ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੇ ਪਾਕਿਸਤਾਨ ਦੇ ਬਾਲਾਕੋਟ 'ਚ ਅੱਤਵਾਦੀ ਕੈਂਪ 'ਤੇ ਭਾਰਤੀ ਹਵਾਈ ਫੌਜ ਦੀ ਕਾਰਵਾਈ ਬਾਰੇ ਕਾਂਗਰਸ ਨੇਤਾ ਸੈਮ ਪਿਤ੍ਰੋਦਾ ਦੇ ਬਿਆਨ ਨੂੰ ਮੰਦਭਾਗੀ ਦੱਸਿਆ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੋ ਲੋਕ ਦੇਸ਼ ਦੀ ਸੁਰੱਖਿਆ ਅਤੇ ਲੋਕਾਂ ਦੇ ਜਜ਼ਬਾਤ ਨਹੀਂ ਸਮਝਦੇ ਉਹ ਇਸੇ ਤਰ੍ਹਾਂ ਦੇ ਬਿਆਨ ਦਿੰਦੇ ਹਨ। ਵਿੱਤ ਮੰਤਰੀ ਅਰੁਣ ਜੇਤਲੀ ਨੇ ਭਾਜਪਾ ਹੈੱਡਕੁਆਰਟਰ ਤੋਂ ਪੱਤਰਕਾਰਾਂ ਦੇ ਇਕ ਸਵਾਲ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਕਿਹਾ,''ਜਿਸ ਦਾ ਗੁਰੂ ਅਜਿਹਾ ਹੈ, ਉਸ ਦਾ ਚੇਲਾ ਕਿਸ ਤਰ੍ਹਾਂ ਦਾ ਹੋਵੇਗਾ।'' ਉਨ੍ਹਾਂ ਨੇ ਕਿਹਾ ਕਿ ਦੇਸ਼ ਤਿੰਨ ਦਹਾਕਿਆਂ ਤੋਂ ਅੱਤਵਾਦ ਦਾ ਮੁਕਾਬਲਾ ਕਰ ਰਿਹਾ ਹੈ ਅਤੇ ਮੋਦੀ ਸਰਕਾਰ ਨੇ ਇਸ ਮੁੱਦੇ 'ਤੇ ਨੀਤੀ ਬਦਲੀ ਹੈ। ਪਹਿਲਾਂ ਅਸੀਂ ਪਾਕਿਸਤਾਨ ਦੀ ਸਰਹੱਦ ਤੋਂ ਆਉਣ ਵਾਲੇ ਅੱਤਵਾਦੀਆਂ ਨੂੰ ਰੋਕਦੇ ਸਨ, ਫਿਰ ਵੀ ਸਾਲ 'ਚ ਇਕ-2 ਘਟਨਾਵਾਂ ਹੋ ਜਾਂਦੀਆਂ ਸਨ। ਹੁਣ ਜਿੱਥੇ ਅੱਤਵਾਦੀ ਹੈ, ਉੱਥੇ ਅਸੀਂ ਜਾਂਦੇ ਹਾਂ।''
ਮੈਚ ਫਰੰਟ ਫੁੱਟ 'ਤੇ ਜਿੱਤਿਆ ਜਾਂਦਾ ਹੈ, ਬੈੱਕ ਫੁੱਟ 'ਤੇ ਨਹੀਂ
ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਵਿਰੁੱਧ ਪਹਿਲਾਂ ਸਰਜੀਕਲ ਸਟਰਾਈਕ ਅਤੇ ਪੁਲਵਾਮਾ ਦੀ ਘਟਨਾ ਤੋਂ ਬਾਅਦ ਏਅਰ ਸਟਰਾਈਕ ਬੇਹੱਦ ਸਫ਼ਲ ਰਹੇ ਅਤੇ ਇਸ 'ਚ ਸ਼ਾਮਲ ਸਾਰੇ ਸੁਰੱਖਿਆ ਕਰਮਚਾਰੀ ਸੁਰੱਖਿਅਤ ਰਹੇ। ਇਨ੍ਹਾਂ ਦੋਹਾਂ ਮੁਹਿੰਮਾਂ 'ਚ ਲੋੜ ਦੇ ਹਿਸਾਬ ਨਾਲ ਸਿਰਫ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦਾ ਪੂਰੀ ਦੁਨੀਆ ਨੇ ਸਮਰਥਨ ਕੀਤਾ, ਇੱਥੇ ਤੱਕ ਕਿ ਮੁਸਲਿਮ ਦੇਸ਼ਾਂ ਦੇ ਸੰਗਠਨਾਂ ਨੇ ਵੀ ਇਸ ਦਾ ਵਿਰੋਧ ਨਹੀਂ ਕੀਤਾ। ਸ਼੍ਰੀ ਜੇਤਲੀ ਨੇ ਕਿਹਾ,''ਮੈਚ ਫਰੰਟ ਫੁੱਟ 'ਤੇ ਰਹਿ ਕੇ ਜਿੱਤਿਆ ਜਾਂਦਾ ਹੈ, ਬੈੱਕ ਫੁੱਟ 'ਤੇ ਨਹੀਂ। ਕਾਂਗਰਸ ਦੇ ਕਿਸੇ ਨੇਤਾ ਨੇ ਪਹਿਲੀ ਵਾਰ ਅਜਿਹਾ ਬਿਆਨ ਨਹੀਂ ਦਿੱਤਾ ਹੈ ਸਗੋਂ ਵਾਰ-ਵਾਰ ਇਸ ਤਰ੍ਹਾਂ ਦੇ ਬਿਆਨ ਆ ਰਹੇ ਹਨ।'' ਜ਼ਿਕਰਯੋਗ ਹੈ ਕਿ ਸ਼੍ਰੀ ਪਿਤ੍ਰੋਦਾ ਨੇ ਬਾਲਾਕੋਟ ਏਅਰ ਸਟਰਾਈਕ 'ਚ ਮਾਰੇ ਗਏ ਵੱਖਵਾਦੀਆਂ ਦੀ ਗਿਣਤੀ ਨੂੰ ਲੈ ਕੇ ਸਬੂਤ ਦੇਣ ਅਤੇ ਕੁਝ ਹੋਰ ਸਵਾਲ ਚੁੱਕੇ ਹਨ।
ਈ.ਡੀ. ਦਾ ਵੱਖਵਾਦੀ ਨੇਤਾਵਾਂ 'ਤੇ ਸ਼ਿਕੰਜਾ, ਗਿਲਾਨੀ 'ਤੇ 14.40 ਲੱਖ ਦਾ ਜ਼ੁਰਮਾਨਾ
NEXT STORY