ਨੈਸ਼ਨਲ ਡੈਸਕ : ਅਤੁਲ ਸੁਭਾਸ਼ ਦੀ ਮੌਤ ਦਾ ਮਾਮਲਾ ਹਰ ਦਿਨ ਨਵਾਂ ਮੋੜ ਲੈ ਰਿਹਾ ਹੈ। ਅਤੁਲ ਸੁਭਾਸ਼ ਦੀ ਦੋਸ਼ੀ ਪਤਨੀ ਨਿਕਿਤਾ ਸਿੰਘਾਨੀਆ ਨੇ ਪੁਲਸ ਪੁੱਛਗਿੱਛ ਦੌਰਾਨ ਮ੍ਰਿਤਕ ਅਤੁਲ ਦੇ ਚਰਿੱਤਰ 'ਤੇ ਗੰਭੀਰ ਦੋਸ਼ ਲਗਾਏ ਹਨ, ਜਦਕਿ ਅਤੁਲ ਸੁਭਾਸ਼ ਦੇ ਭਰਾ ਨੇ ਨਿਕਿਤਾ ਦੇ ਦਾਅਵਿਆਂ ਨੂੰ ਝੂਠਾ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਲੋੜ ਪੈਣ 'ਤੇ ਅਸੀਂ ਸਬੂਤ ਦੇਣ ਲਈ ਤਿਆਰ ਹਾਂ।
ਪੁਲਸ ਪੁੱਛਗਿੱਛ ਦੌਰਾਨ ਨਿਕਿਤਾ ਸਿੰਘਾਨੀਆ ਨੇ ਮ੍ਰਿਤਕ ਅਤੁਲ ਦੇ ਚਰਿੱਤਰ 'ਤੇ ਗੰਭੀਰ ਦੋਸ਼ ਲਗਾਏ ਹਨ। ਨਿਕਿਤਾ ਨੇ ਦਾਅਵਾ ਕੀਤਾ ਹੈ ਕਿ ਅਤੁਲ ਦੀਆਂ ਤਿੰਨ ਗਰਲਫ੍ਰੈਂਡ ਸਨ। ਉਹ ਇਨ੍ਹਾਂ ਔਰਤਾਂ 'ਤੇ ਮੋਟੀ ਰਕਮ ਖਰਚ ਕਰਦਾ ਸੀ। ਆਪਣੇ ਪਰਿਵਾਰਕ ਫਰਜ਼ਾਂ ਨੂੰ ਨਿਭਾਉਣ ਵਿਚ ਅਸਫਲ ਰਿਹਾ ਸੀ। ਨਿਕਿਤਾ ਨੇ ਕਿਹਾ, "ਅਤੁਲ ਮੇਰੇ ਨਾਲ ਠੀਕ ਵਿਵਹਾਰ ਨਹੀਂ ਕਰਦਾ ਸੀ ਅਤੇ ਸਾਡੀ ਵਿਆਹੁਤਾ ਜ਼ਿੰਦਗੀ ਤਣਾਅਪੂਰਨ ਸੀ। ਉਸ ਦੇ ਬਾਹਰਲੇ ਮਾਮਲੇ ਸਾਡੇ ਝਗੜਿਆਂ ਦਾ ਮੁੱਖ ਕਾਰਨ ਸਨ।"
'ਨਿਕਿਤਾ ਨੂੰ ਜਵਾਬ ਦੇਣ ਲਈ ਸਾਡੇ ਕੋਲ ਸਬੂਤ'
ਨਿਊਜ਼ ਚੈਨਲ ਯੂਪੀ ਦੀ ਰਿਪੋਰਟ ਅਨੁਸਾਰ ਅਤੁਲ ਸੁਭਾਸ਼ ਦੇ ਭਰਾ ਨੇ ਕਿਹਾ, "ਸਾਡੇ ਕੋਲ ਕੁਝ ਸਬੂਤ ਹਨ, ਸਾਡੇ ਕੋਲ ਅਦਾਲਤ ਤੋਂ ਕੁਝ ਦਸਤਾਵੇਜ਼ ਹਨ, ਸਾਨੂੰ ਜੋ ਵੀ ਸਾਬਤ ਕਰਨਾ ਹੈ, ਅਸੀਂ ਸਬੂਤ ਦੇਣ ਲਈ ਤਿਆਰ ਹਾਂ।"
ਇਹ ਵੀ ਪੜ੍ਹੋ : ਬਾਂਕੇ ਬਿਹਾਰੀ ਮੰਦਰ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਐਡਵਾਈਜ਼ਰੀ, ਇਨ੍ਹਾਂ ਕੱਪੜਿਆਂ 'ਚ ਨਹੀਂ ਮਿਲੇਗੀ ਐਂਟਰੀ
ਅਤੁਲ ਸੁਭਾਸ਼ ਦੇ ਭਰਾ ਦਾ ਪ੍ਰਤੀਕਰਮ
