ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਮਾਰਤੰਡ ਸੂਰਜ ਮੰਦਰ ਦੇ ਕੰਪਲੈਕਸ 'ਚ ਸਥਿਤ ਰਾਮ ਮੰਦਰ 'ਚ ਐਤਵਾਰ ਨੂੰ ਅਯੁੱਧਿਆ ਤੋਂ ਲਿਆਂਦੇ ਗਏ ਇਕ 'ਕਲਸ਼' ਨੂੰ ਸਥਾਪਿਤ ਕੀਤਾ ਗਿਆ। ਚੁਨਿੰਦਾ ਰਾਮ ਮੰਦਰਾਂ 'ਚ ਭੇਜੇ ਗਏ ਕਲਸ਼ਾਂ 'ਚੋਂ ਇਕ ਇਸ 'ਕਲਸ਼' ਨੂੰ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਭਗਤਾਂ ਦੀ ਮੌਜੂਦਗੀ ਵਿਚ ਸਥਾਨਕ ਲੋਕਾਂ ਵਲੋਂ ਸਥਾਪਿਤ ਕੀਤਾ ਗਿਆ।
ਰਾਮ ਮੰਦਰ 'ਚ ਕਲਸ਼ ਸਥਾਪਿਤ ਕਰਨ ਤੋਂ ਬਾਅਦ ਇਕ ਸਥਾਨਕ ਸ਼ਰਧਾਲੂ ਨੇ ਕਿਹਾ,''ਅਸੀਂ ਇਸ ਸਨਮਾਨ ਲਈ ਦੇਸ਼ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ। ਨਾਲ ਹੀ ਪ੍ਰਾਰਥਨਾ ਕੀਤੀ ਕਿ ਕਸ਼ਮੀਰ 'ਚ ਸ਼ਾਂਤੀ ਅਤੇ ਸਦਭਾਵਨਾ ਬਣੀ ਰਹੇ।'' ਕਲਸ਼ ਸਥਾਪਨਾ ਦੇ ਸਮੇਂ ਵਿਸ਼ੇਸ਼ ਪੂਜਾ ਕੀਤੀ ਗਈ ਅਤੇ ਭਗਤਾਂ ਨੇ ਮੰਦਰ 'ਚ ਦਰਸ਼ਨ ਕੀਤੇ। 8ਵੀਂ ਸ਼ਤਾਬਦੀ ਦਾ ਮਾਰਤੰਡ ਮੰਦਰ ਭਾਰਤ ਦੇ ਸਭ ਤੋਂ ਪੁਰਾਣੇ ਸੂਰਜ ਮੰਦਰਾਂ 'ਚੋਂ ਇਕ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੂਟਾਨੀ ਗਰੁੱਪ ਸਮੇਤ ਇਨ੍ਹਾਂ 2 ਬਿਲਡਰਾਂ ਖ਼ਿਲਾਫ਼ ਇਨਕਮ ਟੈਕਸ ਦਾ ਛਾਪਾ, ਕਰੋੜਾਂ ਦੀ ਹੇਰਾਫੇਰੀ ਦਾ ਦੋਸ਼
NEXT STORY