਅੰਕਾ ਦੇ ਨਾਲ-ਨਾਲ ਉਸ ਦੇ ਛੇ ਦੋਸਤਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਦੇਸੀ ਪਿਸਤੌਲਾਂ, ਹਥਿਆਰ ਅਤੇ ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਹਨ। ਐੱਸ.ਪੀ. ਸਵਰਨ ਪ੍ਰਭਾਤ ਦੀਆਂ ਹਦਾਇਤਾਂ ਅਨੁਸਾਰ ਪੁਲਸ ਨੇ ਇਕ ਟੀਮ ਬਣਾਈ। ਤੁਹਾਨੂੰ ਦੱਸ ਦੇਈਏ ਕਿ ਪੁਲਸ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਹਨੀ ਟ੍ਰੈਪਰਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਪੁਲਸ ਵਲੋਂ ਦੱਸਿਆ ਗਿਆ ਕਿ ਇੱਕ ਔਰਤ ਆਪਣੇ ਤਿੰਨ-ਚਾਰ ਦੋਸਤਾਂ ਨਾਲ ਮਿਲ ਕੇ ਵਾਹਨਾਂ ਨੂੰ ਰੋਕਦੀ ਸੀ ਅਤੇ ਕਿਰਾਏ ‘ਤੇ ਲੈ ਕੇ ਉਨ੍ਹਾਂ ਨੂੰ ਲੁੱਟਦੀ ਸੀ। ਵਾਹਨ ਨੂੰ ਵੇਚਣਾ ਅਤੇ ਇਸ ਦੇ ਪੁਰਜ਼ੇ ਸਕਰੈਪ ਵਜੋਂ ਵੇਚਣਾ ਉਸਦਾ ਸ਼ੌਕ ਬਣ ਗਿਆ ਸੀ।
ਇਹ ਵੀ ਪੜ੍ਹੋ- 10 ਸਾਲ ਰਿਲੇਸ਼ਨਸ਼ਿਪ 'ਚ ਰਹਿਣ ਦੇ ਬਾਵਜੂਦ ਵੀ ਕੁਆਰੀ ਹੈ ਇਹ 53 ਸਾਲਾਂ ਮਸ਼ਹੂਰ ਅਦਾਕਾਰਾ
ਮਹਿੰਗੀਆਂ ਕਾਰਾਂ ਦੀ ਸ਼ੌਕੀਨ ਸੀ ਔਰਤ
ਔਰਤ ਇਨੋਵਾ, ਮਾਰੂਤੀ, ਅਰਟਿਗਾ ਦੇ ਨਾਲ-ਨਾਲ ਮਹਿੰਗੀਆਂ ਕਾਰਾਂ ਦੀ ਸ਼ੌਕੀਨ ਸੀ। ਇਸ ਔਰਤ ਨੇ ਆਪਣੀ ਪੂਰੀ ਗੈਂਗ ਬਣਾਈ ਹੋਈ ਸੀ। ਉਸ ਨੇ ਆਪਣੇ 6 ਦੋਸਤਾਂ ਨਾਲ ਮਿਲ ਕੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ।
ਡਰਾਈਵਰ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾਂਦੇ ਸੀ
ਮੁਲਜ਼ਮਾਂ ਨੇ ਪੁਲਸ ਪੁੱਛਗਿੱਛ ਦੌਰਾਨ ਦੱਸਿਆ ਕਿ ਪਹਿਲਾਂ ਉਹ ਕਿਰਾਏ ’ਤੇ ਕਾਰ ਲੈਂਦੇ ਹਨ। ਫਿਰ ਉਹ ਡਰਾਈਵਰ ਨੂੰ ਸੁੰਨਸਾਨ ਜਗ੍ਹਾ ‘ਤੇ ਲਿਜਾਂਦੇ ਅਤੇ ਉਸਦੀ ਕੁੱਟਮਾਰ ਕਰਦੇ ਸਨ। ਉਹ ਉਸ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਭੱਜ ਜਾਂਦੇ। ਮੁਲਜ਼ਮਾਂ ਦੇ ਇਸ਼ਾਰੇ ’ਤੇ ਪੁਲਸ ਨੇ ਸ਼ਿਵਹਰ ਅਤੇ ਮੇਹਸੀ ’ਤੇ ਛਾਪੇਮਾਰੀ ਕਰਕੇ ਕਈ ਚੋਰੀ ਦੇ ਵਾਹਨ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ- ਬਾਲੀਵੁੱਡ ਦੇ ਇਸ ਮਸ਼ਹੂਰ ਡਾਇਰੈਕਟਰ ਨੇ ਕੀਤਾ ਇੰਡਸਟਰੀ ਛੱਡਣ ਦਾ ਫ਼ੈਸਲਾ
