ਮਹਾਰਾਸ਼ਟਰ- ਮਹਾਰਾਸ਼ਟਰ ਦੇ ਡਿਪਟੀ ਸੀ. ਐੱਮ. ਅਜੀਤ ਪਵਾਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਭੋਜਨ ਖ਼ਾਸ ਕਰ ਕੇ ਚਿਕਨ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਣ। ਸੂਬੇ ਵਿਚ ਗੁਲਿਅਨ ਬੇਰੇ ਸਿੰਡਰੋਮ (JBS) ਦੇ ਕਈ ਮਾਮਲਿਆਂ ਦਰਮਿਆਨ ਅਜੀਤ ਨੇ ਲੋਕਾਂ ਨੂੰ ਸਾਵਧਾਨੀ ਦੇ ਤੌਰ 'ਤੇ ਅੱਧ ਪੱਕਿਆ ਚਿਕਨ ਖਾਣ ਤੋਂ ਬਚਣ ਦੀ ਅਪੀਲ ਕੀਤੀ ਹੈ। ਪੁਣੇ ਵਿਚ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਪਵਾਰ ਨੇ ਇਸ ਬੀਮਾਰੀ ਕਾਰਨ ਮੁਰਗੀ ਪਾਲਨ ਨਾਲ ਜੁੜੇ ਕਾਰੋਬਾਰੀਆਂ ਦੀਆਂ ਚਿੰਤਾਵਾਂ ਨੂੰ ਵੀ ਖ਼ਤਮ ਕਰ ਦਿੱਤਾ ਅਤੇ ਕਿਹਾ ਕਿ ਇਸ ਬੀਮਾਰੀ ਦੀ ਵਜ੍ਹਾਂ ਤੋਂ ਮੁਰਗੀਆਂ ਨੂੰ ਮਾਰਨ ਦੀ ਲੋੜ ਨਹੀਂ ਹੈ ਪਰ ਲੋਕ ਅੱਧ ਪੱਕਿਆ ਚਿਕਨ ਖਾਣ ਤੋਂ ਗੁਰੇਜ਼ ਕਰਨ।
ਮੁਰਗੀਆਂ ਨੂੰ ਮਾਰਨ ਦੀ ਕੋਈ ਲੋੜ ਨਹੀਂ
ਦੱਸ ਦੇਈਏ ਕਿ ਮਹਾਰਾਸ਼ਟਰ ਵਿਚ ‘ਗੁਲਿਅਨ-ਬੈਰੇ ਸਿੰਡਰੋਮ’ (JBS) ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪਵਾਰ ਨੇ ਕਿਹਾ ਕਿ ਹਾਲ ਹੀ 'ਚ ਪੁਣੇ ਦੇ ਇਕ ਖੇਤਰ ਵਿਚ JBS ਦੇ ਕਹਿਰ ਦੀ ਰਿਪੋਰਟ ਕੀਤੀ ਗਈ ਸੀ। ਇਸ ਤੋਂ ਘਬਰਾ ਕੇ ਕੁਝ ਲੋਕਾਂ ਨੇ ਇਸ ਨੂੰ ਪਾਣੀ ਦੇ ਪ੍ਰਦੂਸ਼ਣ ਨਾਲ ਜੋੜਿਆ ਜਦਕਿ ਕਈਆਂ ਨੇ ਅੰਦਾਜ਼ਾ ਲਗਾਇਆ ਕਿ ਇਹ ਚਿਕਨ ਖਾਣ ਨਾਲ ਹੋਇਆ ਹੈ। ਅਜਿਹੀਆਂ ਚਿੰਤਾਵਾਂ ਦੀ ਇਕ ਵਿਸਤ੍ਰਿਤ ਸਮੀਖਿਆ ਕੀਤੀ ਗਈ ਸੀ ਜਿਸ ਤੋਂ ਇਹ ਸਿੱਟਾ ਕੱਢਿਆ ਗਿਆ ਸੀ ਕਿ ਮੁਰਗੀਆਂ ਨੂੰ ਮਾਰਨ ਦੀ ਕੋਈ ਲੋੜ ਨਹੀਂ ਹੈ।
GBS ਫੈਲਣ ਦਾ ਕਾਰਨ ਸਾਹਮਣੇ ਆਇਆ
ਅਜੀਤ ਪਵਾਰ ਨੇ ਕਿਹਾ ਕਿ ਇਸ ਬੀਮਾਰੀ ਬਾਰੇ ਡਾਕਟਰ ਇਹ ਵੀ ਸਲਾਹ ਦਿੰਦੇ ਹਨ ਕਿ ਖਾਣ ਵਾਲੇ ਭੋਜਨ ਨੂੰ ਚੰਗੀ ਤਰ੍ਹਾਂ ਪਕਾਇਆ ਜਾਣਾ ਚਾਹੀਦਾ ਹੈ। ਪਵਾਰ ਨੇ ਕਿਹਾ ਕਿ ਸੂਬੇ 'ਚ JBS ਦੀ ਸਥਿਤੀ ਇਸ ਵੇਲੇ ਕਾਬੂ ਵਿਚ ਹੈ ਅਤੇ ਇਸ ਕਾਰਨ ਮੁਰਗੀਆਂ ਨੂੰ ਮਾਰਨ ਦੀ ਕੋਈ ਲੋੜ ਨਹੀਂ ਹੈ। ਸਿਹਤ ਅਧਿਕਾਰੀਆਂ ਅਨੁਸਾਰ ਸ਼ਨੀਵਾਰ ਨੂੰ ਮੁੜ JBS ਦਾ ਇਕ ਨਵਾਂ ਕੇਸ ਸਾਹਮਣੇ ਆਇਆ ਹੈ, ਜਿਸ ਨਾਲ ਸੂਬੇ ਵਿਚ ਸ਼ੱਕੀ ਅਤੇ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 208 ਹੋ ਗਈ ਹੈ। ਦੱਸ ਦੇਈਏ ਕਿ JBS ਦੀ ਲਾਗ ਦੂਸ਼ਿਤ ਪਾਣੀ ਅਤੇ ਭੋਜਨ, ਖਾਸ ਤੌਰ 'ਤੇ 'ਕੈਂਪੀਲੋਬੈਕਟਰ ਜੇਜੂਨੀ ਬੈਕਟੀਰੀਆ' ਵਾਲੇ ਭੋਜਨ ਨਾਲ ਹੋ ਸਕਦੀ ਹੈ।
ਹਰ ਕੋਨੇ 'ਚ ਬਾਬੂ-ਸੋਨਾ... ਪਹਾੜੀ 'ਤੇ ਇਹ ਹਰਕਤਾਂ ਕਰਦੇ ਦਿਖੇ 'ਲਵ ਬਰਡਸ'
NEXT STORY