ਕਰਨਾਲ- ਅਮਰੀਕਾ ਵਿਚ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ 116 ਭਾਰਤੀਆਂ ਨੂੰ ਲੈ ਕੇ ਅਮਰੀਕੀ ਫ਼ੌਜ ਦਾ ਜਹਾਜ਼ ਸ਼ਨੀਵਾਰ ਰਾਤ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ। ਡਿਪੋਰਟ ਕੀਤੇ ਗਏ ਭਾਰਤੀਆਂ ਵਿਚ 33 ਲੋਕ ਹਰਿਆਣਾ ਦੇ ਹਨ। 33 ਲੋਕਾਂ ਵਿਚ ਕਰਨਾਲ ਦੇ ਜੁੰਡਲਾ ਪਿੰਡ ਦਾ ਰਹਿਣ ਵਾਲਾ ਅਨੁਜ ਵੀ ਸ਼ਾਮਲ ਹੈ। ਅਨੁਜ ਹੁਣ ਆਪਣੇ ਪਰਿਵਾਰ ਕੋਲ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ- ਬਾਬਾ ਵੇਂਗਾ ਦੀ ਹੈਰਾਨ ਕਰਨ ਵਾਲੀ ਭਵਿੱਖਬਾਣੀ, ਖ਼ੌਫ ਖਾਣ ਲੱਗਾ ਮਨੁੱਖ
ਮਕਾਨ ਵੇਚ ਪੁੱਤ ਨੂੰ ਭੇਜਿਆ ਸੀ ਬਾਹਰ
ਪਿਤਾ ਨੇ ਦੱਸਿਆ ਕਿ 4 ਮਹੀਨੇ ਪਹਿਲਾਂ ਮਕਾਨ ਵੇਚ ਕੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ। ਮੀਡੀਆ ਸਾਹਮਣੇ ਸਿਰਫ਼ ਅਨੁਜ ਦੇ ਪਿਤਾ ਆਏ। ਪਿਤਾ ਨੇ ਕਿਹਾ ਕਿ ਏਜੰਟ ਨੇ ਕਿਹਾ ਸੀ ਅਸੀਂ ਉਸ ਨੂੰ ਡੇਢ ਮਹੀਨੇ ਵਿਚ ਅਮਰੀਕਾ ਭੇਜ ਦੇਵਾਂਗੇ ਪਰ ਉਨ੍ਹਾਂ ਨੇ ਸਮਾਂ ਜ਼ਿਆਦਾ ਲਾ ਦਿੱਤਾ ਪਰ ਅਮਰੀਕਾ ਵਿਚ ਟਰੰਪ ਨੇ ਆਉਂਦੇ ਹੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ, ਸਾਰਿਆਂ ਨੂੰ ਪਤਾ ਹੀ ਹੈ।
ਇਹ ਵੀ ਪੜ੍ਹੋ- ਕੁਲੀ ਦੇ ਦੱਸਿਆ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਾਜੜ ਦਾ ਅੱਖੀਂ ਵੇਖਿਆ ਮੰਜ਼ਰ
ਏਜੰਟ ਨੂੰ ਦਿੱਤੇ ਸੀ 45 ਲੱਖ
