ਜੈਪੁਰ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੈਸਲਮੇਰ ਵਿਚ 1971 ਦੇ ਇਤਿਹਾਸਕ ਭਾਰਤ-ਪਾਕਿਸਤਾਨ ਜੰਗ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਭੈਰੋਂ ਸਿੰਘ ਰਾਠੌੜ ਨਾਲ ਮੁਲਾਕਾਤ ਕੀਤੀ। ਅਮਿਤ ਸ਼ਾਹ ਨੇ ਟਵੀਟ ਕਰਦੇ ਹੋਏ ਲਿਖਿਆ ਕਿ 1971 ਦੀ ਜੰਗ ਵਿਚ ਲੋਂਗੇਵਾਲਾ ਪੋਸਟ ਦੇ ਵੀਰ ਨਾਇਕ ਭੈਰੋਂ ਸਿੰਘ ਰਾਠੌੜ ਜੀ ਨਾਲ ਅੱਜ ਜੈਸਲਮੇਰ ’ਚ ਮਿਲਣ ਦਾ ਸੌਭਾਗ ਮਿਲਿਆ। ਲੋਂਗੇਵਾਲਾ ਨਾਲ ਦੁਸ਼ਮਣਾਂ ਨੂੰ ਖਦੇੜਣ ਦੀ ਤੁਹਾਡੀ ਵੀਰਤਾ ਅਤੇ ਮਾਂ ਭੂਮੀ ਪ੍ਰਤੀ ਪਿਆਰ ਨੇ ਦੇਸ਼ ਦੇ ਇਤਿਹਾਸ ਅਤੇ ਦੇਸ਼ ਵਾਸੀਆਂ ਦੇ ਦਿਲਾਂ ’ਚ ਇਕ ਅਪਾਰ ਸ਼ਰਧਾ ਦੀ ਥਾਂ ਬਣਾਈ ਹੈ। ਤੁਹਾਨੂੰ ਨਮਨ ਕਰਦਾ ਹਾਂ।
ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਨੇ ਫਿਲਮ ‘ਬਾਰਡਰ’ ਵਿਚ ਭੈਰੋਂ ਸਿੰਘ ਰਾਠੌੜ ਦੀ ਭੂਮਿਕਾ ਨਿਭਾਈ ਹੈ।ਅਮਿਤ ਸ਼ਾਹ ਰਾਜਸਥਾਨ ਦੇ ਦੋ ਦਿਨਾਂ ਦੌਰੇ ’ਤੇ ਹਨ। ਉਨ੍ਹਾਂ ਨੇ ਅੱਜ ਰਾਜਸਥਾਨ ਦੇ ਜੈਸਲਮੇਰ ’ਚ ਬੀ. ਐੱਸ. ਐੱਫ. ਦੇ 57ਵੇਂ ਸਥਾਪਨਾ ਦਿਵਸ ਨੂੰ ਸੰਬੋਧਿਤ ਕੀਤਾ। 1 ਦਸੰਬਰ 1965 ਨੂੰ ਸਥਾਪਤ ਬੀ. ਐੱਸ. ਐੱਫ. ’ਤੇ ਭਾਰਤ-ਪਾਕਿਸਤਾਨ ਅਤੇ ਭਾਰਤ-ਬੰਗਲਾਦੇਸ਼ ਸਰਹੱਦਾਂ ਦੀ ਰਾਖੀ ਦੀ ਜ਼ਿੰਮੇਵਾਰੀ ਹੈ।
ਦੱਸਣਯੋਗ ਹੈ ਕਿ ਭੈਰੋਂ ਸਿੰਘ ਰਾਠੌੜ ਨੇ 1963 ਵਿਚ ਬੀ. ਐੱਸ. ਐੱਫ. ਜੁਆਇਨ ਕੀਤੀ ਸੀ ਅਤੇ ਉਹ 1987 ’ਚ ਸੇਵਾਮੁਕਤ ਹੋਏ ਸਨ। ਜੰਗ ਦੇ ਸਮੇਂ ਉਹ ਡੀ-ਕੰਪਨੀ ਦੀ 14ਵੀਂ ਬਟਾਲੀਅਨ ਦੀ ਤੀਜੀ ਪਲਾਟੂਨ ਵਿਚ ਤਾਇਨਾਤ ਸਨ। ਇਸ ਦਰਮਿਆਨ ਭਾਰਤੀ ਫ਼ੌਜ ਨੇ 23 ਪੰਜਾਬ ਨੂੰ ਲੋਂਗੇਵਾਲਾ ਪੋਸਟ ’ਤੇ ਤਾਇਨਾਤ ਕੀਤਾ, ਜਿਸ ਦੀ ਅਗਵਾਈ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਕਰ ਰਹੇ ਸਨ। ਲਾਂਸ ਨਾਇਕ ਭੈਰੋਂ ਸਿੰਘ ਪੰਜਾਬ ਬਟਾਲੀਅਨ ਲਈ ਬਤੌਰ ਗਾਈਡ ਤਾਇਨਾਤ ਸਨ। ਲਾਂਸ ਨਾਇਕ ਭੈਰੋਂ ਸਿੰਘ ਨੇ 7 ਘੰਟੇ ਤੱਕ ਗੋਲੀਬਾਰੀ ਕਰ ਕੇ ਪਾਕਿਸਤਾਨੀ ਸਿਪਾਹੀਆਂ ਨੂੰ ਮੌਤ ਦੇ ਨੀਂਦ ਸੁਆ ਦਿੱਤਾ। ਲੋਂਗੇਵਾਲਾ ਜੰਗ ਵਿਚ ਵੀਰਤਾ ਲਈ ਸਾਲ 1972 ਵਿਚ ਰਾਜਸਥਾਨ ਦੇ ਉਸ ਵੇਲੇ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਫ਼ੌਜ ਮੈਡਲ ਨਾਲ ਸਨਮਾਨਤ ਕੀਤਾ ਸੀ।
ਗਰੀਬੀ ਅੱਗੇ ਬੇਵੱਸ ਪਿਤਾ; ਬਲਦ ਨਹੀਂ ਤਾਂ ਧੀਆਂ ਵਾਹੁੰਦੀਆਂ ਨੇ ਖੇਤ, CM ਨੇ ਮਦਦ ਲਈ ਵਧਾਏ ਹੱਥ
NEXT STORY