ਵਿਜੇਨਗਰਮ- ਆਂਧਰਾ ਪ੍ਰਦੇਸ਼ ਦੇ ਵਿਜਨਗਰਮ 'ਚ ਸਰਕਾਰੀ ਹਸਪਤਾਲ 'ਚ ਕੋਵਿਡ-19 ਦੇ 2 ਮਰੀਜ਼ਾਂ ਦੀ ਤਕਨੀਕੀ ਕਾਰਨਾਂ ਕਰ ਕੇ ਆਕਸੀਜਨ ਸਪਲਾਈ ਨਹੀਂ ਹੋਣ ਕਾਰਨ ਸੋਮਵਾਰ ਤੜਕੇ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਬਾਰੇ ਦੱਸਿਆ। ਜ਼ਿਲ੍ਹਾ ਮੈਡੀਕਲ ਅਤੇ ਸਿਹਤ ਅਧਿਕਾਰੀ ਰਮਨਾ ਕੁਮਾਰੀ ਅਨੁਸਾਰ ਹਸਪਤਾਲ 'ਚ ਆਕਸੀਜਨ 'ਤੇ ਨਿਰਭਰ 97 ਮਰੀਜ਼ਾਂ 'ਚੋਂ 12 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜ਼ਿਆਦਾ ਆਕਸੀਜਨ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 'ਆਕਸੀਜਨ ਮੈਨ' ਬਣਿਆ ਇਹ SHO, ਹੁਣ ਤੱਕ 150 ਲੋਕਾਂ ਦੀ ਬਚਾਈ ਜਾਨ
ਅਧਿਕਾਰੀ ਨੇ ਦੱਸਿਆ,''ਤੜਕੇ 2 ਤੋਂ 3 ਵਜੇ ਦੇ ਕਰੀਬ ਉੱਚ ਪ੍ਰਵਾਹ ਆਕਸੀਜਨ ਦੀ ਸਪਲਾਈ 'ਚ ਤਕਨੀਕੀ ਰੁਕਾਵਟ ਆ ਗਈ, ਜਿਸ ਕਾਰਨ 2 ਮਰੀਜ਼ਾਂ ਦੀ ਮੌਤ ਹੋ ਗਈ। ਬਾਕੀ ਮਰੀਜ਼ਾਂ ਨੂੰ ਹੋਰ ਹਸਪਤਾਲਾਂ 'ਚ ਭੇਜ ਦਿੱਤਾ ਗਿਆ ਹੈ।''
ਇਹ ਵੀ ਪੜ੍ਹੋ : ਪਤੀ ਨੂੰ ਮੂੰਹ ਨਾਲ ਸਾਹ ਦਿੰਦੀ ਰਹੀ ਪਤਨੀ, ਫਿਰ ਵੀ ਉਜੜ ਗਿਆ ‘ਸੁਹਾਗ’
ਪਾਕਿ ਨੇ ਭਾਰਤ ਦੀ ਮਦਦ ਲਈ ਵਧਾਇਆ ਹੱਥ, ਕਿਹਾ- ਵੈਂਟੀਲੇਟਰ ਸਮੇਤ ਹੋਰ ਸਮਾਨ ਭੇਜਣ ਨੂੰ ਹਾਂ ਤਿਆਰ
NEXT STORY