ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 17 ਮਈ ਤੋਂ ਬਾਅਦ ਲਾਕਡਾਊਨ 'ਚ ਢਿੱਲ ਦੇਣ ਦੇ ਸੰਬੰਧ 'ਚ ਲੋਕਾਂ ਅਤੇ ਮਾਹਰਾਂ ਤੋਂ ਮੰਗਲਵਾਰ ਨੂੰ ਸੁਝਾਅ ਮੰਗੇ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੇਂਦਰ ਨੂੰ ਇਸ ਸੰਬੰਧ 'ਚ ਵੀਰਵਾਰ ਨੂੰ ਪ੍ਰਸਤਾਵ ਭੇਜੇਗੀ। ਕੇਜਰੀਵਾਲ ਨੇ ਆਨਲਾਈਨ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ 17 ਮਈ ਤੋਂ ਬਾਅਦ ਕੀ ਕੀਤਾ ਜਾਵੇ, ਇਸ ਸੰਬੰਧ 'ਚ ਲੋਕ ਉਨ੍ਹਾਂ ਦੀ ਸਰਕਾਰ ਨੂੰ ਸੁਝਾਅ ਭੇਜ ਸਕਦੇ ਹਨ। ਚੰਗੇ ਸੁਝਾਵਾਂ 'ਤੇ ਮਾਹਰਾਂ ਅਤੇ ਡਾਕਟਰਾਂ ਨਾਲ ਚਰਚਾ ਕੀਤੀ ਜਾਵੇਗੀ।
ਸੁਝਾਅ ਟੋਲ-ਫ੍ਰੀ ਨੰਬਰ 1031, ਵਟਸਐੱਪ ਨੰਬਰ 8800007722 ਜਾਂ delhicm.suggestions@gmail.com 'ਤੇ ਬੁੱਧਵਾਰ ਸ਼ਾਮ 5 ਵਜੇ ਤੱਕ ਭੇਜੇ ਜਾ ਸਕਦੇ ਹਨ। ਕੇਜਰੀਵਾਲ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕ ਵੀਡੀਓ ਕਾਨਫਰੰਸ 'ਚ ਕਿਹਾ ਸੀ ਕਿ ਮਨਾਹੀ ਵਾਲੇ ਖੇਤਰਾਂ ਨੂੰ ਛੱਡ ਕੇ ਰਾਸ਼ਟਰੀ ਰਾਜਧਾਨੀ 'ਚ ਆਰਥਿਕ ਗਤੀਵਿਧੀਆਂ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ।
ਮੋਬਾਇਲ ਫਟਣ ਨਾਲ 10 ਸਾਲ ਦੇ ਬੱਚੇ ਦੇ ਝੁਲਸੇ ਦੋਵੇਂ ਹੱਥ
NEXT STORY