ਸ਼ਿਮਲਾ-ਕੋਰੋਨਾ ਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ ਲਈ ਪੂਰੇ ਦੇਸ਼ ’ਚ ਲਾਕਡਾਊਨ ਕਾਰਨ ਦੂਜੇ ਸੂਬਿਆਂ ’ਚ ਫਸੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵਾਪਸ ਲਿਆਉਣ ਲਈ ਕਾਂਗਰਸ ਨੇ ਅੱਜ ਭਾਵ ਐਤਵਾਰ ਰਾਜਪਾਲ ਨੂੰ ਦਖਲ ਦੇਣ ਦੀ ਮੰਗ ਕੀਤੀ। ਹਿਮਾਚਲ ਪ੍ਰਦੇਸ਼ ਕਾਂਗਰਸ ਦੇ 8 ਮੈਂਬਰੀ ਵਫਦ ਨੇ ਅੱਜ ਰਾਜਪਾਲ ਬੰਡਾਰੂ ਦੱਤਾਤ੍ਰੇਅ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੈਮੋਰੰਡਮ ਦਿੱਤਾ। ਇਸ ਵਫਦ ਦੀ ਅਗਵਾਈ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਕਰ ਰਹੇ ਸਨ।
ਇਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਹੋਇਆ ਅਗਨੀਹੋਤਰੀ ਨੇ ਦੱਸਿਆ ਹੈ, "ਜੇਕਰ ਉੱਤਰ ਪ੍ਰਦੇਸ਼ ਸੂਬਾ ਸਰਕਾਰ ਰਾਜਸਥਾਨ ਦੇ ਕੋਟਾ 'ਚ ਫਸੇ 7500 ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦਾ ਪ੍ਰਬੰਧ ਕਰ ਸਕਦੀ ਹੈ ਅਤੇ ਹਿਮਾਚਲ ਦੇ 4 ਸੰਸਦ ਮੈਂਬਰ ਦਿੱਲੀ ਤੋਂ ਵਾਪਸ ਆ ਸਕਦੇ ਹਨ ਤਾਂ ਦਿੱਲੀ, ਚੰਡੀਗੜ੍ਹ ਅਤੇ ਹੋਰ ਥਾਵਾਂ 'ਤੇ ਵਿਦਿਆਰਥੀਆਂ ਸਮੇਤ ਫਸੇ ਹੋਰ ਲੋਕਾਂ ਲਈ ਅਸੀ ਯੋਜਨਾ ਕਿਉ ਨਹੀਂ ਬਣਾ ਸਕਦੇ ਹਾਂ।"
ਇਕ ਅਧਿਕਾਰੀ ਨੇ ਦੱਸਿਆ ਹੈ ਕਿ ਉੱਤਰ ਪ੍ਰਦੇਸ਼ ਦੇ ਲਗਭਗ 7500 ਵਿਦਿਆਰਥੀ ਕੋਟਾ 'ਚ ਰਹਿ ਕੇ ਵੱਖ ਵੱਖ ਪ੍ਰੀਖਿਆਵਾਂ ਦੀਆਂ ਤਿਆਰੀ ਕਰ ਰਹੇ ਸੀ, ਜਿਨ੍ਹਾਂ ਨੂੰ ਵਾਪਸ ਘਰ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਅਦਿਤਿਆਨਾਥ ਨੇ ਬੱਸਾਂ ਦਾ ਪ੍ਰਬੰਧ ਕੀਤਾ।
7 ਕਿਲੋਮੀਟਰ ਪੈਦਲ ਚੱਲ ਕੇ ਗਰਭਵਤੀ ਔਰਤ ਪੁੱਜੀ ਕਲੀਨਿਕ, ਬੱਚੇ ਨੂੰ ਦਿੱਤਾ ਜਨਮ
NEXT STORY