ਪਿਤਾ ਨੇ ਅੱਗੇ ਕਿਹਾ ਕਿ ਅਨੁਜ ਨੂੰ ਅਮਰੀਕਾ ਭੇਜਣ ਲਈ ਏਜੰਟ ਤੋਂ 45 ਲੱਖ ਰੁਪਏ ਦੀ ਗੱਲ ਹੋਈ ਸੀ ਅਤੇ ਉਹ 45 ਲੱਖ ਰੁਪਏ ਲੈ ਵੀ ਚੁੱਕਾ ਸੀ। ਅਸੀਂ ਆਪਣਾ ਮਕਾਨ ਵੇਚ ਕੇ ਅਨੁਜ ਨੂੰ ਬਾਹਰ ਭੇਜਿਆ ਸੀ। ਬੱਚੇ ਜ਼ਿੱਦ ਕਰਦੇ ਹਨ, ਇਸ ਲਈ ਉਨ੍ਹਾਂ ਨੇ ਅਨੁਜ ਦੀ ਜ਼ਿੱਦ ਨੂੰ ਪੂਰਾ ਕਰਨ ਲਈ ਮਕਾਨ ਵੇਚ ਦਿੱਤਾ ਅਤੇ ਉਸ ਨੂੰ ਬਾਹਰ ਭੇਜਿਆ ਸੀ। ਉਨ੍ਹਾਂ ਨੇ ਕਿਹਾ ਕਿ ਡੰਕੀ ਰੂਟ ਤੋਂ ਅਮਰੀਕਾ ਭੇਜਣ ਵਾਲੇ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਜੋ ਵੀ ਲੋਕ ਅਮਰੀਕਾ ਤੋਂ ਡਿਪੋਰਟ ਹੋ ਕੇ ਦੇਸ਼ ਪਰਤੇ ਹਨ, ਉਹ ਆਪਣੀਆਂ ਜ਼ਮੀਨਾਂ ਅਤੇ ਘਰ ਵੇਚ ਕੇ ਗਏ ਸਨ। ਮੈਂ ਚਾਹੁੰਦਾ ਹਾਂ ਕਿ ਸਰਕਾਰ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- ਨੋਟਾਂ ਨਾਲ ਭਰੇ ਬੈਗ; ਆਲੀਸ਼ਾਨ ਬੰਗਲੇ, ਛਾਪੇਮਾਰੀ 'ਚ ਅਧਿਕਾਰੀ ਦੀ ਕਾਲੀ ਕਮਾਈ ਦਾ ਖ਼ੁਲਾਸਾ
ਅਮਰੀਕਾ ਨੂੰ ਏਜੰਟਾਂ 'ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ: ਸਰਪੰਚ
ਪਿੰਡ ਦੇ ਸਰਪੰਚ ਸਤੀਸ਼ ਨੇ ਕਿਹਾ ਕਿ ਸਾਡੇ ਪਿੰਡ ਦਾ ਬੱਚਾ ਵਾਪਸ ਆਇਆ ਹੈ, ਇਹ ਦੁੱਖ ਦੀ ਗੱਲ ਹੈ। ਮਾਪਿਆਂ ਨੇ ਲੱਖਾਂ ਰੁਪਏ ਖਰਚ ਕੇ ਭੇਜੇ ਸਨ ਪਰ ਸਰਕਾਰ ਅਤੇ ਏਜੰਟਾਂ ਦੀ ਗਲਤੀ ਕਾਰਨ ਸਾਡੇ ਬੱਚੇ ਵਾਪਸ ਆ ਰਹੇ ਹਨ। ਸਾਡੀ ਅਪੀਲ ਹੈ ਕਿ ਭਵਿੱਖ ਵਿਚ ਅਜਿਹਾ ਨਾ ਹੋਵੇ। ਜੇਕਰ ਉਨ੍ਹਾਂ ਨੂੰ ਭੇਜਣਾ ਹੈ ਤਾਂ ਭਾਰਤ ਸਰਕਾਰ ਖੁਦ ਬੱਚਿਆਂ ਨੂੰ ਲੈ ਕੇ ਆਵੇ। ਸਰਕਾਰ ਨੂੰ ਚਾਹੀਦਾ ਹੈ ਕਿ ਏਜੰਟਾਂ 'ਤੇ ਸ਼ਿਕੰਜਾ ਕੱਸਿਆ ਜਾਵੇ ਅਤੇ ਹੁਣ ਇਨ੍ਹਾਂ ਬੱਚਿਆਂ ਦੀ ਮਦਦ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2 ਦਿਨਾਂ ਲਈ Internet ਬੰਦ! ਹੁਣੇ-ਹੁਣੇ ਹੋਏ ਹੁਕਮ ਜਾਰੀ
NEXT STORY