ਮੁੰਬਈ (ਭਾਸ਼ਾ)–ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਪਿਛਲੇ ਮਹੀਨੇ ਹੋਈ ਹਿੰਸਾ ਵਿਚ ਜਾਨ ਗੁਆਉਣ ਵਾਲੇ 4 ਕਿਸਾਨਾਂ ਦੀਆਂ ਅਸਥੀਆਂ ਦੇ ਇਕ ਹਿੱਸੇ ਨੂੰ ਐਤਵਾਰ ਇਥੇ ਗੇਟਵੇ ਆਫ ਇੰਡੀਆ ਨੇੜੇ ਅਰਬ ਸਾਗਰ ਵਿਚ ਜਲ ਪ੍ਰਵਾਹ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਟਿਕੈਤ ਦੀ ਚਿਤਾਵਨੀ, 26 ਜਨਵਰੀ ਨੂੰ 4 ਲੱਖ ਟਰੈਕਟਰਾਂ ਨਾਲ ਪ੍ਰਦਰਸ਼ਨ ਕਰ ਸਕਦੇ ਕਿਸਾਨ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਸਮੇਤ ਸੈਂਕੜੇ ਕਿਸਾਨਾਂ ਅਤੇ ਉਨ੍ਹਾਂ ਦੇ ਆਗੂਆਂ ਨੇ ਅਸਥੀਆਂ ਵਾਲੇ ਕਲਸ਼ਾਂ ਨਾਲ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ਤੋਂ 3 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਗੇਟਵੇ ਆਫ ਇੰਡੀਆ ਤੱਕ ਇਕ ਜਲੂਸ ਕੱਢਿਆ। ਜਲੂਸ ਦੇ ਉਥੇ ਪੁੱਜਣ ਪਿੱਛੋਂ ਚੋਣਵੇਂ ਕਿਸਾਨ ਕਲਸ਼ਾਂ ਨਾਲ ਇਕ ਕਿਸ਼ਤੀ ’ਤੇ ਸਵਾਰ ਹੋਏ ਅਤੇ ਮੰਤਰਾਂ ਦੇ ਉਚਾਰਨ ਦਰਮਿਆਨ ਉਨ੍ਹਾਂ ਨੂੰ ਸਮੁੰਦਰ ਵਿਚ ਜਲ ਪ੍ਰਵਾਹ ਕਰ ਦਿੱਤਾ।
ਇਹ ਵੀ ਪੜ੍ਹੋ : ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਕੋਰੋਨਾ ਦੇ ਨਵੇਂ ਰੂਪ ਤੋਂ ਬਚਾਅ ਲਈ ਰੋਕੀਆਂ ਜਾਣ ਉਡਾਣਾਂ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਸੰਸਦ ਦਾ ਸਰਦ ਰੁੱਤ ਸੈਸ਼ਨ: PM ਮੋਦੀ ਬੋਲੇ- ‘ਸਰਕਾਰ ਹਰ ਮੁੱਦੇ ’ਤੇ ਚਰਚਾ ਲਈ ਤਿਆਰ’
NEXT STORY