ਇੰਦੌਰ (ਮੱਧ ਪ੍ਰਦੇਸ਼), (ਭਾਸ਼ਾ)- ਇੰਦੌਰ ’ਚ ਅਧਿਆਪਕਾਂ ਦੀਆਂ ਝਿੜਕਾਂ ਤੋਂ ਨਾਰਾਜ਼ 15 ਸਾਲਾ ਵਿਦਿਆਰਥੀ ਤਲਵਾਰ ਲੈ ਕੇ ਸਕੂਲ ਪਹੁੰਚ ਗਿਆ ਅਤੇ ਕਥਿਤ ਤੌਰ ’ਤੇ ਭੰਨਤੋੜ ਕੀਤੀ। ਵਿਦਿਆਰਥੀ ਅਤੇ ਉਸ ਦੇ ਪਿਤਾ ਖ਼ਿਲਾਫ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਲਸੂੜੀਆ ਥਾਣੇ ਦੇ ਇੰਚਾਰਜ ਤਾਰੇਸ਼ ਸੋਨੀ ਨੇ ਦੱਸਿਆ ਕਿ ਮੰਗਲਵਾਰ ਨੂੰ 9ਵੀਂ ਜਮਾਤ ਦਾ ਵਿਦਿਆਰਥੀ ਤਲਵਾਰ ਲੈ ਕੇ ਇਕ ਨਿੱਜੀ ਸਕੂਲ ਵਿਚ ਪਹੁੰਚਿਆ ਅਤੇ ਇਸ ਵਿੱਦਿਅਕ ਸੰਸਥਾ ਦੇ ਪੱਖੇ, ਬਲਬ ਅਤੇ ਹੋਰ ਸਾਮਾਨ ਤੋੜ ਦਿੱਤਾ।
ਉਨ੍ਹਾਂ ਦੱਸਿਆ ਕਿ ਵਿਦਿਆਰਥੀ ਬੇਹੱਦ ਬਾਗੀ ਸੁਭਾਅ ਦਾ ਹੈ। ਉਹ ਸਕੂਲ ਦੀਆਂ ਵਿਦਿਆਰਥਣਾਂ ਨੂੰ ਵੀ ਤੰਗ ਪ੍ਰੇਸ਼ਾਨ ਕਰਦਾ ਸੀ। ਇਸ ਲਈ ਸਕੂਲ ਦੇ ਅਧਿਆਪਕਾਂ ਨੇ ਉਸ ਨੂੰ ਝਿੜਕਿਆ ਸੀ। ਉਸ ਨੂੰ ਡਾਂਟਣ ’ਤੇ ਗੁੱਸਾ ਆ ਗਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਸਕੂਲ ਡਾਇਰੈਕਟਰ ਦੀ ਸ਼ਿਕਾਇਤ ’ਤੇ ਨਾਬਾਲਗ ਵਿਦਿਆਰਥੀ ਅਤੇ ਉਸ ਦੇ ਪਿਤਾ ਦੇ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਟੀਪੂ ਸੁਲਤਾਨ ਦੀ ਤਸਵੀਰ ਨੂੰ ਪਹਿਨਾਈ ਜੁੱਤੀਆਂ ਦੀ ਮਾਲਾ, ਮੁਸਲਿਮ ਭਾਈਚਾਰੇ ਵੱਲੋਂ ਪ੍ਰਦਰਸ਼ਨ
NEXT STORY