ਰਾਮਬਨ/ਜੰਮੂ (ਏਜੰਸੀ) - ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਚੰਦਰਕੋਟ ਦੇ ਲੰਗਰ ਪੁਆਇੰਟ ਨੇੜੇ ਅਮਰਨਾਥ ਯਾਤਰਾ ਦੇ ਕਾਫ਼ਲੇ ਵਿਚ ਸ਼ਾਮਲ 4 ਵਾਹਨਾਂ ਦੀ ਆਪਸੀ ਟੱਕਰ ਵਿਚ 18 ਸ਼ਰਧਾਲੂ ਜ਼ਖ਼ਮੀ ਹੋ ਗਏ। ਰਾਹਤ ਦੀ ਗੱਲ ਇਹ ਰਹੀ ਕਿ ਸਾਰੇ ਜ਼ਖ਼ਮੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਹਿਲਗਾਮ ਜਾ ਰਹੇ ਯਾਤਰਾ ਕਾਫ਼ਲੇ ਵਿਚ ਸ਼ਾਮਲ ਐੱਸ. ਆਰ. ਟੀ. ਸੀ. ਬੱਸ (ਜੇ. ਕੇ-01, ਵਾਈ-1044) ਅੱਗੇ ਚੱਲ ਰਹੀ ਦੂਜੀ ਐੱਸ. ਆਰ. ਟੀ. ਸੀ. ਬੱਸ (ਜੇ. ਕੇ. -01, ਵਾਈ-1052) ਨਾਲ ਟਕਰਾ ਗਈ।
ਪੜ੍ਹੋ ਇਹ ਵੀ - ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ
ਟੱਕਰ ਤੋਂ ਬਾਅਦ ਦੂਜੀ ਬੱਸ ਅੱਗੇ ਚੱਲ ਰਹੀ ਨੈਕਸਾ ਐਕਸ. ਐੱਲ.-6 ਕਾਰ (ਜੇ. ਕੇ.-21, ਕੇ-8115) ਨਾਲ ਜਾ ਟਕਰਾਈ, ਜਿਸ ਤੋਂ ਬਾਅਦ ਕਾਰ ਨੇ ਸਾਹਮਣੇ ਚੱਲ ਰਹੀ ਨਿੱਜੀ ਬੱਸ (ਜੇ. ਕੇ.-02, ਸੀ. ਐੱਲ.-5499) ਨੂੰ ਟੱਕਰ ਮਾਰ ਦਿੱਤੀ। ਇਸ ਤਰ੍ਹਾਂ 4 ਵਾਹਨ ਇਕ-ਦੂਜੇ ਨਾਲ ਟਕਰਾ ਗਏ। ਜ਼ਖ਼ਮੀਆਂ ਵਿਚ ਹਰਸ਼ ਰਾਜਪੂਤ (23), ਵਿਸ਼ਾਲ ਗੁਪਤਾ (18), ਪੰਕਜ ਸੁਵੰਕਰ (23) ਨਿਵਾਸੀ ਕਾਨਪੁਰ (ਉੱਤਰ ਪ੍ਰਦੇਸ਼), ਸੁਹਾਸ ਜੀਵਨ ਮੋਵਾਡੇ (29) ਨਿਵਾਸੀ ਯਵਤਮਾਲ (ਮਹਾਰਾਸ਼ਟਰ), ਭਾਰਤ ਭੂਸ਼ਣ (45) ਨਿਵਾਸੀ ਗੰਗਾਨਗਰ (ਰਾਜਸਥਾਨ), ਵਿਨੋਦ ਕੁਮਾਰ (51) ਨਿਵਾਸੀ ਬੀਕਾਨੇਰ (ਰਾਜਸਥਾਨ), ਕਿਰਨ (48), ਸੀਮਾ ਰਾਣੀ (50), ਪਵਨ ਕੁਮਾਰ (67) ਅਤੇ ਗੰਗਾ ਸਿਨ੍ਹਾ (41) ਸ਼ਾਮਲ ਹਨ।
ਪੜ੍ਹੋ ਇਹ ਵੀ - ਸ਼ਰਾਬ ਦੀ ਹਰ ਬੋਤਲ 'ਤੇ ਲੱਗੇਗਾ QR ਕੋਡ, ਕਾਲਾਬਾਜ਼ਾਰੀ ਨੂੰ ਲੈ ਕੇ ਸੈਣੀ ਸਰਕਾਰ ਨੇ ਖਿੱਚੀ ਤਿਆਰੀ
ਇਸ ਹਾਦਸੇ ਦੇ ਬਾਕੀ 8 ਜ਼ਖ਼ਮੀਆਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਹਾਦਸੇ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ। ਪੁਲਸ ਨੇ ਮਾਮਲਾ ਦਰਜ ਕਰ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਣਕਾਰੀ ਮੁਤਾਬਕ, ਇਕ ਬੱਸ ਦੇ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ, ਜਿਸ ਤੋਂ ਬਾਅਦ ਇਕ ਹੋਰ ਬੱਸ ਅਤੇ ਕਾਰ ਵੀ ਇਸ ਦੀ ਲਪੇਟ ਵਿਚ ਆ ਗਏ। ਉਨ੍ਹਾਂ ਦੱਸਿਆ ਕਿ ਤਿੰਨੋਂ ਵਾਹਨ ਕਸ਼ਮੀਰ ਜਾ ਰਹੇ ਤੀਰਥ ਯਾਤਰੀਆਂ ਦੇ ਕਾਫ਼ਲੇ ਦਾ ਹਿੱਸਾ ਸਨ ਅਤੇ ਹਾਦਸੇ ਵਿਚ ਸਾਰੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ।
ਪੜ੍ਹੋ ਇਹ ਵੀ - ਪ੍ਰੇਮ ਸਬੰਧਾਂ ਕਾਰਨ ਲੜਕਾ-ਲੜਕੀ ਨੂੰ ਘਰ ਛੱਡ ਕੇ ਭੱਜਣ ਤੋਂ ਸਰਕਾਰ ਕਿਵੇਂ ਰੋਕੇਗੀ? ‘ਪੋਕਸੋ’ ਦੀ ਦੁਰਵਰਤੋਂ ’ਤੇ SC ਚਿੰਤਤ
ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈਆਂ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਰਾਮਬਨ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ। ਰਾਮਬਨ ਜ਼ਿਲ੍ਹਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸੁਦਰਸ਼ਨ ਸਿੰਘ ਕਟੋਚ ਨੇ ਦੱਸਿਆ ਕਿ 18 ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ਨੂੰ ਮੁਢਲੀ ਸਹਾਇਤਾ (ਫ਼ਸਟ ਏਡ) ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
ਪੜ੍ਹੋ ਇਹ ਵੀ - 'ਹੱਥ ਲਾਇਆ ਤਾਂ...', ਵਿਆਹ ਦੀ ਪਹਿਲੀ ਰਾਤ ਲਾੜੀ ਨੇ ਦਿਖਾ 'ਤਾ 'ਅਨੋਖਾ ਰੂਪ', ਕੰਬਦਾ ਰਹਿ ਗਿਆ ਲਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪ੍ਰੇਮ ਸਬੰਧਾਂ ਕਾਰਨ ਲੜਕਾ-ਲੜਕੀ ਨੂੰ ਘਰ ਛੱਡ ਕੇ ਭੱਜਣ ਤੋਂ ਸਰਕਾਰ ਕਿਵੇਂ ਰੋਕੇਗੀ? ‘ਪੋਕਸੋ’ ਦੀ ਦੁਰਵਰਤੋਂ ’ਤੇ SC ਚਿੰਤਤ
NEXT STORY