ਚੱਕੀਆ ਦੇ ਐੱਸ.ਡੀ.ਪੀ.ਓ. ਸਤੇਂਦਰ ਸਿੰਘ ਦੀ ਅਗਵਾਈ ਵਿੱਚ ਇੱਕ SIT ਦਾ ਗਠਨ ਕੀਤਾ ਗਿਆ ਸੀ। 3 ਦਿਨਾਂ ਤੱਕ SIT ਨੇ ਇਨ੍ਹਾਂ ਦੋਸ਼ੀਆਂ ਦੀ ਰੇਕੀ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਫਲਤਾ ਮਿਲੀ। ਇਸ ਹਰਕਤ ਨੂੰ ਅੰਜ਼ਾਮ ਦੇਣ ਵਾਲੀ ਪ੍ਰਿਅੰਕਾ ਕੁਮਾਰੀ ਮੁਜ਼ੱਫਰਪੁਰ ਜ਼ਿਲ੍ਹੇ ਦੇ ਰਾਮਪੁਰ ਥਾਣਾ ਖੇਤਰ ਦੀ ਰਹਿਣ ਵਾਲੀ ਹੈ। ਗਿਰੋਹ ਦਾ ਆਗੂ ਲਾਲ ਸਾਹਬ ਹੈ। ਚੱਕੀਆ ਦੇ ਐੱਸ.ਡੀ.ਪੀ.ਓ. ਸਤਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕਰਕੇ ਉਨ੍ਹਾਂ ਦੇ ਗਿਰੋਹ ਦੇ ਹੋਰ ਮੈਂਬਰਾਂ ਅਤੇ ਨੈੱਟਵਰਕ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਇਕੱਲੀ ਕੁੜੀ 6 ਮੰਡਿਆਂ ਨਾਲ ਮਿਲ ਕੇ ਕਰਦੀ ਸੀ ਅਜਿਹਾ ਕੰਮ ਕਿ...
ਦੋ ਵਾਹਨ ਬਰਾਮਦ ਕੀਤੇ
ਮੋਤੀਹਾਰੀ ਦੇ ਐੱਸ.ਪੀ. ਸਵਰਨ ਪ੍ਰਭਾਤ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਵਿੱਚ ਕਲਿਆਣਪੁਰ ਥਾਣੇ ਦੀ ਅਪਰਾਧੀਆਂ ਖ਼ਿਲਾਫ਼ ਪੁਲਸ ਟੀਮ ਨੇ ਛਾਪੇਮਾਰੀ ਕਰਦਿਆਂ ਦੋ ਵਾਹਨ ਬਰਾਮਦ ਕੀਤੇ ਹਨ। ਤੀਜਾ ਵਾਹਨ ਸੁਭਾਸ਼ ਰਾਏ ਨੇ ਮੇਹਸੀ ਵਿੱਚ ਸਕਰੈਪ ਵਜੋਂ ਵੇਚਿਆ ਸੀ। ਸਕਰੈਪ ਵਜੋਂ ਗੱਡੀ ਨੂੰ ਬਰਾਮਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਭਿਆਨਕ ਬਿਮਾਰੀ ਦੀ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਗਰਭ ਅਵਸਥਾ ਦੌਰਾਨ ਝੱਲਿਆ ਦਰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਰਥਿਕ ਸੰਕਟ: CM ਅਤੇ ਮੰਤਰੀਆਂ ਨੇ ਛੱਡੀ ਬਿਜਲੀ ਸਬਸਿਡੀ
NEXT STORY