ਨਵੀਂ ਦਿੱਲੀ, (ਵੈਬ ਡੈਸਕ)–ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਨੇ ਰਾਸ਼ਟਰੀ ਜਮਹੂਰੀ ਗਠਜੋੜ (ਰਾਜਗ) ਵਿਚ ਸ਼ਾਮਲ ਸਹਿਯੋਗੀ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਮੰਗਲਵਾਰ ਨੂੰ ਰਾਤਰੀ ਭੋਜ ’ਤੇ ਸੱਦਾ ਦਿੱਤਾ ਹੈ। ਪਾਰਟੀ ਸੂਤਰਾਂ ਅਨੁਸਾਰ ਰਾਤਰੀ ਭੋਜ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। ਇਸ ਦੌਰਾਨ 23 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਦੀ ਰਣਨੀਤੀ ਬਾਰੇ ਚਰਚਾ ਹੋਵੇਗੀ।
ਮਤਦਾਨ ਤੋਂ ਬਾਅਦ 15 ਸਰਵੇਖਣਾਂ ਵਿਚੋਂ 12 ਸਰਵੇਖਣਾਂ ਵਿਚ ਰਾਜਗ ਨੂੰ 282 ਤੋਂ ਲੈ ਕੇ 365 ਸੀਟਾਂ ਨਾਲ ਮੁਕੰਮਲ ਬਹੁਮਤ ਵਾਲੀ ਸਰਕਾਰ ਬਣਨ ਦਾ ਅਨੁਮਾਨ ਜ਼ਾਹਿਰ ਕੀਤਾ ਗਿਆ ਹੈ। 543 ਸੀਟਾਂ ਵਾਲੀ ਲੋਕ ਸਭਾ ਵਿਚ ਬਹੁਮਤ ਦਾ ਅੰਕੜਾ 272 ਹੈ। ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.) ਨੂੰ 69 ਤੋਂ ਲੈ ਕੇ 165 ਸੀਟਾਂ ਮਿਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। ਯੂ. ਪੀ. ਏ. ਦੀ ਪ੍ਰਧਾਨ ਸੋਨੀਆ ਗਾਂਧੀ ਨੇ ਭਾਈਵਾਲ ਪਾਰਟੀਆਂ ਅਤੇ ਸਹਿਯੋਗੀਆਂ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ 24 ਮਈ ਨੂੰ ਬੁਲਾਈ ਹੈ, ਜਿਸ ਵਿਚ ਚੋਣ ਨਤੀਜੇ ਤੋਂ ਬਾਅਦ ਦੀ ਸਥਿਤੀ ਦੇ ਅਨੁਸਾਰ ਉਪਜੇ ਸਿਆਸੀ ਮਾਹੌਲ ’ਤੇ ਵਿਚਾਰ ਕੀਤਾ ਜਾਏਗਾ।
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਅਦਾਕਾਰ ਵਿਵੇਕ ਓਬਰਾਏ ਨੂੰ ਭੇਜਿਆ ਨੋਟਿਸ
NEXT STORY