ਜੰਮੂ— ਜੰਮੂ-ਕਸ਼ਮੀਰ ਸਥਿਤ ਬਾਬਾ ਬਰਫ਼ਾਨੀ ਦੇ ਦਰਸ਼ਨ ਕਰਨ ਦੇ ਇੱਛੁਕ ਸ਼ਰਧਾਲੂਆਂ ਲਈ ਵੱਡੀ ਖ਼ਬਰ ਹੈ। ਕੋਰੋਨਾ ਆਫ਼ਤ ਦਰਮਿਆਨ 28 ਜੂਨ 2021 ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਗਿਆ ਹੈ। 1 ਅਪ੍ਰੈਲ ਤੋਂ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਇਸ ਵਾਰ ਯਾਤਰਾ ਬਾਲਟਾਲ ਅਤੇ ਪਹਿਲਗਾਮ ਦੋਹਾਂ ਰੂਟਾਂ ਤੋਂ ਹੋਵੇਗੀ। ਯਾਤਰੀ ਪੰਜਾਬ ਨੈਸ਼ਨਲ ਬੈਂਕ ਦੀਆਂ 316 ਬਰਾਂਚਾ, ਜੰਮੂ-ਕਸ਼ਮੀਰ ਬੈਂਕ ਦੀਆਂ 90 ਬਰਾਂਚਾ ਅਤੇ ਯੈੱਸ ਬੈਂਕ ਦੀਆਂ 40 ਬਰਾਂਚਾ ਵਿਚ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਸਾਲ 56 ਦਿਨਾਂ ਦੀ ਅਮਰਨਾਥ ਯਾਤਰਾ 22 ਅਗਸਤ 2021 ਨੂੰ ਰੱਖੜੀ ਵਾਲੇ ਦਿਨ ਖ਼ਤਮ ਹੋਵੇਗੀ।
ਇਹ ਵੀ ਪੜ੍ਹੋ : ਅਮਰਨਾਥ ਯਾਤਰਾ ’ਚ ਭਾਰੀ ਭੀੜ ਇਕੱਠੀ ਹੋਣ ਦੀ ਸੰਭਾਵਨਾ, ਭਗਤ ਤੋੜ ਸਕਦੇ ਨੇ ਰਿਕਾਰਡ
ਅਮਰਨਾਥ ਸ਼ਰਾਈਨ ਬੋਰਡ ਦੇ ਸੀ. ਈ. ਓ. ਨਿਤੀਸ਼ਵਰ ਕੁਮਾਰ ਨੇ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹੈਲਥ ਸਰਟੀਫ਼ਿਕੇਟ ਸਬੰਧੀ ਧੋਖਾਧੜੀ ਰੋਕਣ ਲਈ ਸਿਰਫ ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਮਾਨਤਾ ਪ੍ਰਾਪਤ ਡਾਕਟਰਾਂ ਅਤੇ ਮੈਡੀਕਲ ਸੰਸਥਾਵਾਂ ਵਲੋਂ ਜਾਰੀ ਸਰਟੀਫ਼ਿਕੇਟ ਹੀ ਰਜਿਸਟਰਡ ਬੈਂਕਾਂ ’ਚ ਸਵੀਕਾਰ ਕੀਤੇ ਜਾਣਗੇ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਰਜਿਸਟੇ੍ਰਸ਼ਨ ਦੀ ਪ੍ਰਕਿਰਿਆ ਬਾਰੇ ਬਿਊਰਾ, ਬੇਨਤੀ ਪੱਤਰ ਅਤੇ ਬੈਂਕ ਦੀਆਂ ਸ਼ਖਾਵਾਂ ਦੀ ਸੂਬੇਵਾਰ ਲਿਸਟ ਪੂਰੇ ਪਤੇ ਨਾਲ ਬੋਰਡ ਦੀ ਵੈੱਬਸਾਈਟ ਨਾਲ ਮੌਜੂਦ ਹੈ।
ਇਹ ਵੀ ਪੜ੍ਹੋ : ਅਮਰਨਾਥ ਯਾਤਰਾ ’ਚ ਭਾਰੀ ਭੀੜ ਇਕੱਠੀ ਹੋਣ ਦੀ ਸੰਭਾਵਨਾ, ਭਗਤ ਤੋੜ ਸਕਦੇ ਨੇ ਰਿਕਾਰਡ
ਯਾਤਰਾ ਸਬੰਧੀ ਵਧੇਰੇ ਜਾਣਕਾਰੀ ਬੋਰਡ ਦੀ ਅਧਿਕਾਰਤ ਵੈੱਬਸਾਈਟ http://www.shriamarnathjishrine.com/ ’ਤੇ ਦਿੱਤੀ ਗਈ ਹੈ। ਕੁਮਾਰ ਨੇ ਕਿਹਾ ਕਿ ਵੈੱਬਸਾਈਟ ’ਤੇ ਬੇਸ ਕੈਂਪ ’ਤੇ ਪਹੁੰਚਣ ਅਤੇ ਯਾਤਰਾ ਦੀ ਫੀਸ ਸਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ 13 ਸਾਲ ਤੋਂ ਘੱਟ ਅਤੇ 75 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀ ਅਤੇ ਨਾਲ ਹੀ ਗਰਭਵਤੀ ਜਨਾਨੀਆਂ ਅਮਰਨਾਥ ਯਾਤਰਾ ’ਤੇ ਨਹੀਂ ਜਾ ਸਕਣਗੀਆਂ।
ਇਹ ਵੀ ਪੜ੍ਹੋ : ਇਸ ਵਾਰ ਅਮਰਨਾਥ ਯਾਤਰੀਆਂ ਨੂੰ ਮਿਲ ਰਹੀਆਂ ਹਨ ਇਹ ਖ਼ਾਸ ਸਹੂਲਤਾਂ
ਇਹ ਵੀ ਪੜ੍ਹੋ : ਅਮਰਨਾਥ ਯਾਤਰਾ 'ਤੇ ਕੋਈ ਖ਼ਤਰਾ ਨਹੀਂ, ਸੁਰੱਖਿਆ ਲਈ ਸਾਰੇ ਕਦਮ ਚੁੱਕੇ ਜਾ ਰਹੇ ਹਨ : DGP
ਐਨਕਾਊਂਟਰ ਟੀਮ ਦੀ ਪਹਿਲੀ 'ਲੇਡੀ ਸਿੰਘਮ', ਗੋਲੀ ਲੱਗੀ ਦੇ ਬਾਵਜੂਦ ਨਹੀਂ ਛੱਡੇ ਬਦਮਾਸ਼
NEXT STORY