ਡਿਬਰੂਗੜ੍ਹ- ਆਸਾਮ 'ਚ 10 ਮਹੀਨੇ ਦੇ ਬੱਚੇ 'ਚ 'ਹਿਊਮਨ ਮੈਟਾਨਿਊਮੋਮੋਵਾਇਰਸ' (HMPV) ਇਨਫੈਕਸ਼ਨ ਦਾ ਪਤਾ ਲੱਗਾ ਹੈ, ਜੋ ਕਿ ਇਸ ਸੀਜ਼ਨ 'ਚ ਆਸਾਮ 'ਚ ਅਜਿਹਾ ਪਹਿਲਾ ਮਾਮਲਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਦਾ ਡਿਬਰੂਗੜ੍ਹ ਦੇ ਆਸਾਮ ਮੈਡੀਕਲ ਕਾਲਜ ਅਤੇ ਹਸਪਤਾਲ (ਏਐੱਮਸੀਐੱਚ) 'ਚ ਇਲਾਜ ਚੱਲ ਰਿਹਾ ਹੈ ਅਤੇ ਹੁਣ ਉਸ ਦੀ ਹਾਲਤ ਸਥਿਰ ਹੈ। ਏਐੱਮਸੀਐੱਚ ਦੇ ਸੁਪਰਡੈਂਟ ਡਾ. ਧਰੁਬਜਯੋਤੀ ਭੁਈਆਂ ਨੇ ਕਿਹਾ ਕਿ ਬੱਚੇ ਨੂੰ ਚਾਰ ਦਿਨ ਪਹਿਲਾਂ ਜ਼ੁਕਾਮ ਨਾਲ ਸਬੰਧਤ ਲੱਛਣਾਂ ਕਾਰਨ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਸੁਪਰਡੈਂਟ ਨੇ ਕਿਹਾ,"ICMR-RMRC, ਲਾਹੌਲ ਤੋਂ ਟੈਸਟ ਦੇ ਨਤੀਜੇ ਪ੍ਰਾਪਤ ਕਰਨ ਤੋਂ ਬਾਅਦ ਕੱਲ੍ਹ HMPV ਇਨਫੈਕਸ਼ਨ ਦੀ ਪੁਸ਼ਟੀ ਹੋਈ।"
ਭੁਈਆਂ ਨੇ ਕਿਹਾ ਕਿ ਇਨਫਲੂਐਂਜਾ ਅਤੇ ਫਲੂ ਨਾਲ ਸੰਬੰਧਤ ਮਾਮਲਿਆਂ 'ਚ ਜਾਂਚ ਲਈ ਨਮੂਨੇ ਨਿਯਮਿਤ ਰੂਪ ਨਾਲ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੂੰ ਭੇਜੇ ਜਾਂਦੇ ਹਨ। ਉਨ੍ਹਾਂ ਕਿਹਾ,''ਇਹ ਇਕ ਨਿਯਮਿਤ ਜਾਂਚ ਸੀ, ਜਿਸ ਦੌਰਾਨ ਐੱਚਐੱਮਪੀਵੀ ਸੰਕਰਮਣ ਦਾ ਪਤਾ ਲੱਗਾ। ਬੱਚੇ ਦੀ ਹਾਲਤ ਹੁਣ ਸਥਿਰ ਹੈ। ਇਹ ਇਕ ਆਮ ਵਾਇਰਸ ਹੈ ਅਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ।'' ਲਾਹੋਵਾਲ (ਡਿਬਰੂਗੜ੍ਹ) 'ਚ ਸਥਇਤ ਆਈਸੀਐੱਮਆਰ ਦੇ ਖੇਤਰੀ ਮੈਡੀਕਲ ਰਿਸਰਚ ਕੇਂਦਰ ਦੇ ਸੀਨੀਅਰ ਵਿਗਿਆਨੀ ਡਾ. ਵਿਸ਼ਵਜੀਤ ਬੋਰਕਾਕੋਟੀ ਨੇ ਕਿਹਾ,''2014 ਤੋਂ ਅਸੀਂ ਡਿਬਰੂਗੜ੍ਹ ਜ਼ਿਲ੍ਹੇ 'ਚ ਐੱਚਐੱਮਪੀਵੀ ਦੇ 110 ਮਾਮਲਿਆਂ ਦਾ ਪਤਾ ਲਗਾਇਆ ਹੈ। ਇਹ ਇਸ ਮੌਸਮ ਦਾ ਪਹਿਲਾ ਮਾਮਲਾ ਹੈ। ਹਰ ਸਾਲ ਇਸ ਦਾ ਪਤਾ ਲੱਗਦਾ ਹੈ ਅਤੇ ਇਹ ਕੁਝ ਵੀ ਨਵਾਂ ਨਹੀਂ ਹੈ। ਸਾਨੂੰ ਏਐੱਮਸੀਐੱਚ ਤੋਂ ਨਮੂਨਾ ਮਿਲਿਆ ਹੈ ਅਤੇ ਇਸ 'ਚ ਐੱਚਐੱਮਪੀਵੀ ਦੀ ਪੁਸ਼ਟੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਸ਼ਮੀਰ ਘੁੰਮਣ ਵਾਲਿਆਂ ਲਈ ਅਹਿਮ ਖ਼ਬਰ, ਕਈ ਦਿਨ ਬੰਦ ਰਹੇਗਾ ਇਹ ਨੈਸ਼ਨਲ ਹਾਈਵੇਅ
NEXT STORY