ਬਰੇਲੀ (ਭਾਸ਼ਾ) : ਬਾਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਦੇ ਬਰੇਲੀ ਸਥਿਤ ’ਚ ਘਰ ਨੇੜੇ ਐਤਵਾਰ ਸਵੇਰੇ ਇਕ ਖੰਡਰ ਇਮਾਰਤ ’ਚੋਂ ਕਰੀਬ 10 ਮਹੀਨੇ ਦਾ ਇਕ ਲਾਵਾਰਿਸ ਬੱਚਾ ਮਿਲਿਆ। ਅਦਾਕਾਰਾ ਦੀ ਭੈਣ ਖੁਸ਼ਬੂ ਪਾਟਨੀ ਨੇ ਇਕ ਦਲੇਰਾਨਾ ਕਦਮ ਉਠਾਉਂਦੇ ਹੋਏ ਬੱਚੇ ਨੂੰ ਬਚਾਇਆ ਅਤੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਅਨੁਸਾਰ ਖੁਸ਼ਬੂ ਪਾਟਨੀ ਆਪਣੇ ਪਿਤਾ ਸੇਵਾਮੁਕਤ ਪੁਲਸ ਅਧਿਕਾਰੀ ਜਗਦੀਸ਼ ਪਾਟਨੀ ਨਾਲ ਪੁਲਸ ਲਾਈਨ ਇਲਾਕੇ ’ਚ ਰਹਿੰਦੀ ਹੈ।
17 ਕਰੋੜ Cash, ਸੋਨੇ ਦੇ ਬਿਸਕੁਟ..., ਏਅਰਪੋਰਟ 'ਤੇ ਭਾਰਤੀ ਬੰਦੇ ਦਾ ਬੈਗ ਖੋਲ੍ਹਦਿਆਂ ਉੱਡੇ ਸਾਰਿਆਂ ਦੇ ਹੋਸ਼
ਸਵੇਰ ਦੀ ਸੈਰ ’ਤੇ ਨਿਕਲੀ ਖੁਸ਼ਬੂ ਨੇ ਇਕ ਸੁੰਨਸਾਨ ਇਮਾਰਤ ’ਚੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਉਹ ਦੇ ਬਿਨਾਂ ਕਿਸੇ ਦੇਰੀ ਦੇ ਕੰਧ ਟੱਪ ਅੰਦਰ ਦਾਖਲ ਹੋਈ ਅਤੇ ਬੱਚੇ ਨੂੰ ਚੁੱਕਿਆ। ਬੱਚੇ ਦੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ ਸਨ। ਖੁਸ਼ਬੂ ਬੱਚੇ ਨੂੰ ਆਪਣੇ ਘਰ ਲੈ ਗਈ ਅਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਬੱਚੇ ਨੂੰ ਜ਼ਿਲਾ ਹਸਪਤਾਲ ’ਚ ਦਾਖਲ ਕਰਵਾਇਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
UCLA ਦੇ ਵਿਗਿਆਨੀਆਂ ਨੇ ਤਿਆਰ ਕੀਤੀ ਦਵਾਈ, ਸਟ੍ਰੋਕ ਤੋਂ ਬਾਅਦ ਨਹੀਂ ਪਏਗੀ ਥੈਰੇਪੀ ਦੀ ਲੋੜ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ’ਚ ਅੱਗ ਦਾ ਤਾਂਡਵ ਤੇ ਪੁਲਸ ਹਿਰਾਸਤ ’ਚ ਨੌਜਵਾਨ ਦੀ ਮੌਤ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY