ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਮਾਂਡਰ-ਇਨ-ਚੀਫ, ਅੰਡੇਮਾਨ ਅਤੇ ਨਿਕੋਬਾਰ ਕਮਾਨ (ਸੀ.ਆਈ.ਐੱਨ.ਸੀ.ਏ.ਐੱਨ) ਲੈਫਟੀਨੈਂਟ ਜਨਰਲ ਅਜੈ ਸਿੰਘ ਨੇ ਸਮੁੰਦਰੀ ਸੁਰੱਖਿਆ ਨੂੰ ਵਧਾਉਣ ਲਈ 28 ਜਨਵਰੀ 2022 ਨੂੰ ਪੋਰਟ ਬਲੇਅਰ ’ਚ ਆਈ.ਐੱਨ.ਐੱਸ. ਉਤਕਰੋਸ਼ ’ਤੇ ਸਵੇਦਸ਼ੀ ਐਡਵਾਂਸਡ ਹਲਕੇ ਹੈਲੀਕਾਪਟਰ (ਏ.ਐੱਲ.ਐੱਚ.) ਐੱਮ.ਕੇ. III ਨੂੰ ਰਸਮੀ ਤੌਰ ’ਤੇ ਸ਼ਾਮਲ ਕੀਤਾ ਗਿਆ। ਜਿਸ ਤਰ੍ਹਾਂ ਬਹੁ-ਭੂਮਿਕਾ ਸੰਪੰਨ ਹੈਲੀਕਾਪਟਰ ਦੇ ਰੋਟਰ ਬਲੇਡ ਨੇ ਹਵਾ ’ਚ ਘੁੰਮਣਾ ਸ਼ੁਰੂ ਕੀਤਾ, ਜਹਾਜ਼ ਦਾ ਏ.ਐੱਨ.ਸੀ. ’ਚ ਪਾਰੰਪਰਿਕ ਜਲ ਤੋਪ ਦੀ ਸਲਾਮੀ ਦਾ ਰਸਮੀ ਰੁੁੂਪ ਨਾਲ ਸਵਾਗਤ ਕੀਤਾ ਗਿਆ। ਇਸ ਜਹਾਜ਼ ਨੂੰ ਸ਼ਾਮਲ ਕੀਤੇ ਜਾਣਾ, ਭਾਰਤ ਦੇ ਇਕਲੌਤੇ ਸੰਯੁਕਤ ਕਮਾਨ ਦੇ ਰੂਪ ’ਚ ਸਥਾਪਿਤ ਹੋਣ ਦੇ ਬਾਅਦ ਪਿਛਲੇ ਦੋ ਦਹਾਕਿਆਂ ’ਚ ਅੰਡੇਮਾਨ ਅਤੇ ਨਿਕੋਬਾਰ ਜਹਾਜ਼ ਦੀਆਂ ਸਮਰੱਥਾਵਾਂ ’ਚ ਵਾਧਾ ਹੋਇਆ ਹੈ। ਹੁਣ ਤੱਕ ਐੱਚ.ਏ.ਐੱਲ. ਦੁਆਰਾ 300 ਤੋਂ ਵੱਧ ਜਹਾਜ਼ਾਂ ਦੀ ਸਪੁਰਦਗੀ ਕੀਤੀ ਜਾ ਚੁੱਕੀ ਹੈ ਅਤੇ ਹਥਿਆਰਬੰਦ ਬਲਾਂ ਦੁਆਰਾ ਵਰਤੇ ਜਾ ਰਹੇ ਹਨ। ਇਸ ਦੇ ਰੂਪਾਂ ਵਿੱਚ ਵੇਰੀਐਂਟ ਸਮੁੰਦਰੀ ਭੂਮਿਕਾ ’ਤੇ ਅਧਾਰਤ ਹੈ। ਇਹ ਅਤਿ-ਆਧੁਨਿਕ ਸੈਂਸਰਾਂ ਅਤੇ ਹਥਿਆਰਾਂ ਨਾਲ ਲੈਸ ਹੈ, ਜੋ ਸਮੁੰਦਰ ਵਿੱਚ ਭਾਰਤ ਦੀ ਸਮਰੱਥਾ ਵਧਾਉਂਦੇ ਹਨ।
ਜਹਾਜ਼ ਇਸ ਦੇ ਕੱਚ ਦੇ ਕਾਕਪਿਟ, ਸ਼ਕਤੀ ਇੰਜਣ, ਉੱਨਤ ਸਮੁੰਦਰੀ ਗਸ਼ਤੀ ਰਾਡਾਰ, ਇਲੈਕਟ੍ਰੋ-ਆਪਟੀਕਲ ਪੇਲੋਡ ਅਤੇ ਨਿਰੀਖਣਯੋਗ ਉਪਕਰਨਾਂ ਦੇ ਨਾਲ ਭਾਰਤ ਦੇ ਦੂਰ ਪੁੂਰਬੀ ਸਮੁੰਦਰੀ ਤੱਟ ਅਤੇ ਟਾਪੂ ਖੇਤਰਾਂ ਦੀ ਸੁਰੱਖਿਆ ਵਿੱਚ ਤਾਕਤ ਵਿੱਚ ਕਈ ਗੁਣਾ ਵਾਧਾ ਕਰਨ ਦਾ ਕੰਮ ਕਰੇਗਾ।
ਏ.ਐੱਲ.ਐੱਚ. ਐੱਮ.ਕੇ. III ਜਹਾਜ਼ ਹਿੰਦੋਸਤਾਨ ਐਰੋਨਾਟਿਕ ਲਿਮਿਟੇਡ ਵੱਲੋਂ ਬਣਾਇਆ ਗਿਆ ਹੈ ਅਤੇ ਇਹ ਆਤਮ-ਨਿਰਭਰ ਭਾਰਤ ਲਈ ਸਰਕਾਰ ਦੇ ਪ੍ਰੋਤਸਾਹਨ ਦੇ ਮੁਤਾਬਕ ਇਹ ਫੌਜੀ ਜਹਾਜ਼ਾਂ ਦੇ ਖੇਤਰ ਵਿੱਚ ਸਵੈ-ਨਿਰਭਰਤਾ ਵੱਲ ਇਕ ਮਹੱਤਵਪੂਰਨ ਪ੍ਰਾਪਤੀ ਨੂੰ ਦਰਸਾਉਂਦਾ ਹੈ।
ਜਬਰ ਜ਼ਿਨਾਹ ਦੀ ਸ਼ਿਕਾਰ ਹੋਈ ਬੱਚੀ ਦੀ ਹਾਲਤ ਵਿਗੜੀ, ਦੂਜੇ ਹਸਪਤਾਲ ਕੀਤਾ ਗਿਆ ਰੈਫ਼ਰ
NEXT STORY