ਨਵੀਂ ਦਿੱਲੀ - ਭਾਰਤ ’ਚ ਰਹਿ ਰਹੀ ਇਕ ਅਮਰੀਕੀ ਔਰਤ ਵੱਲੋਂ ਦਿੱਲੀ ’ਚ ਸਰਦੀਆਂ ਦੌਰਾਨ ਗੰਭੀਰ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਤਰੀਕਿਆਂ ਨੂੰ ਸਾਂਝਾ ਕਰਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਜ਼ੋਰਦਾਰ ਚਰਚਾ ਸ਼ੁਰੂ ਹੋ ਗਈ ਹੈ। ਦਰਅਸਲ 4 ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤ ’ਚ ਰਹਿ ਰਹੀ ਕ੍ਰਿਸਟਨ ਫਿਸ਼ਰ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਪੋਸਟ ਕਰ ਕੇ ਦੱਸਿਆ ਕਿ ਜਦੋਂ ਰਾਜਧਾਨੀ ’ਚ ਹਵਾ ਦੀ ਗੁਣਵੱਤਾ ਖਤਰਨਾਕ ਪੱਧਰ ’ਤੇ ਪਹੁੰਚ ਜਾਂਦੀ ਹੈ ਤਾਂ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਕਿਵੇਂ ਕਰਦੀ ਹੈ।
ਘਰ ਅੰਦਰ ਦਾ ਏ.ਕਿਊ.ਆਈ. 50
ਵੀਡੀਓ ’ਚ ਫਿਸ਼ਰ ਇਕ ਆਮ ਸਵਾਲ ਦਾ ਜਵਾਬ ਦਿੰਦੀ ਨਜ਼ਰ ਆ ਰਹੀ ਹੈ। ਉਹ ਕਹਿੰਦੀ ਹੈ ਕਿ ਲੋਕ ਮੈਨੂੰ ਹਮੇਸ਼ਾ ਪੁੱਛਦੇ ਹਨ ਕਿ ਤੁਸੀਂ ਦਿੱਲੀ ’ਚ ਏਅਰ ਕੁਆਲਿਟੀ ਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ। ਉਹ ਆਪਣੇ ਘਰ ਦੇ ਬਾਹਰ ਲੱਗੇ ਏਅਰ ਕੁਆਲਿਟੀ ਮਾਨੀਟਰ ਨੂੰ ਦਿਖਾਉਂਦੀ ਹੈ, ਜਿਥੇ ਏ. ਕਿਊ. ਆਈ.210 ਦਰਜ ਹੁੰਦਾ ਹੈ, ਜੋ ਖਤਰਨਾਕ ਸ਼੍ਰੇਣੀ ’ਚ ਆਉਂਦਾ ਹੈ। ਜਿਵੇਂ ਹੀ ਉਹ ਉਸ ਡਿਵਾਈਸ ਨੂੰ ਘਰ ਦੇ ਅੰਦਰ ਲੈ ਕੇ ਜਾਂਦੀ ਹੈ, ਏ. ਕਿਊ. ਆਈ. ਘਟ ਕੇ ਲੱਗਭਗ 50 ’ਤੇ ਸਥਿਰ ਹੋ ਜਾਂਦਾ ਹੈ। ਫਿਸ਼ਰ ਇਸ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਕਹਿੰਦੀ ਹੈ ਕਿ ਉਸ ਦੇ ਘਰ ’ਚ ਲਗਾਤਾਰ ਏਅਰ ਪਿਊਰੀਫਾਇਰ ਚੱਲਦੇ ਰਹਿੰਦੇ ਹਨ।
ਨਵੰਬਰ ਅਤੇ ਜਨਵਰੀ ਵਿਚਾਲੇ ਅਜਿਹੇ ਹੀ ਹਾਲਾਤ
