ਬੈਂਗਲੁਰੂ— ਕਰਨਾਟਕ ਵਿਚ ਇਕ ਗਰਭਵਤੀ ਔਰਤ ਆਪਣੇ ਪਤੀ ਨਾਲ 7 ਕਿਲੋਮੀਟਰ ਪੈਦਲ ਚੱਲ ਕੇ ਦੰਦਾਂ ਦੇ ਕਲੀਨਿਕ ਪੁੱਜੀ। ਜਿੱਥੇ ਇਕ ਮਹਿਲਾ ਡਾਕਟਰ ਨੇ ਉਸ ਦੀ ਡਿਲੀਵਰੀ ਕੀਤੀ। ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ। ਇਕ ਨਿਊਜ਼ ਏਜੰਸੀ ਮੁਤਾਬਕ ਲਾਕਡਾਊਨ ਦੌਰਾਨ ਜਦੋਂ ਔਰਤ ਨੂੰ ਹਸਪਤਾਲ ਜਾਣ ਲਈ ਕੁਝ ਨਹੀਂ ਮਿਲਿਆ ਤਾਂ ਉਹ ਆਪਣੇ ਪਤੀ ਨਾਲ 7 ਕਿਲੋਮੀਟਰ ਪੈਦਲ ਚੱਲ ਕੇ ਇਕ ਦੰਦਾਂ ਦੇ ਕਲੀਨਿਕ ਪੁੱਜੀ, ਜਿੱਥੇ ਮਹਿਲਾ ਡਾਕਟਰ ਨੇ ਉਸ ਦੀ ਡਿਲੀਵਰੀ ਕੀਤੀ। ਜਣੇਪੇ ਤੋਂ ਬਾਅਦ ਮਾਂ ਅਤੇ ਬੱਚੇ ਨੂੰ ਹਸਪਤਾਲ ਭੇਜ ਦਿੱਤਾ ਗਿਆ।
ਦੰਦਾਂ ਦੀ ਡਾਕਟਰ ਰਾਮਿਆ ਨੇ ਦੱਸਿਆ ਕਿ ਗਰਭਵਤੀ ਔਰਤ ਕਲੀਨਿਕ ਜਾਂ ਹਸਪਤਾਲ ਦੇ ਖੁੱਲ੍ਹਣ ਦੀ ਉਮੀਦ 'ਚ 7 ਕਿਲੋਮੀਟਰ ਤਕ ਪੈਦਲ ਚੱਲਦੀ ਰਹੀ। ਉਹ ਸਾਡੇ ਕਲੀਨਿਕ 'ਚ ਆਈ ਅਤੇ ਇੱਥੇ ਇਕ ਬੱਚੇ ਨੂੰ ਜਨਮ ਦਿੱਤਾ। ਉਨ੍ਹਾਂ ਦੱਸਿਆ ਕਿ ਬੱਚੇ 'ਚ ਸ਼ੁਰੂ 'ਚ ਕੋਈ ਹਲ-ਚਲ ਨਹੀਂ ਹੋ ਰਹੀ ਸੀ, ਇਸ ਲਈ ਅਸੀਂ ਸੋਚਿਆ ਕਿ ਉਹ ਮਰ ਚੁੱਕਾ ਹੈ ਪਰ ਅਸੀਂ ਉਸ ਨੂੰ ਬਚਾਉਣ ਵਿਚ ਸਫਲ ਰਹੇ। ਜਣੇਪੇ ਤੋਂ ਬਾਅਦ ਅਸੀਂ ਔਰਤ ਨੂੰ ਦੂਜੇ ਹਸਪਤਾਲ ਭੇਜ ਦਿੱਤਾ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਹੈ। ਜਿਸ ਦੀ ਵਜ੍ਹਾ ਕਾਰਨ ਕੋਈ ਵੀ ਕਲੀਨਿਕ ਜਾਂ ਛੋਟੇ-ਮੋਟੇ ਹਸਪਤਾਲ ਨਹੀਂ ਖੁੱਲ੍ਹੇ ਹਨ। ਜਿਸ ਦੀ ਵਜ੍ਹਾ ਕਰ ਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ 'ਚ 3 ਮਈ ਤੱਕ ਲਾਕਡਾਊਨ ਲਾਇਆ ਗਿਆ ਹੈ।
ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਨੂੰ ਮਾਤ ਦੇਣ ਵਾਲਾ ਵਿਅਕਤੀ ਫਿਰ ਤੋਂ ਪਾਜ਼ੀਟਿਵ
NEXT STORY