ਰਤਲਾਮ- ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਵਿਚ ਇਕ ਕਾਰਖ਼ਾਨੇ 'ਚ ਅਮੋਨੀਆ ਗੈਸ ਦੇ ਰਿਸਾਅ ਕਾਰਨ ਕੁਝ ਲੋਕ ਪ੍ਰਭਾਵਿਤ ਹੋਏ ਅਤੇ ਹਫੜਾ-ਦੜਫੀ ਮਚ ਗਈ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉੱਥੋਂ ਮਜ਼ਦੂਰਾਂ ਨੂੰ ਦੂਜੀ ਥਾਂ ਸ਼ਿਫਟ ਕਰ ਦਿੱਤਾ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਜ਼ਿਲ੍ਹੇ ਦੇ ਜਾਵਰਾ ਕਸਬੇ ਵਿਚ ਮੰਗਲਵਾਰ ਰਾਤ ਕਰੀਬ 10.30 ਵਜੇ ਵਾਪਰੀ, ਜਿਸ ਤੋਂ ਬਾਅਦ ਪੁਲਸ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਰਿਸਾਵ ਨੂੰ ਰੋਕਿਆ।
ਸਬ-ਡਵੀਜ਼ਨਲ ਮੈਜਿਸਟ੍ਰੇਟ (SDM) ਤ੍ਰਿਲੋਚਨ ਗੌੜ ਨੇ ਕਿਹਾ ਕਿ ਜਾਵਰਾ ਕਸਬੇ ਵਿਚ ਪੋਰਵਾਲ ਆਈਸ ਫੈਕਟਰੀ ਵਿਚ ਅਮੋਨੀਆ ਗੈਸ ਦਾ ਰਿਸਾਵ ਹੋਇਆ। ਪੁਲਸ ਇੰਸਪੈਕਟਰ ਅਮਿਤ ਕੁਮਾਰ ਨੇ ਕਿਹਾ ਕਿ ਇਹ ਅਮੋਨੀਆ ਗੈਸ ਦਾ ਰਿਸਾਅ ਸੀ। ਪੁਲਸ ਅਤੇ ਪ੍ਰਸ਼ਾਸਨ ਨੇ ਤੁਰੰਤ ਪਾਣੀ ਦਾ ਛਿੜਕਾਅ ਕੀਤਾ ਅਤੇ ਗੈਸ ਰਿਸਾਅ ਨੂੰ ਰੋਕਿਆ ਅਤੇ ਸਥਿਤੀ ਨੂੰ ਕੰਟਰੋਲ ਕੀਤਾ। ਕੁਝ ਪ੍ਰਭਾਵਿਤ ਲੋਕਾਂ ਨੂੰ ਇਲਾਜ ਪ੍ਰਦਾਨ ਕੀਤਾ ਗਿਆ ਹੈ। ਕਾਰਖ਼ਾਨੇ ਦੇ ਨੇੜੇ ਇਕ ਪੁਲਸ ਲਾਈਨ ਹੈ।
ਅਧਿਕਾਰੀ ਨੇ ਦੱਸਿਆ ਕਿ ਰਾਤ ਵਿਚ ਸੈਰ ਕਰ ਰਹੇ ਕੁਝ ਪੁਲਸ ਮੁਲਾਜ਼ਮਾਂ ਨੇ ਸਭ ਤੋਂ ਪਹਿਲਾਂ ਗੈਸ ਰਿਸਾਅ ਮਹਿਸੂਸ ਕੀਤਾ ਅਤੇ ਉਹ ਮੌਕੇ 'ਤੇ ਪਹੁੰਚੇ। ਗੌੜ ਨੇ ਦੱਸਿਆ ਕਿ ਗੈਸ ਰਿਸਾਅ ਦਾ ਤੁਰੰਤ ਪਤਾ ਲਾਇਆ ਗਿਆ ਅਤੇ ਇਹ ਕੋਈ ਵੱਡੀ ਘਟਨਾ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਕਾਰਖ਼ਾਨੇ ਤੋਂ ਮਜ਼ਦੂਰਾਂ ਨੂੰ ਤੁਰੰਤ ਹਟਾ ਦਿੱਤਾ ਗਿਆ। SDM ਨੇ ਦੱਸਿਆ ਕਿ ਫਾਇਰ ਬ੍ਰਿਗੇਡ ਨੇ ਪਾਣੀ ਦਾ ਛਿੜਕਾਅ ਕਰ ਕੇ ਗੈਸ ਰਿਸਾਅ 'ਤੇ ਤੁਰੰਤ ਕਾਬੂ ਪਾ ਲਿਆ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਸਥਿਤੀ ਕੰਟਰੋਲ ਵਿਚ ਹੈ।
'Heart Specialist' ਨੇ ਰੋਕ ਛੱਡੀ ਕਈ ਦਿਲਾਂ ਦੀ ਧੜਕਣ! ਮਿਸ਼ਨ ਹਸਪਤਾਲ ਦਾ ਹੈ ਪੂਰਾ ਮਾਮਲਾ
NEXT STORY