ਅਤੁਲ ਸੁਭਾਸ਼ ਦੇ ਭਰਾ ਨੇ ਨਿਕਿਤਾ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਉਨ੍ਹਾਂ ਨਿਕਿਤਾ ਦੇ ਦਾਅਵਿਆਂ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ, "ਇਹ ਦੋਸ਼ ਸਿਰਫ਼ ਅਤੁਲ ਦੀ ਛਵੀ ਨੂੰ ਖ਼ਰਾਬ ਕਰਨ ਅਤੇ ਮਾਮਲੇ ਨੂੰ ਮੋੜਨ ਲਈ ਲਾਏ ਜਾ ਰਹੇ ਹਨ। ਅਸੀਂ ਪਹਿਲਾਂ ਹੀ ਆਪਣੇ ਭਰਾ ਦੀ ਮੌਤ ਨੂੰ ਲੈ ਕੇ ਸਦਮੇ ਵਿਚ ਹਾਂ ਅਤੇ ਅਜਿਹੇ ਦੋਸ਼ ਸਿਰਫ਼ ਸਾਡਾ ਦਰਦ ਵਧਾ ਰਹੇ ਹਨ।" ਉਨ੍ਹਾਂ ਕਿਹਾ ਕਿ ਅਤੁਲ ਦਾ ਕਿਰਦਾਰ ਬੇਮਿਸਾਲ ਸੀ। ਜੋ ਦੋਸ਼ ਲਾਏ ਜਾ ਰਹੇ ਹਨ ਉਹ ਸਿਰਫ਼ ਧਿਆਨ ਭਟਕਾਉਣ ਅਤੇ ਸੱਚਾਈ ਨੂੰ ਛੁਪਾਉਣ ਲਈ ਹਨ।
ਅਤੁਲ ਸੁਭਾਸ਼ ਦੀ ਮੌਤ ਦੇ ਮਾਮਲੇ 'ਚ ਪੁਲਸ ਜਾਂਚ
ਪੁਲਸ ਨਿਕਿਤਾ ਸਿੰਘਾਨੀਆ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਅਤੁਲ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਨਿਕਿਤਾ ਦੇ ਦੋਸ਼ਾਂ ਤੋਂ ਇਲਾਵਾ ਪਰਿਵਾਰਕ ਝਗੜੇ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ!
ਅਤੁਲ ਸੁਭਾਸ਼ ਕਤਲ ਕੇਸ
AI ਇੰਜੀਨੀਅਰ ਅਤੁਲ ਸੁਭਾਸ਼ ਨੇ ਹਾਲ ਹੀ 'ਚ ਬੈਂਗਲੁਰੂ 'ਚ ਖੁਦਕੁਸ਼ੀ ਕਰ ਲਈ ਸੀ। ਅਤੁਲ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਬੈਂਗਲੁਰੂ ਦੇ ਮੰਜੂਨਾਥ ਲੇਆਉਟ ਵਿਚ ਡੌਲਫਿਨੀਅਮ ਰੈਜ਼ੀਡੈਂਸੀ ਵਿਚ ਰਹਿ ਰਿਹਾ ਸੀ। ਖੁਦਕੁਸ਼ੀ ਤੋਂ ਬਾਅਦ ਅਤੁਲ ਦੇ ਭਰਾ ਦੀ ਸ਼ਿਕਾਇਤ 'ਤੇ ਪਹਿਲੀ ਐੱਫਆਈਆਰ ਦਰਜ ਕੀਤੀ ਗਈ ਸੀ। ਇਸ ਮਾਮਲੇ 'ਚ ਅਤੁਲ ਦੀ ਪਤਨੀ ਅਤੇ ਉਸ ਦੇ ਪਰਿਵਾਰ ਦੇ ਚਾਰ ਮੈਂਬਰਾਂ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ ਹਾਦਸੇ 'ਚ ਅਮਰੀਕੀ ਸੈਲਾਨੀ ਦੀ ਮੌਤ
NEXT STORY