ਰਾਏਚੂਰ, (ਅਨਸ)- ਕਰਨਾਟਕ ਦੇ ਰਾਏਚੂਰ ਜ਼ਿਲੇ ’ਚ ਬੁੱਧਵਾਰ ਨੂੰ ਉਸ ਸਮੇਂ ਤਣਾਅ ਫੈਲ ਗਿਆ ਜਦੋਂ ਅਣਪਛਾਤੇ ਲੋਕਾਂ ਨੇ 18ਵੀਂ ਸਦੀ ’ਚ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਸਵੀਰ ਨੂੰ ਜੁੱਤੀਆਂ ਦੀ ਮਾਲਾ ਪਹਿਨਾ ਦਿੱਤੀ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਆਵਾਜਾਈ ਠੱਪ ਕਰ ਕੇ ਹਿੰਸਕ ਪ੍ਰਦਰਸ਼ਨ ਕੀਤਾ। ਭਾਈਚਾਰੇ ਨੇ ਸ਼ਰਾਰਤੀ ਅਨਸਰਾਂ ਦੀ ਗ੍ਰਿਫਤਾਰ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਈ ਕਸਬਿਆਂ ਵਿਚ ਟਾਇਰਾਂ ਨੂੰ ਵੀ ਅੱਗ ਲਾ ਦਿੱਤੀ।
ਪੁਲਸ ਨੇ ਇਸ ਸਾਰੀ ਘਟਨਾ ਸਬੰਧੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਵੀ ਦਰਜ ਕਰ ਲਿਆ ਹੈ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ 24 ਘੰਟਿਆਂ ਦੇ ਅੰਦਰ ਸ਼ਰਾਰਤੀ ਅਨਸਾਰਾਂ ਨੂੰ ਗ੍ਰਿਫਤਾਰ ਕਰ ਲਵੇਗੀ। ਇਸ ਭਰੋਸੇ ਤੋਂ ਬਾਅਦ ਧਰਨਾ ਵਾਪਸ ਲੈ ਲਿਆ ਗਿਆ ਹੈ। ਰਾਏਚੂਰ ਦੇ ਸਿਰਵਾਰ ਪੁਲਸ ਸਟੇਸ਼ਨ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਅੰਤਰਿਮ ਬਜਟ 2024: ਤੁਹਾਨੂੰ ਕਿਵੇਂ ਦੇਣਾ ਪਵੇਗਾ ਟੈਕਸ, ਜਾਣੋ ਸਭ ਕੁਝ
NEXT STORY