ਵੈੱਬ ਡੈਸਕ : ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀਰਵਾਰ ਨੂੰ ਕਿਹਾ ਕਿ ਐਂਡਰਾਇਡ ਅਤੇ ਐਪਲ ਫੋਨਾਂ 'ਤੇ ਐਪਸ ਰਾਹੀਂ ਰਾਈਡ ਬੁਕਿੰਗ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਦੀ ਕਥਿਤ ਤੌਰ 'ਤੇ ਇੱਕੋ ਮੰਜ਼ਿਲ ਲਈ ਵੱਖ-ਵੱਖ ਕਿਰਾਏ ਵਸੂਲਣ ਦੀ ਜਾਂਚ ਕੀਤੀ ਜਾਵੇਗੀ। ਇਹ ਜਾਂਚ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਵੱਲੋਂ ਕੀਤੀ ਜਾਵੇਗੀ। ਦੱਸ ਦਈਏ ਕਿ ਬੀਤੇ ਸਮੇਂ ਵਿਚ ਦੇਸ਼ ਵਿਚ ਸਭ ਤੋਂ ਵਧੇਰੇ ਵਰਤੀਆਂ ਜਾਣ ਵਾਲੀਆਂ ਰਾਈਡ ਐਪਸ ਓਲਾ, ਓਬਰ ਤੇ ਰੈਪਿਡੋ ਉੱਤੇ ਵੱਖੋ-ਵੱਖਰੇ ਕਿਰਾਏ ਵਸੂਲੇ ਜਾਣ ਦੇ ਦੋਸ਼ ਲੱਗਦੇ ਰਹੇ ਹਨ।
ਜੋਸ਼ੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ ਕਿ ਇਹ ਪਹਿਲੀ ਨਜ਼ਰੇ ਗਲਤ ਕਾਰੋਬਾਰੀ ਅਭਿਆਸ ਲੱਗਦਾ ਹੈ। ਇਹ ਪਾਰਦਰਸ਼ਤਾ ਦੇ ਖਪਤਕਾਰਾਂ ਦੇ ਅਧਿਕਾਰ ਦੀ ਅਣਦੇਖੀ ਹੈ। ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੂੰ ਇਸ ਦੀ ਵਿਸਤ੍ਰਿਤ ਜਾਂਚ ਕਰਨ ਅਤੇ ਜਲਦੀ ਤੋਂ ਜਲਦੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ।
ਖਾਣ-ਪੀਣ ਦੀਆਂ ਵਸਤੂਆਂ ਦੀ ਡਿਲਿਵਰੀ ਅਤੇ ਟਿਕਟ ਬੁਕਿੰਗ ਐਪ ਸਮੇਤ ਹੋਰ ਖੇਤਰ ਜਾਂਚ ਦੇ ਦਾਇਰੇ 'ਚ ਆਉਣਗੇ। ਜੋਸ਼ੀ ਨੇ ਕਿਹਾ ਕਿ ਸਰਕਾਰ ਖਪਤਕਾਰਾਂ ਦੇ ਸ਼ੋਸ਼ਣ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ। ਇੱਕੋ ਯਾਤਰਾ ਲਈ ਵੱਖ-ਵੱਖ ਮੋਬਾਈਲ ਪਲੇਟਫਾਰਮਾਂ 'ਤੇ ਕੀਮਤਾਂ ਦੇ ਅੰਤਰ ਬਾਰੇ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ।
ਹਵਾਈ ਜਹਾਜ਼ 'ਚ ਕਦੇ ਵੀ ਨਾ ਲੈ ਕੇ ਜਾਓ ਇਹ ਚੀਜ਼ਾਂ, ਨਹੀਂ ਤਾਂ ਜਾਣਾ ਪੈ ਸਕਦੈ ਜੇਲ੍ਹ!
NEXT STORY