ਉਹ ਦੱਸਦੀ ਹੈ ਕਿ ਸਾਡੇ ਘਰ ਦੇ ਅੰਦਰ ਦੀ ਹਵਾ ਸਾਫ਼ ਅਤੇ ਸੁਰੱਖਿਅਤ ਰਹਿੰਦੀ ਹੈ ਅਤੇ ਹਵਾ ਪ੍ਰਦੂਸ਼ਣ ਤੋਂ ਬਚਣ ਦਾ ਇਹੀ ਸਭ ਤੋਂ ਵੱਡਾ ਕਾਰਨ ਹੈ। ਸਰਦੀਆਂ ’ਚ ਪ੍ਰਦੂਸ਼ਣ ਜ਼ਿਆਦਾ ਹੋਣ ਦੌਰਾਨ ਉਸ ਦਾ ਪਰਿਵਾਰ ਆਪਣਾ ਜ਼ਿਆਦਾਤਰ ਸਮਾਂ ਘਰ ਦੇ ਅੰਦਰ ਬਿਤਾਉਂਦਾ ਹੈ। ਇਨ੍ਹਾਂ ਮਹੀਨਿਆਂ ਦੌਰਾਨ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਸਾਫ਼, ਕੰਟਰੋਲ ਕੀਤੀ ਗਈ ਹਵਾ ’ਚ ਸੌਂਦੇ ਹਾਂ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਦਿੱਲੀ ਵਿਚ ਹਵਾ ਪ੍ਰਦੂਸ਼ਣ ਸਾਲ ਭਰ ਇਕੋ ਜਿਹਾ ਨਹੀਂ ਰਹਿੰਦਾ। ਆਮ ਤੌਰ ’ਤੇ ਨਵੰਬਰ ਅਤੇ ਜਨਵਰੀ ਦੇ ਵਿਚਾਲੇ ਹਾਲਾਤ ਸਭ ਤੋਂ ਖਰਾਬ ਹੁੰਦੇ ਹਨ। ਬਾਕੀ ਮਹੀਨਿਆਂ ’ਚ ਹਵਾ ਦੀ ਗੁਣਵੱਤਾ ਮੁਕਾਬਲਤਨ ਚੰਗੀ ਰਹਿੰਦੀ ਹੈ। ਫਿਸ਼ਰ ਨੇ ਕਿਹਾ ਕਿ ਘਰ ਦੇ ਅੰਦਰ ਸਾਫ ਹਵਾ ਆਪਣੇ ਆਪ ਨਹੀਂ ਮਿਲਦੀ ਸਗੋਂ ਇਹ ਲਗਾਤਾਰ ਚੱਲਣ ਵਾਲੇ ਏਅਰ ਪਿਊਰੀਫਾਇਰ ਕਾਰਨ ਸੰਭਵ ਹੈ।
ਵੀਡੀਓ ਦੇਖ ਕੇ ਕੁਝ ਯੂਜ਼ਰਸ ਹੋਏ ਭਾਵੁਕ
ਇਸ ਵੀਡੀਓ ’ਤੇ ਸੋਸ਼ਲ ਮੀਡੀਆ ’ਤੇ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਕਈ ਯੂਜ਼ਰਜ਼ ਨੇ ਪਰਿਵਾਰ ਦੀ ਸਿਹਤ ਨੂੰ ਤਰਜੀਹ ਦੇਣ ਲਈ ਫਿਸ਼ਰ ਦੀ ਪ੍ਰਸ਼ੰਸਾ ਕੀਤੀ, ਜਦਕਿ ਕਈ ਲੋਕਾਂ ਨੇ ਇਸ ਨੂੰ ਸਮਾਜਿਕ ਅਸਮਾਨਤਾ ਨਾਲ ਜੋੜ ਕੇ ਦੇਖਿਆ। ਇਕ ਯੂਜ਼ਰ ਨੇ ਲਿਖਿਆ ਕਿ ਘੱਟੋ-ਘੱਟ ਅੰਦਰ ਰਹਿਣ ਵਾਲਿਆਂ ਲਈ ਕੋਈ ਹੱਲ ਤਾਂ ਹੈ। ਉਥੇ ਹੀ ਦੂਜੇ ਨੇ ਕਿਹਾ ਕਿ ਦਿੱਲੀ ਉਨ੍ਹਾਂ ਲੋਕਾਂ ਲਈ ਹੀ ਠੀਕ ਹੈ ਜੋ ਘਰ ਦੇ ਅੰਦਰ ਰਹਿ ਸਕਦੇ ਹਨ, ਜਿਨ੍ਹਾਂ ਕੋਲ ਏਅਰ ਪਿਊਰੀਫਾਇਰ ਜਾਂ ਬਿਹਤਰ ਰਿਹਾਇਸ਼ ਨਹੀਂ ਹੈ, ਉਨ੍ਹਾਂ ਲਈ ਹਾਲਾਤ ਬਹੁਤ ਮੁਸ਼ਕਲ ਹਨ। ਕੁਝ ਯੂਜ਼ਰਜ਼ ਨੇ ਇਹ ਵੀ ਕਿਹਾ ਕਿ ਹਾਲਾਤ ਇੰਨੇ ਖਰਾਬ ਹਨ ਕਿ ਬਾਹਰ ਨਿਕਲਣਾ ਤੱਕ ਸੰਭਵ ਨਹੀਂ। ਇਕ ਹੋਰ ਯੂਜ਼ਰ ਨੇ ਸੁਝਾਅ ਦਿੱਤਾ ਕਿ ਵੱਡੇ ਪਲਾਂਟ ਅਤੇ ਹਰੇ ਪੌਦੇ ਪ੍ਰਦੂਸ਼ਿਤ ਹਵਾ ਨੂੰ ਕੁਝ ਹੱਦ ਤੱਕ ਬਲਾਕ ਕਰਨ ’ਚ ਮਦਦ ਕਰ ਸਕਦੇ ਹਨ। ਬਹੁਤ ਜ਼ਿਆਦਾ ਗੱਡੀਆਂ ਅਤੇ ਬੇਕਾਬੂ ਸ਼ਹਿਰੀਕਰਨ ਇਸ ਸਮੱਸਿਆ ਦੀ ਜੜ੍ਹ ਹੈ।
ਬਲਰਾਮਪੁਰ ’ਚ ਤੇਂਦੂਏ ਦੇ ਹਮਲੇ ’ਚ ਮੁਟਿਆਰ ਦੀ ਮੌਤ
NEXT STORY